Gurbaani anusaar bhoot/pret (ghosts/devils) baare examples de naal daso ji.
Bhoot Pret
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਭੂਤ ਪ੍ਰੇਤਾਂ ਦੀ ਕੋਈ ਜੂਨ ਨਹੀਂ ਹੁੰਦੀ।ਗੁਰਬਾਣੀ ਵਿੱਚ ਕਿਤੇ ਵੀ ਇਹ ਪ੍ਰਮਾਣ ਨਹੀਂ ਮਿਲਦੇ ਭੂਤ ਪ੍ਰੇਤ ਕਿਸੇ ਮਨੁੱਖੀ ਸਰੀਰ ਵਿੱਚ ਆ ਜਾਂਦੇ ਹਨ।ਗੁਰਬਾਣੀ ਅਨੁਸਾਰ ਭੂਤਾਂ ਪ੍ਰੇਤਾਂ ਬਾਰੇ ਇਹ ਪ੍ਰਮਾਣ ਹਨ।
1.ਪਦਾਰਥਾਂ ਲਈ ਭੂਤ ਸ਼ਬਦ
ਸਾਰ ਭੂਤ ਸਤਿ ਹਰਿ ਕੋ ਨਾਉ।।ਸਹਜਿ ਸੁਭਾਇ ਨਾਨਕ ਗੁਨ ਗਾਉ।।(289)
ਅਕਾਲ ਪੁਰਖ ਦਾ ਨਾਮ ਹੀ ਸਾਰੇ ਪਦਾਰਥਾਂ ਤੋਂ ਉੱਤਮ ਪਦਾਰਥ ਹੈ।
2.ਸਰੀਰ ਲਈ
ਸਰਬ ਭੂਤ ਆਪਿ ਵਰਤਾਰਾ।।(293)
ਸਾਰੇ ਜੀਵਾਂ ਵਿੱਚ ਪ੍ਰਭੂ ਆਪ ਹੀ ਵਰਤ ਰਿਹਾ ਹੈ।
3.ਸਮੇਂ ਲਈ
ਕਰਤ ਬੁਰਾਈ ਮਾਨਸ ਤੇ ਛਪਾਈ ਸਾਖੀ ਭੂਤ ਭਵਾਨ।।(1202)
ਇਸ ਵਿੱਚ ਭੂਤ ਤੋਂ ਭਾਵ ਬੀਤ ਚੁੱਕਾ ਸਮਾਂ।ਅਰਥ ਹਨ ਅਸੀਂ ਆਮ ਮਨੁੱਖ ਤੋਂ ਜਾਂ ਦੁਨੀਆਂ ਤੋਂ ਤਾਂ ਆਪਣੇ ਬੁਰੇ ਕੰਮ ਛੁਪਾ ਸਕਦੇ ਹਾਂ ਪਰ ਉਸ ਪ੍ਰਮਾਤਮਾ ਤੋਂ ਕਿਵੇ ਛੁਪਾ ਸਕਦੇ ਹਾਂ ਜੋ ਸਾਡੇ ਸਾਰੇ ਪਿਛੇ ਕੀਤੇ ਕੰਮ ਅਤੇ ਭਵਿੱਖ ਵਿੱਚ ਵੀ ਕੀਤੇ ਕਰਮਾਂ ਬਾਰੇ ਜਾਨਣ ਵਾਲਾ ਹੈ।
4.ਵਿਸ਼ੇ ਵਿਕਾਰ ਲਈ
ਦੁੰਦਰ ਦੂਤ ਭੂਤ ਭੀਹਾਲੇ।।ਖਿੰਚੋਤਾਣ ਕਰਹਿ ਬੇਤਾਲੇ।।(1031)
ਇਸ ਵਿੱਚ ਵਿਸ਼ੇ ਵਿਕਾਰਾਂ ਬਾਰੇ ਸਮਝਾਇਆ ਹੈ ਕਿ ਜੋ ਵੀ ਮਨੁੱਖ ਦੇ ਅੰਦਰੋ ਕਾਮੀ ਸੁਭਾਅ ਪਾਲਕੇ ਬੈਠਾ ਹੈ ਸਦਾ ਮਨ ਭਟਕਣਾ ਵਿੱਚ ਹੈ ਉਸ ਦੇ ਅੰਦਰ ਦੇ ਇਹ ਭੂਤ ਉਸ ਮਨੁੱਖ ਨੂੰ ਸਦਾ ਖਿਚੋਤਾਣ ਵਿੱਚ ਹੀ ਰੱਖਦੇ ਹਨ ਕਦੀ ਵੀ ਟਿਕਾਅ ਵਿੱਚ ਰਹਿਣ ਨਹੀਂ ਦਿੰਦਾ।
5.ਗੁਣਾਂ ਤੋਂ ਖਾਲੀ ਬੰਦਿਆ ਲਈ
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ।।ਸੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ।।(1374)
ਬਾਬਾ ਕਬੀਰ ਜੀ ਵੀ ਸਮਝਾਉਂਦੇ ਹਨ ਜਿਨ੍ਹਾਂ ਘਰਾਂ ਵਿਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ ਜਾਂ ਕਹਿ ਲਉ ਕਿ ਜਿਨ੍ਹਾਂ ਘਰਾਂ ਵਿੱਚ ਮਾਤਾ ਪਿਤਾ ਦੀ ਸੇਵਾ ਨਹੀਂ ਹੁੰਦੀ ਮਾਤਾ ਪਿਤਾ ਦੀ ਕੋਈ ਪੁੱਛ ਪਰਤੀਤ ਹੀ ਨਹੀਂ ਸਮਝੋ ਉਹ ਘਰ ਸ਼ਮਸ਼ਾਨ ਵਰਗੇ ਹਨ ਉਸ ਘਰ ਵਿੱਚ ਇਨਸਾਨ ਨਹੀਂ ਭੂਤ ਹੀ ਵੱਸਦੇ ਹਨ।
ਪਰ ਗੁਰੂ ਦੀ ਐਸੀ ਵਡਿਆਈ ਹੈ ਐਸੀ ਬਖਸ਼ਿਸ਼ ਹੈ ਕਿ ਉਹ ਸ਼ਰਨ ਆਇਆਂ ਨੂੰ ਗੁਰਮੁਖ ਬਣਾ ਦਿੰਦਾ ਹੈ ਗੁਰੂ ਸੰਵਾਰ ਦਿੰਦਾ ਹੈ।
ਪਸੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ।।ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ।।(802)
ਹੇ ਨਾਨਕ।ਜੋ ਵੀ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਸ ਵਾਹਿਗੁਰੂ ਤੋਂ ਬਲਿਹਾਰ ਜਾਂਦਾ ਹੈ ਪ੍ਰਮਾਤਮਾ ਉਨ੍ਹਾਂ ਪਸ਼ੂ ਬਿਰਤੀ ਵਾਲੇ ਮਨੁੱਖਾਂ ਤੇ ਗਏ ਗੁਜਰੇ ਮਨੁੱਖਾਂ ਤੇ ਵੀ ਆਪਣੀ ਬਖਸ਼ਿਸ਼ ਕਰ ਦਿੰਦਾ ਹੈ।
ਸੋ ਚੰਗੇ ਕੰਮ ਕਰੀਏ ਗੁਰਬਾਣੀ ਆਪ ਪੜੀਏ ਔਰ ਸਮਝ ਕੇ ਪੜੀਏ ਤਾਂ ਕਿ ਹਰ ਤਰ੍ਹਾਂ ਦੇ ਵਹਿਮ ਭਰਮ ਤੋਂ ਮੁਕਤ ਹੋ ਸਕੀਏ।
