84 lakh juni ? jamdoot what are these things
84 lakh juni ? jamdoot what are these things
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਚਉਰਾਸੀ ਲੱਖ ਜੂਨਾਂ
ਜਿਥੋਂ ਤੱਕ ਚਉਰਾਸੀ ਲੱਖ ਜੂਨਾਂ ਵਾਲੀ ਗੱਲ ਹੈ, ਗਿਣਤੀ ਸੰਭਵ ਹੀ ਨਹੀਂ ਹੈ। ਇਹ ਹਿੰਦੂ ਧਰਮ ਦਾ ਸਿਧਾਂਤ ਹੈ। ਸਮੁੰਦਰ ਦੇ ਹੇਠ ਤੱਕ ਜੀਵ ਹਨ। ਜਮੀਨ ਦੇ ਨੀਚੇ ਖੁਦਾਈ ਦੌਰਾਨ ਕੀੜੇ ਮਕੌੜੇ ਨਿਕਲਦੇ ਹਨ ਉਨ੍ਹਾਂ ਦੀ ਗਿਣਤੀ ਕਿਵੇਂ ਹੋਈ ਹੋਵੇਗੀ। ਤੁਸੀਂ ਕਹੋਗੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।
ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਕੁਝ ਦਰਜ ਹੈ ਜਿਸ ਨੂੰ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ ਪ੍ਰੰਤੂ ਜੋ ਵੀ ਗੁਰੂ ਸਾਹਿਬ ਦੁਆਰਾ ਲਿਖਿਆ ਗਿਆ ਹੈ ਉਹ ਸਿਰਫ ਲੋਕਾਂ ਵਿੱਚ ਪ੍ਰਚੱਲਤ ਵਿਰਤਾਂਤ ਦੇ ਤੌਰ ਤੇ ਲਿਖਿਆ ਗਿਆ ਹੈ। ਉਸ ਉਪਰ ਗੁਰੂ ਸਾਹਿਬ ਨੇ ਆਪਣੀ ਸਹਿਮਤੀ ਦੀ ਮੋਹਰ ਨਹੀਂ ਲਗਾਈ।
ਪੁਰਾਣਕ ਗ੍ਰੰਥਾਂ ਅਨੁਸਾਰ ਸ਼੍ਰਿਸ਼ਟੀ ਦੀਆਂ ਚੁਰਾਸੀ ਲੱਖਾਂ ਜੂਨਾਂ ਦੀ ਉਤਪਤੀ ਚਾਰ ਖਾਣੀਆਂ (ਰਸਤਿਆਂ) ਤੋਂ ਹੋਈ ਹੈ (ਅੰਡਜ, ਜੇਰਜ, ਸੇਤਜ ਅਤੇ ਉਤਭੁਜ)। ਕਿਹਾ ਇਹ ਗਿਆ ਸੀ ਕਿ ਚਾਰ ਰਸਤਿਆਂ ਤੋਂ ਲੱਖਾਂ ਜੂਨੀਆਂ ਬਣਦੀਆਂ ਬਣਦੀਆਂ ਚਉਰਾਸੀ ਲੱਖ ਜੂਨਾਂ ਬਣ ਗਈਆਂ। ਹਜਾਰਾਂ ਸਾਲਾਂ ਤੋਂ ਚਲੀ ਆ ਰਹੀ ਤੇ ਪ੍ਰਚੱਲਤ ਕੋਈ ਵੀ ਗੱਲ ਸੱਚ ਮੰਨੀ ਜਾਵੇਗੀ ਜਦ ਕਿ ਉਸਨੂੰ ਸੱਚ ਸਾਬਤ ਕਰਨ ਲਈ ਕੋਈ ਵੀ ਸਬੂਤ ਨਹੀਂ ਹੈ।
ਗੁਰਬਾਣੀ, ਅਸੰਖ ਅਰਥਾਤ ਅਣਗਿਣਤ ਤੇ ਬੇਅੰਤ ਅਰਥਾਤ ਜਿਸ ਦਾ ਕੋਈ ਅੰਤ ਨਾਂਹ ਹੋਵੇ ਦੀ ਗੱਲ ਕਰਦੀ ਹੈ। ਅਕਾਲਪੁਰਖ ਦੀ ਰਚਨਾ ਬੇਅੰਤ ਹੈ । ਧਰਤੀਆਂ, ਨਖੱਤਰਾਂ, ਸੂਰਜਾਂ, ਤਾਰਿਆਂ ਆਕਾਸ਼ਾਂ ਪਾਤਾਲਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀ ਲਗਾ ਸਕਦਾ ਤਾਂ ਫਿਰ ਜੂਨਾਂ ਦੀ ਗਿਣਤੀ ਕਿਵੇਂ ਹੋ ਸਕਦੀ ਹੈ। ਆਪਣੀ ਰਚਨਾ ਬਾਰੇ ਉਹ ਕਰਤਾ ਪੁਰਖ ਆਪ ਹੀ ਜਾਣਦਾ ਹੈ।
ਖਾਣੀਆਂ ਬਾਰੇ ਵੀ ਜਪੁ ਬਾਣੀ ਵਿਚ ਗੁਰੂ ਸਾਹਿਬ ਫੁਰਮਾਉਂਦੇ ਹਨ ‘ਕੇਤੀਆ ਖਾਣੀ ਕੇਤੀਆਂ ਬਾਣੀ’। ਕੇਤੀਆ ਦਾ ਅਰਥ ਵੀ ਬੇਅੰਤ ਹੈ।
