Can a Sikh go to places like clubs, pubs and bars?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਅੱਜਕਲ ਪੰਜਾਬੀ ਚੈਨਲਾਂ ਉੱਤੇ ਦਿੱਤੇ ਜਾ ਰਹੇ ਵਧੇਰੇ ਪ੍ਰੋਗਰਾਮਾਂ ਵਿਚ ਗਾਉਣ ਵਜਾਉਣ ਅਤੇ ਲੱਚਰ ਨਾਚਾਂ ਦੀ ਬਹੁਤਾਤ ਹੈ। ਕਈ ਵਾਰੀ ਇਹ ਛੰਕਾ ਪੈਦਾ ਹੋਣ ਲੱਗ ਪੈਂਦਾ ਹੈ ਕਿ ਕੀ ਇਹੀ ਪੰਜਾਬੀ ਕਲਚਰ ਹੈ। ਨਵੀਂ ਪਨੀਰੀ ਨੇ ਤਾਂ ਇਸ ਘਟੀਆ ਨਾਚ ਨੂੰ ਹੀ ਪੰਜਾਬੀ ਕਲਚਰ ਸਮਝਣਾਂ ਸ਼ੁਰੂ ਕਰ ਦਿੱਤਾ ਹੈ। ਪੰਜਾਬੀ ਕਲਚਰ ਉਪਰ ਸਿੱਖ ਮਤ ਅਤੇ ਹਿੰਦੂ ਮਤ ਦੋਹਾਂ ਦਾ ਪ੍ਰਭਾਵ ਰਿਹਾ ਹੈ। ਹਿੰਦੂ ਮਤ ਵਿਚ ਧਾਰਮਕ ਸਮਾਗਮਾਂ ਵਿਚ ਨਾਚ ਗਾਣੇ ਚਲਦੇ ਹਨ। ਇਸ ਲਈ ਹੋ ਸਕਦਾ ਹੈ ਉਹ ਇਸ ਨੂੰ ਪ੍ਰਵਾਨ ਕਰਦੇ ਹੋਣ। ਗੁਰਮਤਿ ਵਿਚ ਰਾਗ ਦੀ ਵਰਤੋਂ ਪ੍ਰਵਾਨ ਹੈ, ਕਿਉਕਿ ਰਾਗ ਮਨ ਨੂੰ ਕੋਮਲ ਕਰਦਾ ਹੈ। ਪਰਤੂੰ ਨਚਣਾ ਕੁਦਣਾਂ ਤਾਂ ਮਨ ਦਾ ਚਾਅ ਹੈ ਜੋ ਕਿ ਪ੍ਰਵਾਨ ਨਹੀਂ।
ਨੰਗਾ ਨਾਚ ਤਾਂ ਕੋਈ ਮਤ ਵੀ ਪ੍ਰਵਾਨ ਨਹੀਂ ਕਰਦਾ ਹੈ। ਇਹ ਵਿਦੇਸੀ ਕਲਚਰ ਸਾਡੇ ਦੇਸ ਵਿਚ ਬੁਰੀ ਤਰ੍ਹਾਂ ਫੈਲ ਰਹੀ ਹੈ। ਪੈਸੇ ਵਾਲੀਆਂ ਕੰਪਨੀਆਂ ਬਹੁਤ ਹੀ ਘਟੀਆਂ ਐਡਵਰਟਾਈਜ਼ਾਂ ਦਿੰਦੀਆਂ ਹਨ। ਉਨ੍ਹਾਂ ਦਾ ਮੰਤਵ ਸਿਰਫ ਆਪਣਾਂ ਘਟੀਆ ਮਾਲ ਵੇਚਣਾਂ ਹੁੰਦਾਂ ਹੈ। ਲੋਕੀ ਭਾਵੇਂ ਤਬਾਹੀ ਵੱਲ ਚਲੇ ਜਾਣ।
ਨਚਣੁ ਕੁਦਣੁ ਮਨ ਕਾ ਚਾਉ ॥ ਨਾਨਕ ਜਿਨੑ ਮਨਿ ਭਉ ਤਿਨੑਾ ਮਨਿ ਭਾਉ ॥੨॥ (੪੬੫)
ਸਾਡੇ ਦੇਸ ਦੇ ਟੀ: ਵੀ: ਵਿਚ ਕੋਲਡ ਡਰਿੰਕਾਂ, ਚਾਕਲੇਟ ਜਾਂ ਹੋਰ ਬਹੁਤ ਸਾਰੀਆਂ ਫ਼ਜ਼ੂਲ ਵਸਤੂਆਂ ਦਾ ਪ੍ਰਚਾਰ ਹੁੰਦਾਂ ਹੈ। ਦੇਸ ਦਾ ਪੈਸਾ ਤਾਂ ਬਾਹਰ ਜਾਂਣ ਦੇ ਨਾਲ ਨਾਲ, ਇਸ ਦੇਸ ਦੇ ਲੋਕਾਂ ਦੀ ਸਿਹਤ ਖਰਾਬ ਅਤੇ ਨਸ਼ਿਆ ਦੀ ਆਦਤ ਪੈ ਰਹੀ ਹੈ। ਅੱਜਕੱਲ ਪੰਜਾਬੀ ਚੈਨਲਾਂ ਉੱਤੇ ਦਿੱਤੇ ਜਾ ਰਹੇ ਵਧੇਰੇ ਪ੍ਰੋਗਰਾਮਾਂ ਵਿਚ ਗਾਉਣ ਵਜਾਉਣ ਅਤੇ ਲੱਚਰ ਨਾਚਾਂ ਦੀ ਬਹੁਤਾਤ ਪਿਛੇ ਵੀ ਇਹੀ ਕਾਰਨ ਹਨ। ਗੁਰਮਤਿ ਇਸ ਤਰ੍ਹਾਂ ਦੇ ਘਟੀਆ ਲਾਲਚ ਪਿਛੇ ਜਾਣ ਵਿਰੁਧ ਸਿਖਿਆ ਦਿੰਦੀ ਹੈ। ਕਿ ਨਹੀਂ ਜਾਣਾ ਹੈ। ਪਰੰਤੂ ਗਿਆਨ ਦੀ ਘਾਟ ਕਾਰਨ ਸੱਚ ਦੀ ਪਹਿਚਾਨ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਲੋਕ ਕਈ ਤਰ੍ਹਾਂ ਦੇ ਈਨਾਮੀ ਲਾਲਚਾ ਵਿਚ ਫਸ ਕੇ ਘਟੀਆ ਪ੍ਰੋਗਰਾਮ ਬਾਰ ਬਾਰ ਵੇਖਦੇ ਹਨ।
ਲੋਕ ਕਲੱਬਾਂ, ਪੱਬਾਂ ਵਿਚ ਜਾ ਕੇ ਸ਼ਰਾਬ ਪੀਦੇ ਹਨ, ਨਸ਼ੇ ਕਰਦੇ ਹਨ। ਆਪਣੀ ਸਿਹਤ, ਪਰਿਵਾਰ ਤੇ ਆਪਣਾ ਭਵਿੱਖ ਬਰਬਾਦ ਕਰ ਰਹੇ ਹਨ।
ਸਲੋਕ ਮਃ ੩ ॥ ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥ (੫੫੪-੫੫੫)