Does anyone know correct date for Bandi chor divas?
Is it 20/21 October?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Does anyone know correct date for Bandi chor divas?
Is it 20/21 October?
21 October
‘ਗੁਰ-ਇਤਿਹਾਸ ਪਾਤਸ਼ਾਹੀ ੨ ਤੋਂ ੯’ ਦੇ ਪੰਨਾ 222-223 ਤੇ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਲਿਖਦੇ ਹਨ:-
“…….ਮਾਰਚ (1621) ਵਿਚ ਆਗਰੇ ਪਹੁੰਚ ਕੇ ਜਹਾਂਗੀਰ ਨੇ ਗੁਪਤ ਹੁਕਮ ਜਾਰੀ ਕਰ ਦਿੱਤੇ ਕਿ ਗੁਰੂ ਹਰਿਗੋਬਿੰਦ ਸਾਹਿਬ ਨੂੰ ਲਿਆ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕੀਤਾ ਜਾਏ। ਉਸ ਕਿਲ੍ਹੇ ਵਿਚ ਰਾਜਸੀ ਕੈਦੀ ਰੱਖੇ ਜਾਂਦੇ ਸਨ। …….। ਜਿਤਨਾ ਚਿਰ ਸਤਿਗੁਰੂ ਜੀ ਕਿਲ੍ਹੇ ਵਿਚ ਰਹੇ, ਉਧਰ ਦੇ ਸਿੱਖ ਦੂਰੋਂ ਦੂਰੋਂ ਆ ਕੇ ਬਾਹਰ ਖਲੋ ਕੇ ਹੀ ਆਪਣੇ ਦਿਲ ਦੇ ਪਾਤਸ਼ਾਹ ਅੱਗੇ ਸਿਰ ਨਿਵਾ ਜਾਂਦੇ ਸਨ ਤੇ ਉਸ ਧਰਤੀ ਦੀ ਧੂੜ ਆਪਣੇ ਸਿਰ ਮੱਥੇ ਉਤੇ ਲਾਂਦੇ ਸਨ। ਇਹ ਸਭ ਖਬਰਾਂ ਜਹਾਂਗੀਰ ਨੂੰ ਪਹੁੰਚਦੀਆਂ ਸਨ।
ਅਗਸਤ 1621 ਵਿਚ ਜਹਾਂਗੀਰ ਨੂੰ ਦਮੇ ਦਾ ਫਿਰ ਬੜਾ ਸਖ਼ਤ ਦੌਰਾ ਪੈ ਗਿਆ। ਆਗਰੇ ਦੀ ਸਿੱਲ੍ਹੀ ਤਪਸ਼ ਉਸ ਵਾਸਤੇ ਅਸਹਿ ਹੋ ਗਈ। ਕਸ਼ਮੀਰ ਵਲ ਕੂਚ ਦੀ ਤਿਆਰੀ ਕੀਤੀ ਗਈ।ਆਗਰਾ ਛੱਡਣ ਤੋਂ ਪਹਿਲਾਂ ਉਸ ਨੇ ਸਰਹੰਦ ਦੇ ਦੋਹਾਂ ਪੀਰਾਂ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ। ….. ਇਹ ਜ਼ਿਕਰ ਅਗਸਤ 1621 ਦਾ ਹੈ।
ਜਹਾਂਗੀਰ ਦੇ ਨਾਲ ਪੰਜਾਬ ਨੂੰ ਵਾਪਸੀ
ਜਹਾਂਗੀਰ ਆਖਣ ਨੂੰ ਤਾਂ ਮੁਸਲਮਾਨ ਸੀ ……. ਰਾਜ ਵਿਚ ਕਿਸੇ ਗੜਬੜ ਦੀ ਸੰਭਾਵਨਾ ਹੋ ਸਕੇ। ਚਾਰ ਕੁ ਮਹੀਨਿਆਂ ਦੀ ਨਜ਼ਰਬੰਦੀ ਤੋਂ ਪਿਛੋਂ ਗੁਰੂ ਹਰਿਗੋਬਿੰਦ ਸਾਹਿਬ ਅੰਮ੍ਰਿਤਸਰ ਨੂੰ ਪਰਤੇ। ਜਹਾਂਗੀਰ ਨੇ ਕਸ਼ਮੀਰ ਵਲ ਆਉਂਣਾ ਸੀ। ਭਾਰਤ ਦੇ ਦੁਨਿਆਵੀ ਬਾਦਸ਼ਾਹ ਅਤੇ ਦੀਨ ਦੁਨੀਆ ਦੇ ਸੱਚੇ ਪਾਤਸ਼ਾਹ – ਦੋਹਾਂ ਨੇ ਇਹ ਸਫ਼ਰ ਇਕੱਠਿਆਂ ਹੀ ਕੀਤਾ। ……”
Fro this it appears that Guru Hargobind Sahib was released from Gwalior in August/September, 1621 not in October, 1621.