In SGGS ghosts/devils (bhoot/pret) don’t really have an appearance. There is also no such example in SGGS of ghosts/devils having appearances in a human being/body. According to SGGS the following are the examples (pramaan): –
1) Ghost/Devils words for objects –
ਸਾਰ ਭੂਤ ਸਤਿ ਹਰਿ ਕੋ ਨਾਉ।।ਸਹਜਿ ਸੁਭਾਇ ਨਾਨਕ ਗੁਨ ਗਾਉ।।(289)
Meaning for this tuk –
The essential reality is the true name of the Parmaatma.
2) Ghost/Devils words for the body –
ਸਰਬ ਭੂਤ ਆਪਿ ਵਰਤਾਰਾ।।(293)
Meaning for this tuk –
In all forms, He himself is pervading.
3) Ghost/Devils words for time –
ਕਰਤ ਬੁਰਾਈ ਮਾਨਸ ਤੇ ਛਪਾਈ ਸਾਖੀ ਭੂਤ ਭਵਾਨ।।(1202)
In this, the word ghost/devils mean past time and meaning of this tuk is –
The mortal does evil deeds and hides from others, but Parmaatma is present everywhere, how can we hide things from him?
4) Ghost/Devils words for subject disorder –
ਦੁੰਦਰ ਦੂਤ ਭੂਤ ਭੀਹਾਲੇ।।ਖਿੰਚੋਤਾਣ ਕਰਹਿ ਬੇਤਾਲੇ।।(1031)
Meaning for this tuk –
Human beings are argumentative demons, terrifying goblins. These demons stir up conflict and strife.
5) Ghost/Devils words for people without qualities –
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ।।ਸੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ।।(1374)
Meaning for this tuk –
Bhagat Kabeer Ji says that those houses in which neither the holy people nor the Paramaatma and the parents is served, those houses are like the cremation grounds, where the devils and demons are within them.
But the Guru has such a blessing that whoever comes in his glory he makes them Gurmukh, the Guru beautifies them.
ਪਸੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ।।ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ।।(802)
Meaning of this tuk –
O Nanak! Whoever seeks your sanctuary, he is forever and ever a sacrifice to you as you save the beasts, demons, and fools, and even stones are carried across.
So let’s read the SGGS by ourselves and understand it so that we are saved from any means of superstitious illusions.