In the Guru Granth Sahib, the concept of 84 lakh joon is mentioned multiple times. What is the exact meaning of this? Do we all go through 84 lakh joon, or is Guru Sahib trying to convey a different message?
In the Guru Granth Sahib, the concept of 84 lakh joon is mentioned multiple times. What is the exact meaning of this? Do we all go through 84 lakh joon, or is Guru Sahib trying to convey a different message?
Share

ਸਤਿਕਾਰ ਯੋਗ ਸਿਮਰਨ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਜਿਥੋਂ ਤੱਕ ਚੁਰਾਸੀ ਲੱਖ ਜੂਨਾਂ ਵਾਲੀ ਗੱਲ ਹੈ, ਗਿਣਤੀ ਸੰਭਵ ਹੀ ਨਹੀਂ ਹੈ। ਇਹ ਹਿੰਦੂ ਧਰਮ ਦਾ ਸਿਧਾਂਤ ਹੈ। ਸਮੁੰਦਰ ਦੇ ਹੇਠ ਤੱਕ ਜੀਵ ਹਨ। ਜਮੀਨ ਦੇ ਨੀਚੇ ਖੁਦਾਈ ਦੌਰਾਨ ਕੀੜੇ ਮਕੌੜੇ ਨਿਕਲਦੇ ਹਨ ਉਨ੍ਹਾਂ ਦੀ ਗਿਣਤੀ ਕਿਵੇਂ ਹੋਈ ਹੋਵੇਗੀ। ਤੁਸੀਂ ਕਹੋਗੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਦਾਸ ਦੀ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਕੁਝ ਦਰਜ ਹੈ ਜਿਸ ਨੂੰ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ ਪ੍ਰੰਤੂ ਜੋ ਵੀ ਗੁਰੂ ਸਾਹਿਬ ਦੂਆਰਾ ਲਿਖਿਆ ਗਿਆ ਹੈ ਉਹ ਸਿਰਫ ਲੋਕਾਂ ਵਿੱਚ ਪ੍ਰਚੱਲਤ ਵਿਰਤਾਂਤ ਦੇ ਤੌਰ ਤੇ ਲਿਖਿਆ ਗਿਆ ਹੈ। ਉਸ ਉਪਰ ਗੁਰੂ ਸਾਹਿਬ ਨੇ ਆਪਣੀ ਸਹਿਮਤੀ ਦੀ ਮੋਹਰ ਨਹੀਂ ਲਗਾਈ।
ਸ਼੍ਰਿਸ਼ਟੀ ਦੀਆਂ ਲੱਖਾਂ ਜੂਨੀ ਦੀ ਉਤਪਤੀ ਚਾਰ ਰਸਤਿਆਂ ਤੋਂ ਹੋਈ ਹੈ (ਅੰਡਜ, ਜੇਰਜ, ਸੇਤਜ ਅਤੇ ਉਤਭੁਜ)। ਕਿਹਾ ਇਹ ਗਿਆ ਸੀ ਕਿ ਚਾਰ ਰਸਤਿਆਂ ਤੋਂ ਲੱਖਾਂ ਜੂਨੀਆਂ ਬਣਦੀਆਂ ਬਣਦੀਆਂ ਚੌਰਾਸੀ ਲੱਖ ਜੂਨਾਂ ਬਣ ਗਈਆਂ। ਹਜਾਰਾਂ ਸਾਲਾਂ ਤੋਂ ਚਲੀ ਆ ਰਹੀ ਤੇ ਪ੍ਰਚੱਲਤ ਕੋਈ ਵੀ ਗੱਲ ਸੱਚ ਮੰਨੀ ਜਾਵੇਗੀ ਜਦ ਕਿ ਉਸਨੂੰ ਸੱਚ ਸਾਬਤ ਕਰਨ ਲਈ ਕੋਈ ਵੀ ਸਬੂਤ ਨਹੀਂ ਹੈ।