ਅੱਗੇ ਗੁਰਬਾਣੀ ਮਰ ਕੇ ਜੂਨਾਂ ਵਿਚ ਪੈਣ ਦੇ ਸਿਧਾਂਤ ਨੂੰ ਮੰਨਦੀ ਨਹੀਂ ਹੈ ਤੇ ਸਿੱਖ ਦੇ ਮਨ ਨੇ ਜਿਸ ਛਿੰਨ ਵੀ ਮਾਇਆ ਵਿਚ ਫ਼ਸਣਾ ਹੈ, ਉਸ ਨੇ ਨਵੀਂ ਜੂਨ ਵਿਚ ਪੈ ਜਾਣਾ ਹੈ। ਪੰਨਾ ੬੯੩ ਤੇ ਭਗਤ ਨਾਮਦੇਵ ਜੀ ਫੁਰਮਾਉਂਦੇ ਹਨ:-
“ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ।।ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥ ਅਰਥਾਤ ਇਸ ਸੰਸਾਰ ਦੇ ਬੰਧਨਾਂ ਤੋਂ ਮੇਰੀ ਤਦੋਂ ਹੀ ਖ਼ਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿਚ ਨਾ ਫਸਾਂ; ਮਾਇਆ (ਦਾ ਮੋਹ) ਹੀ ਜਨਮ ਮਰਨ ਦੇ ਗੇੜ ਵਿਚ ਪੈਣ ਦਾ ਮੂਲ ਹੈ, ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ।੩।”
ਅੱਗੇ ਚੌਥੇ ਗੁਰੂ ਸਰੀਰ, ਗੁਰੂ ਰਾਮਦਾਸ ਸਾਹਿਬ ਦੇ ਸ਼ਬਦ ਦੀ ਹੇਠ ਲਿੱਖੀ ਤੁੱਕ ਅਤੇ ਅਰਥਾਂ ਤੋਂ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ ਕਿ ਪਰਮਾਤਮਾ ਹਰ ਸਰੀਰ ਵਿਚ ਜੋਤ ਰੂਪ (ਆਤਮਾ) ਬਣ ਕੇ ਵੱਸਦਾ ਹੈ:-
ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥ (ਪੰਨਾ 1201) ਅਰਥਾਤ ਹੇ ਮੇਰੇ ਮਨ! ਉਹ ਹਰੀ ਹਰੇਕ ਸਰੀਰ ਵਿਚ ਵੱਸਦਾ ਹੈ, ਜਲ ਵਿਚ ਧਰਤੀ ਵਿਚ ਵੱਸਦਾ ਹੈ, ਹਰੇਕ ਥਾਂ ਵਿਚ ਵੱਸਦਾ ਹੈ, ਮੇਰੇ ਅੰਦਰ ਉਸ ਦੇ ਦਰਸਨ ਦੀ ਤਾਂਘ ਹੈ।
ਜਦੋਂ ਤੱਕ ਪਰਮਾਤਮਾ ਸਰੀਰ ਨੂੰ ਬਲ ਬਖਸ਼ਦਾ ਹੈ ਤਦੋਂ ਤੱਕ ਸਰੀਰ ਕੰਮ ਕਰਦਾ ਹੈ ਤੇ ਜਦੋਂ ਉਹ ਆਪਣਾ ਬਲ ਵਾਪਿਸ ਲੈ ਲੈਂਦਾ ਹੈ, ਤਾਂ ਸਰੀਰਕ ਮੌਤ ਹੋ ਜਾਂਦੀ ਹੈ। ਪੰਜ ਤੱਤ, ਜਿਨ੍ਹਾਂ ਤੋਂ ਸਰੀਰ ਬਣਿਆ ਹੈ, ਉਹ ਪੰਜਾਂ ਤੱਤਾਂ ਵਿਚ ਮਿਲ ਜਾਂਦੇ ਹਨ ਤੇ ਆਤਮਾ ਪਰਮਾਤਮਾ ਵਿਚ ਮਿਲ ਜਾਂਦੀ ਹੈ। ਬਾਕੀ ਕੁੱਝ ਵੀ ਨਹੀਂ ਬੱਚਦਾ। ਉਸ ਤੋਂ ਬਾਅਦ ਆਤਮਾ ਦਾ ਕੀ ਹੁੰਦਾ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ।
ਇਸ ਲਈ ਸਿੱਖ ਨੇ ਅਕਾਲਪੁਰਖ ਦੇ ਹੁਕਮ ਅਤੇ ਗੁਰੂ ਉਪਦੇਸ਼ ਅਨੁਸਾਰ ਅੱਜ ਵਿਚ ਜੀਵਨ ਬਤੀਤ ਕਰਨਾ ਹੈ ਕਿਉਂਕਿ ਗੁਰ ਉਪਦੇਸ਼ ਹੈ:-
ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ (ਪੰਨਾ 12) ਅਰਥਾਤ (ਹੇ ਭਾਈ!) ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ। (ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉੱਦਮ ਨਾਹ ਕੀਤਾ, ਤਾਂ) ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਭੀ ਅਰਥ ਨਹੀਂ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾਣਗੇ) । (ਇਸ ਵਾਸਤੇ) ਸਾਧ ਸੰਗਤਿ ਵਿਚ (ਭੀ) ਮਿਲ ਬੈਠਿਆ ਕਰ (ਸਾਧ ਸੰਗਤਿ ਵਿਚ ਬੈਠ ਕੇ ਭੀ) ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਾਧ ਸੰਗਤਿ ਵਿਚ ਬੈਠਣ ਦਾ ਭੀ ਤਦੋਂ ਹੀ ਲਾਭ ਹੈ ਜੇ ਉਥੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਹ ਵਿਚ ਜੁੜੇਂ) ।1।
ਉਪਰੋਕਤ ਵਿਚਾਰ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਿੱਖੀ ਨੇ ਚਉਰਾਸੀ ਲੱਖ ਜੂਨਾਂ ਕੋਲੋਂ ਕੁੱਝ ਲੈਣਾ ਦੇਣਾ ਨਹੀਂ ਹੈ ਤੇ ਸਿੱਖ ਨੇ ਇਸੇ ਜੀਵਨ ਵਿਚ ਹੀ ਵਿਕਾਰਾਂ ਤੋਂ ਛੁਟਕਾਰਾ ਪਾ ਕੇ, ਸਚਿਆਰ/ਗੁਣਵਾਨ ਅਰਥਾਤ ਗੁਰਮੁਖ ਬਣਨਾ ਹੈ (ਨਾਂਹ ਕਿ ਵਿਕਾਰਾਂ ਅਰਥਾਤ ਮਾਇਆ ਵਿਚ ਫੱਸ ਕੇ ਮਨਮੁਖ ਬਣਨਾ ਹੈ ਤੇ ਹਰ ਪਲ ਜੂਨਾਂ ਵਿਚ ਪੈਂਦੇ ਰਹਿਣਾ ਹੈ) ਅਤੇ ਅਕਾਲਪੁਰਖ ਤੇ ਸ਼ਬਦ ਗੁਰੂ ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚਣਾ ਹੈ। ਆਖ਼ਰੀ ਮੰਜ਼ਿਲ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਮੁਕਤ ਹੋਣ ਦੀ ਹੈ।
ਉਪਰ ਦਿੱਤੀ ਵਿਚਾਰ ਨੂੰ ਮੁੱਖ ਰੱਖ ਕੇ ਗੁਰਬਾਣੀ ਵਿਚ ਜਿਥੇ ਵੀ ‘ਚਉਰਾਸੀ ਲੱਖ ਜੂਨ’ ਆਵੇ ਤਾਂ ਇਸ ਨੂੰ ਮੁਹਾਵਰੇ ਦੇ ਤੌਰ ਤੇ ਬੇਅੰਤ ਜੂਨਾਂ ਸਮਝਿਆ ਜਾਣਾ ਚਾਹੀਦਾ ਹੈ।
Jamdoot and Jamraj
Jamdoot (Yama), Jamraj (Yamraj) and Chitragupta are the important figures connected to death, justice and the life after death. They are creation of ancient Hindu mythology and the Sikhi has nothing to do with them. As per Gurbani, Jamdoot means human vices or bad habits by getting rid of which one can become righteous/virtuous (Gurmukh) and become one with Akalpurakh and