Does astrology have any importance in our religion?
I ask this question as I have seen many family members of the older generation putting in more faith in astrology than their Guru.
If I question them they say I’m too young to understand.
Astrology
Share
Astrology is just a mental slavery. There is no recognition of Astrology in Gurbani. The Hukam of Gurbani is:
ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ ॥
ਅੰਤਰਿ ਵਸਤੁ ਨ ਜਾਣਨੀ ਘਟਿ ਬ੍ਰਹਮੁ ਲੁਕਾਣਾ ॥(419)
This means that astrologers tell others about their future but they have no knowledge of God dwelling within themselves. They have no idea of their own future.
ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥
ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ ॥
ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ ॥
ਆਇਆ ਓਹੁ ਪਰਵਾਣੁ ਹੈ ਜਿ ਕੁਲ ਕਾ ਕਰੇ ਉਧਾਰੁ ॥(1093)
Meaning to direct one’s mind towards good qualities is to read the real scripture. The real Brahmin, the astrologer is the one who walks on the path of Nirankar and tells others to walk on the path of truth too. So read and understand Gurbani yourself. Throw away slavery(astrology) like this.
ਜੋਤਿਸ਼ ਸਿਰਫ ਇੱਕ ਮਾਨਸਿਕ ਗੁਲਾਮੀ ਹੈ।ਗੁਰਬਾਣੀ ਵਿੱਚ ਜੋਤਿਸ਼ ਨੂੰ ਕੋਈ ਵੀ ਮਾਨਤਾ ਨਹੀਂ ਹੈ।ਗੁਰਬਾਣੀ ਦਾ ਹੁਕਮ ਹੈ:
ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ ॥
ਅੰਤਰਿ ਵਸਤੁ ਨ ਜਾਣਨੀ ਘਟਿ ਬ੍ਰਹਮੁ ਲੁਕਾਣਾ ॥(419)
ਭਾਵ ਹੈ ਕਿ ਜੋਤਸ਼ੀ ਦੂਜਿਆਂ ਨੂੰ ਤਾਂ ਉਨ੍ਹਾਂ ਦਾ ਭਵਿੱਖ ਦੱਸਦੇ ਹਨ ਪਰ ਇਨ੍ਹਾਂ ਨੂੰ ਆਪ ਆਪਣੇ ਅੰਦਰ ਵੱਸ ਰਹੇ ਪ੍ਰਮਾਤਮਾ ਦਾ ਕੋਈ ਗਿਆਨ ਹੀ ਨਹੀਂ ਹੈ।ਆਪਣੇ ਭਵਿੱਖ ਦਾ ਕੋਈ ਪਤਾ ਹੀ ਨਹੀਂ ਹੈ।
ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥
ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ ॥
ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ ॥
ਆਇਆ ਓਹੁ ਪਰਵਾਣੁ ਹੈ ਜਿ ਕੁਲ ਕਾ ਕਰੇ ਉਧਾਰੁ ॥(1093)
ਭਾਵ ਆਪਣੇ ਮਨ ਨੂੰ ਸ਼ੁਭ ਗੁਣਾਂ ਵੱਲ ਤੋਰਨਾ ਇਹੋ ਹੀ ਅਸਲੀ ਪੱਤਰੀ ਵਾਚਣੀ ਹੈ।ਅਸਲ ਬ੍ਰਾਹਮਣ, ਜੋਤਸ਼ੀ ਉਹੋ ਹੀ ਹੈ ਜੋ ਆਪ ਨਿਰੰਕਾਰ ਦੇ ਰਸਤੇ ਤੇ ਚੱਲਦਾ ਹੈ ਅਤੇ ਦੂਜਿਆਂ ਨੂੰ ਵੀ ਸੱਚ ਦੇ ਰਸਤੇ ਤੇ ਤੁਰਨਾ ਦੱਸਦਾ ਹੈ।ਸੋ ਗੁਰਬਾਣੀ ਆਪ ਪੜੋ ਅਤੇ ਸਮਝੋ।ਜੋਤਿਸ਼ ਵਰਗੀ ਗੁਲਾਮੀ ਆਪਣੇ ਗਲੋਂ ਲਾਹਕੇ ਸੁੱਟ ਦਿਉ।