ਗੁਰਬਾਣੀ, ਅਸੰਖ ਅਰਥਾਤ ਅਣਗਿਣਤ ਤੇ ਬੇਅੰਤ ਅਰਥਾਤ ਜਿਸ ਦਾ ਕੋਈ ਅੰਤ ਨਾਂਹ ਹੋਵੇ ਦੀ ਗੱਲ ਕਰਦੀ ਹੈ। ਅਕਾਲਪੁਰਖ ਦੀ ਰਚਨਾ ਬੇਅੰਤ ਹੈ । ਧਰਤੀਆਂ, ਨਖੱਤਰਾਂ, ਸੂਰਜਾਂ, ਤਾਰਿਆਂ ਆਕਾਸ਼ਾਂ ਪਾਤਾਲਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀ ਲਗਾ ਸਕਦਾ ਤਾਂ ਫਿਰ ਜੂਨਾਂ ਦੀ ਗਿਣਤੀ ਕਿਵੇਂ ਹੋ ਸਕਦੀ ਹੈ। ਆਪਣੀ ਰਚਨਾ ਬਾਰੇ ਉਹ ਕਰਤਾ ਪੁਰਖ ਆਪ ਹੀ ਜਾਣਦਾ ਹੈ।
ਅੱਗੇ ਦਾਸ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਗੁਰਬਾਣੀ ਮਰ ਕੇ ਜੂਨਾਂ ਵਿਚ ਪੈਣ ਦੇ ਸਿਧਾਂਤ ਨੂੰ ਮੰਨਦੀ ਨਹੀਂ ਹੈ ਤੇ ਸਿੱਖ ਦੇ ਮਨ ਨੇ ਜਿਸ ਛਿੰਨ ਵੀ ਮਾਇਆ ਵਿਚ ਫ਼ਸਣਾ ਹੈ, ਉਸ ਨੇ ਨਵੀਂ ਜੂਨ ਵਿਚ ਪੈ ਜਾਣਾ ਹੈ। ਪੰਨਾ ੬੯੩ ਤੇ ਭਗਤ ਨਾਮਦੇਵ ਜੀ ਫੁਰਮਾਉਂਦੇ ਹਨ:-
“ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ।।ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥ ਅਰਥਾਤ ਇਸ ਸੰਸਾਰ ਦੇ ਬੰਧਨਾਂ ਤੋਂ ਮੇਰੀ ਤਦੋਂ ਹੀ ਖ਼ਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿਚ ਨਾ ਫਸਾਂ; ਮਾਇਆ (ਦਾ ਮੋਹ) ਹੀ ਜਨਮ ਮਰਨ ਦੇ ਗੇੜ ਵਿਚ ਪੈਣ ਦਾ ਮੂਲ ਹੈ, ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ।੩।”
ਅੱਗੇ ਚੌਥੇ ਗੁਰੂ ਸਰੀਰ, ਗੁਰੂ ਰਾਮਦਾਸ ਸਾਹਿਬ ਦੇ ਸ਼ਬਦ ਦੀ ਹੇਠ ਲਿੱਖੀ ਤੁੱਕ ਅਤੇ ਅਰਥਾਂ ਤੋਂ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ ਕਿ ਪਰਮਾਤਮਾ ਹਰ ਸਰੀਰ ਵਿਚ ਜੋਤ ਰੂਪ (ਆਤਮਾ) ਬਣ ਕੇ ਵੱਸਦਾ ਹੈ:-
ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥ (ਪੰਨਾ 1201) ਅਰਥਾਤ ਹੇ ਮੇਰੇ ਮਨ! ਉਹ ਹਰੀ ਹਰੇਕ ਸਰੀਰ ਵਿਚ ਵੱਸਦਾ ਹੈ, ਜਲ ਵਿਚ ਧਰਤੀ ਵਿਚ ਵੱਸਦਾ ਹੈ, ਹਰੇਕ ਥਾਂ ਵਿਚ ਵੱਸਦਾ ਹੈ, ਮੇਰੇ ਅੰਦਰ ਉਸ ਦੇ ਦਰਸਨ ਦੀ ਤਾਂਘ ਹੈ।
ਜਦੋਂ ਤੱਕ ਪਰਮਾਤਮਾ ਸਰੀਰ ਨੂੰ ਬਲ ਬਖਸ਼ਦਾ ਹੈ ਤਦੋਂ ਤੱਕ ਸਰੀਰ ਕੰਮ ਕਰਦਾ ਹੈ ਤੇ ਜਦੋਂ ਉਹ ਆਪਣਾ ਬਲ ਵਾਪਿਸ ਲੈ ਲੈਂਦਾ ਹੈ, ਤਾਂ ਸਰੀਰਕ ਮੌਤ ਹੋ ਜਾਂਦੀ ਹੈ। ਪੰਜ ਤੱਤ, ਜਿਨ੍ਹਾਂ ਤੋਂ ਸਰੀਰ ਬਣਿਆ ਹੈ, ਉਹ ਪੰਜਾਂ ਤੱਤਾਂ ਵਿਚ ਮਿਲ ਜਾਂਦੇ ਹਨ ਤੇ ਆਤਮਾ ਪਰਮਾਤਮਾ ਵਿਚ ਮਿਲ ਜਾਂਦੀ ਹੈ। ਬਾਕੀ ਕੁੱਝ ਵੀ ਨਹੀਂ ਬੱਚਦਾ। ਉਸ ਤੋਂ ਬਾਅਦ ਆਤਮਾ ਦਾ ਕੀ ਹੁੰਦਾ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ।