Shabad Guru, who are spiritually embodiment of each other and reach the stage of spiritual equipoise and spiritual bliss. The final goal is to achieve spiritual emancipation/salvation in this life itself. Gurbani teaches us:
ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕੇ ਦੁਖ ਪਾਪ ਨਿਵਾਰੇ ॥ ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ ॥ (ਪੰਨਾ 574) ਅਰਥਾਤ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, (ਨਾਮ) ਉਹਨਾਂ ਦੇ ਸਾਰੇ ਦੁੱਖ ਪਾਪ ਦੂਰ ਕਰ ਦੇਂਦਾ ਹੈ। ਗੁਰੂ ਨੇ (ਜਿਸ ਮਨੁੱਖ ਦੇ) ਹੱਥ ਵਿਚ ਆਤਮਕ ਜੀਵਨ ਦੀ ਸੂਝ ਦਾ ਖੰਡਾ ਫੜਾ ਦਿੱਤਾ ਉਸ ਨੇ ਜਮਰਾਜ ਦੇ ਦੂਤ ਮਾਰ ਕੇ ਮੁਕਾ ਦਿੱਤੇ (ਮੌਤ ਦਾ, ਆਤਮਕ ਮੌਤ ਦਾ ਖ਼ਤਰਾ ਮੁਕਾ ਲਿਆ) ।
————-
ਵਡਭਾਗੀ ਸਤਿਗੁਰੁ ਪਾਇਆ ॥ ਜਿਨਿ ਜਮ ਕਾ ਪੰਥੁ ਮਿਟਾਇਆ ॥ ਹਰਿ ਭਗਤਿ ਭਾਇ ਚਿਤੁ ਲਾਗਾ ॥ ਜਪਿ ਜੀਵਹਿ ਸੇ ਵਡਭਾਗਾ ॥੨॥ (ਪੰਨਾ 623) ਅਰਥਾਤ ਹੇ ਭਾਈ! ਵੱਡੇ ਭਾਗਾਂ ਵਾਲੇ ਮਨੁੱਖਾਂ ਨੇ (ਉਹ) ਗੁਰੂ ਲੱਭ ਲਿਆ, ਜਿਸ (ਗੁਰੂ) ਨੇ (ਉਹਨਾਂ ਵਾਸਤੇ) ਜਮ ਦੇ ਦੇਸ ਨੂੰ ਲੈ ਜਾਣ ਵਾਲਾ ਰਸਤਾ ਮਿਟਾ ਦਿੱਤਾ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦਾ ਮਨ ਪਰਮਾਤਮਾ ਦੀ ਭਗਤੀ ਵਿਚ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ। ਉਹ ਵਡ-ਭਾਗੀ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦੇ ਹਨ।੨।
Joonan – ਜੂਨਾਂ
Living life in unenlightened state, specifically an animalistic mindset.
Jamdoot – ਜਮਦੂਤ
Literally – Soldiers or Agents of death (As per ancient Hindu texts)
Spiritually – Agents of spiritual death; human vices as per Gurbani
Evils of the mind are the Jamdoot, and undergoing the fluctuations of emotions under the influence of the evils of the mind are living 84 lakh juni.