A bit confused. In some Gutkas Chaupai sahib path is longer than the other. Is there any reason?
A bit confused. In some Gutkas Chaupai sahib path is longer than the other. Is there any reason?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ,/ਭੈਣ ਜੀ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੇ ਜਦੋਂ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਤਾਂ ਉਨ੍ਹਾਂ ਨੇ ਜਪੁ ਬਾਣੀ ਤੋਂ ਬਾਅਦ ਸੋਦਰੁ ਦਾ ਇੱਕ ਸ਼ਬਦ ਤੇ ਉਸ ਤੇ ਬਾਅਦ ਅੱਠ ਸ਼ਬਦ ਵੱਖ ਵੱਖ ਰਾਗਾਂ ਵਿਚੋਂ ਅੰਕਿਤ ਕੀਤੇ ਜਿਨ੍ਹਾਂ ਦਾ ਉਨ੍ਹਾਂ ਨੇ ਕੋਈ ਸਿਰਲੇਖ ਨਹੀਂ ਦਿੱਤਾ ਜਿਵੇਂ ਕਿ ਜਪੁ ਬਾਣੀ ਤੇ ਸੋਹਿਲਾ ਬਾਣੀ ਦਾ ਦਿੱਤਾ ਹੈ।
ਸਿੱਖ ਨੇ ਆਪਣੀ ਅਕਲ ਇਸਤੇਮਾਲ ਕਰਕੇ ਇਕ ਸ਼ਬਦ ਦੀ ਇੱਕ ਪੰਗਤੀ ‘ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ’ ਤੋਂ ਸੇਧ ਲੈ ਕੇ ਬਾਣੀ ਰਹਿਰਾਸ ਬਣਾਈ ਜਿਸ ਦਾ ਪਾਠ ਸਾਮ ਨੂੰ ਕਰਨ ਦਾ ਵਿਧਾਨ ਬਣਾਇਆ ਗਿਆ। ਰਹਰਾਸਿ ਦਾ ਅਰਥ ਹੈ ਰਾਹ ਦੀ ਰਾਸਿ, ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚੀ।
ਚੰਗੀ ਗੱਲ ਹੁੰਦੀ ਜੇ ਸਿੱਖ ਆਪਣੀ ਅਕਲ ਦਾ ਇਸਤੇਮਾਲ ਇੱਥੇ ਤੱਕ ਹੀ ਸੀਮਤ ਰੱਖਦਾ ਪਰ ਇਹ ਹੋਇਆ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੁਆਰਾ ਅੰਕਿਤ ਕੀਤੇ ਨੋਂ ਸ਼ਬਦਾਂ ਤੋਂ ਬਾਅਦ ਚੋਪਈ ਸਮੇਤ ਬਹੁਤ ਕੁੱਝ ਰਹਿਰਾਸ ਦੇ ਨਾਲ ਜੋੜਿਆ ਗਿਆ ਜਿਸ ਦਾ ਸਦਕਾ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਪੈਦਾ ਹੋਈਆਂ ਤੇ ਹਾਲਾਂ ਵੀ ਕਾਇਮ ਹਨ। ਨਤੀਜਾ ਇਹ ਹੈ ਕਿ ਬਹੁਤ ਸਾਰੀਆਂ ਰਹਿਰਾਸਾਂ ਬਣ ਗਈਆਂ ਹਨ, ਜਿਨ੍ਹਾਂ ਉੱਪਰ ਆਪਸ ਵਿਚ ਸਹਿਮਤੀ ਨਹੀਂ ਹੈ। ਇਸ ਦਾ ਇੱਕੋ ਹਲ਼ ਹੈ ਕਿ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੁਆਰਾ ਅੰਕਿਤ ਨੋਂ ਸ਼ਬਦਾਂ ਨੂੰ ਹੀ ਰਹਿਰਾਸ ਮੰਨ ਲਿਆ ਜਾਵੇ।
ਇੱਥੇ ਦਾਸ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਚੋਪਈ, ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ, ਜਿਸ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ, ਵਿਚ ਨਹੀਂ ਹੈ।
ਆਦਰ ਸਹਿਤ,
ਆਪ ਦਾ ਵੀਰ
Very nicely explained that we should follow the Gurbani written in Guru Granth Sahib. Most of problems can be solved if we start getting guidelines from Guru Granth Sahib only.
ਬਹੁਤ ਬਹੁਤ ਧੰਨਵਾਦ, ਵੀਰ ਜੀ! ਇਹ ਤੁਹਾਡੀ ਜ਼ਰਾ ਨਿਵਾਜ਼ੀ ਹੈ ਜੀ! ਨਹੀਂ ਤਾਂ ਦਾਸ ਕਿਸ ਗੱਲ ਲਾਇਕ ਹੈ।
ਕਬਿਯੋ ਬਾਚ ਚੌਪਈ ਦਾ ਪੂਰਾ ਰੂਪ