ਇਸ ਲਈ ਸਿੱਖ ਨੇ ਅਕਾਲਪੁਰਖ ਦੇ ਹੁਕਮ ਅਤੇ ਗੁਰੂ ਉਪਦੇਸ਼ ਅਨੁਸਾਰ ਅੱਜ ਵਿਚ ਜੀਵਨ ਬਤੀਤ ਕਰਨਾ ਹੈ ਕਿਉਂਕਿ ਗੁਰਉਪਦੇਸ਼ ਹੈ:-
ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ (ਪੰਨਾ 12) ਅਰਥਾਤ (ਹੇ ਭਾਈ!) ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ। (ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉੱਦਮ ਨਾਹ ਕੀਤਾ, ਤਾਂ) ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਭੀ ਅਰਥ ਨਹੀਂ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾਣਗੇ) । (ਇਸ ਵਾਸਤੇ) ਸਾਧ ਸੰਗਤਿ ਵਿਚ (ਭੀ) ਮਿਲ ਬੈਠਿਆ ਕਰ (ਸਾਧ ਸੰਗਤਿ ਵਿਚ ਬੈਠ ਕੇ ਭੀ) ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਾਧ ਸੰਗਤਿ ਵਿਚ ਬੈਠਣ ਦਾ ਭੀ ਤਦੋਂ ਹੀ ਲਾਭ ਹੈ ਜੇ ਉਥੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਹ ਵਿਚ ਜੁੜੇਂ) ।1।
ਉਪਰੋਕਤ ਵਿਚਾਰ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਿੱਖੀ ਨੇ ਚੁਰਾਸੀ ਲੱਖ ਜੂਨਾਂ ਕੋਲੋਂ ਕੁੱਝ ਲੈਣਾ ਦੇਣਾ ਨਹੀਂ ਹੈ ਤੇ ਸਿੱਖ ਨੇ ਇਸੇ ਜੀਵਨ ਵਿਚ ਹੀ ਵਿਕਾਰਾਂ ਤੋਂ ਛੁਟਕਾਰਾ ਪਾ ਕੇ, ਸਚਿਆਰ/ਗੁਣਵਾਨ ਅਰਥਾਤ ਗੁਰਮੁਖ ਬਣਨਾ ਹੈ (ਨਾਂਹ ਕਿ ਵਿਕਾਰਾਂ ਅਰਥਾਤ ਮਾਇਆ ਵਿਚ ਫੱਸ ਕੇ ਮਨਮੁਖ ਬਣਨਾ ਹੈ ਤੇ ਹਰ ਪਲ ਜੂਨਾਂ ਵਿਚ ਪੈਂਦੇ ਰਹਿਣਾ ਹੈ) ਅਤੇ ਅਕਾਲਪੁਰਖ ਤੇ ਸ਼ਬਦ ਗੁਰੂ ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚਣਾ ਹੈ। ਆਖ਼ਰੀ ਮੰਜ਼ਿਲ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਮੁਕਤ ਹੋਣ ਦੀ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਰਹਿ ਗਈ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
Chaurasi Lakh Joon.
In Gurbani Guru Sehban have extensively used metaphor, parables, language and accepted beliefs of the time to illustrate their spiritual philosophy. It is a serious mistake to take these to be teachings of Gurbani. The essence of their messages can only be understood when each Shabad is taken in its totality, with emphasis on Rahao, where they’ve presented their interpretation of the metaphor or parable or accepted belief of the time. Chaurasi Lakh Joon concept has appeared many times in the context of SGGS but it is used as metaphor. The existence of 8.4 Million species and the journey of the soul through each species is Vedantic thought. I believe it was people’s mind projection to justify reincarnation. Jainism for example gives totally different numbers. Science believes there could be one billion to one trillion species. About two hundred species go extinct every day and new are discovered. Guru Sehban’s message is that rather than be concerned about traversing 8.4 million different lives, we should be concerned about breaking from God and falling into multiple different life forms within this life. When Gurbani says BIN SIMRAN JO JIWAN BALNA SARAP JAISE ARJAEE OR JINA SATGUR PURAKH NA SAWIO SABAD NA KITO WICHAR OAI MANAS JOON NA AKHIAN PASHOO DHOR GAWAR meaning those who are ignorant of truth, reality and are living life of vices, evil thoughts are in fact animals in human skin. Guruji here is using metaphor to emphasize that we are animals in our actions and behaviour. Guruji is not condemning animals here. Animals by nature do not have ability to realize and live divine life. Only human possesses this wisdom.
On page 176 (SGGS) Guru Arjun sahib uses same metaphor in the whole shabad, KAEE JANAM BHAAI KEET PATANGA. One line is KAEE JANAM SAIL GIR KARIAA . Literal meaning is that for many lives you lived as MOUNTAIN ROCKS. Now is MOUNTAIN ROCK A JUN OR LIFE? Metaphorically Guruji is saying we are living life as stone hearted ( PATHAR DIL) humans full of hatred and anger toward others. Rest of shabad is about how to rise above this undesirable behaviour, realize meaning and purpose of life. My friends quoting these shabads and continuing to hold superstitious beliefs are falling into the trap of not appreciating the true message of Gurbani. When I read best selling books on spirituality by English writers I’m amazed that we already have access to all that they teach because it is all written in SGGSJI. These scholars have sold millions of books and have millions of followers. But we Sikhs have not been able to access the treasure of wisdom available to us in Gurbani and have not risen above superstitious beliefs.
According to my understanding, Guru Sahib is conveying the message of evolution that aligns with Science.
The field of biology explains the diversity of the biological world by Charles Darwin’s theory of evolution. According to this theory, we have a common ancestor and we have gone through many stages and have evolved into the most complex form of life, human beings. Here is a reference from Gurbani on Ank 176.
ਕਈ ਜਨਮ ਭਏ ਕੀਟ ਪਤੰਗਾ ॥
In so many incarnations, you were a worm and an insect;
ਕਈ ਜਨਮ ਗਜ ਮੀਨ ਕੁਰੰਗਾ ॥
in so many incarnations, you were an elephant, a fish and a deer.