ਸਿੱਖਾਂ ਨੂੰ ਈਸਾਈ ਬਣਾਉਣ ਲਈ ਇੰਗਲੈਂਡ ਚ ਰੱਖੀ ਗਈ ਮੀਟਿੰਗ ਕੈਂਸਲ ਕਰਨੀ ਪਈ ਜਦੋਂ ਯੂਕੇ ਦੇ ਸਿੱਖਾਂ ਨੇ ਰੌਲਾ ਪਾਇਆ – ਇਹ ਹਟਦੇ ਨਹੀਂ ਅਤੇ ਵੱਖਰੇ ਵੱਖਰੇ ਈਸਾਈ ਗਰੁਪ ਤੁਲੇ ਹੋਏ ਹਨ ਸਿੱਖਾਂ ਦੀ ਗਿਣਤੀ ਘਟਾਉਣ ਚ ਅਤੇ ਵੱਧ ਤੋਂ ਵੱਧ ਸਿੱਖਾਂ ਦਾ ਧਰਮ ਪਰੀਵਰਤਨ ਕਰਨ ਲਈ। ਪੰਜਾਬ ਚ ਹੋ ਰਹੇ ਧਰਮ ਪਰੀਵਰਤਨ ਤੋਂ ਇਹਨਾਂ ਨੂੰ ਹੌਸਲਾ ਮਿਲਿਆ ਹੈ। ਇਹ ਕੌਮੀ ਜਥੇਬੰਦੀਆਂ ਅਤੇ ਪ੍ਰਚਾਰਕਾਂ ਨੇ ਸੋਚਣਾ ਹੈ ਕਿ ਇਹ ਚੈਲੰਜ ਨੂੰ ਕਿਵੇਂ ਨਜਿਠਣਾ ਹੈ। ਆਪਣੇ ਆਪਣੇ ਪਿੰਡਾਂ ਸਿੱਖੀ ਪ੍ਰਚਾਰ ਕਿਵੇਂ ਪ੍ਰਚੰਡ ਕਰਨਾ ਹੈ। ਸਿੱਖ ਜਥੇਬੰਦੀਆਂ ਪ੍ਰਚਾਰਕ ਰਾਗੀ ਢਾਡੀਆਂ ਦੇ ਫ਼ਰਜ਼ ਪਛਾਣਨ ਦਾ ਵਕਤ!!
ਸਿੱਖਾਂ ਨੂੰ ਈਸਾਈ ਬਣਾਉਣ ਲਈ ਇੰਗਲੈਂਡ ਚ ਰੱਖੀ ਗਈ ਮੀਟਿੰਗ ਕੈਂਸਲ ਕਰਨੀ ਪਈ ਜਦੋਂ ਯੂਕੇ ਦੇ ਸਿੱਖਾਂ ਨੇ ਰੌਲਾ ਪਾਇਆ – ਇਹ ਹਟਦੇ ਨਹੀਂ ਅਤੇ ਵੱਖਰੇ ਵੱਖਰੇ ਈਸਾਈ ਗਰੁਪ ਤੁਲੇ ਹੋਏ ਹਨ ਸਿੱਖਾਂ ਦੀ ਗਿਣਤੀ ਘਟਾਉਣ ਚ ਅਤੇ ਵੱਧ ਤੋਂ ਵੱਧ ਸਿੱਖਾਂ ਦਾ ਧਰਮ ਪਰੀਵਰਤਨ ਕਰਨ ਲਈ। ਪੰਜਾਬ ਚ ਹੋ ਰਹੇ ਧਰਮ ਪਰੀਵਰਤਨ ਤੋਂ ਇਹਨਾਂ ਨੂੰ ਹੌਸਲਾ ਮਿਲਿਆ ਹੈ। ਇਹ ਕੌਮੀ ਜਥੇਬੰਦੀਆਂ ਅਤੇ ਪ੍ਰਚਾਰਕਾਂ ਨੇ ਸੋਚਣਾ ਹੈ ਕਿ ਇਹ ਚੈਲੰਜ ਨੂੰ ਕਿਵੇਂ ਨਜਿਠਣਾ ਹੈ। ਆਪਣੇ ਆਪਣੇ ਪਿੰਡਾਂ ਸਿੱਖੀ ਪ੍ਰਚਾਰ ਕਿਵੇਂ ਪ੍ਰਚੰਡ ਕਰਨਾ ਹੈ। ਸਿੱਖ ਜਥੇਬੰਦੀਆਂ ਪ੍ਰਚਾਰਕ ਰਾਗੀ ਢਾਡੀਆਂ ਦੇ ਫ਼ਰਜ਼ ਪਛਾਣਨ ਦਾ ਵਕਤ!!
Share
ਪੰਜਾਬ ਨੂੰ ਇਸਾਈਅਤ ਦੀ ਲਹਿਰ ਵਿਚ ਰੁੜ੍ਹਨ ਤੋਂ ਬਚਾਉਣ ਲਈ ਕੁੱਝ ਸੁਝਾਅ
2011 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ 12581 ਪਿੰਡ ਸਨ, ਜਿਨ੍ਹਾਂ ਵਿਚੋਂ 413 ਪਿੰਡਾਂ ਵਿਚ ਕੋਈ ਰਹਿੰਦਾ ਨਹੀਂ ਹੈ। ਇਸ ਲਈ ਬਾਕੀ 12168 ਪਿੰਡ ਰਹਿ ਜਾਂਦੇ ਹਨ।
ਥੋੜ੍ਹੇ ਦਿਨ ਪਹਿਲਾਂ ਇੱਕ ਖ਼ਬਰ ਆਈ ਸੀ ਕਿ ਜਟਾਂ ਤੇ ਕਹੀਆਂ ਜਾਂਦੀਆਂ ਨੀਵੀਆਂ ਜਾਤੀਆਂ ਵਿਚ ਵਖਰੇਵੇਂ ਕਰਕੇ 12168 ਪਿੰਡਾਂ ਵਿਚੋਂ 8000 ਪਿੰਡਾਂ ਵਿਚ ਈਸਾਈ ਮਿਸ਼ਨਰੀਆਂ ਦੀ ਸਮੱਸਿਆ ਵੱਡੀ ਹੋ ਚੁੱਕੀ ਹੈ। ਜੇ ਅਸੀਂ ਹੁਣ ਵੀ ਕੁੱਝ ਨਾਂਹ ਕੀਤਾ ਤਾਂ ਸਮੱਸਿਆ ਬਾਕੀ ਰਹਿੰਦੇ 4168 ਪਿੰਡਾਂ ਵਿਚ ਵੀ ਫ਼ੈਲ ਜਾਵੇਗੀ।
2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਕੁਲ ਜਨਸੰਖਿਆ 2.77 ਕਰੋੜ ਸੀ, ਜਿਸ ਵਿਚੋਂ 88.60 ਲੱਖ ਕਹੀਆਂ ਜਾਂਦੀਆਂ ਨੀਵੀਆਂ ਜਾਤੀਆਂ ਸਨ।
ਪੰਜਾਬ ਵਿਚ ਸਿੱਖਾਂ ਦੀ ਜਨਸੰਖਿਆ ਕੁਲ ਜਨਸੰਖਿਆ ਦਾ 57.69% ਸੀ ਅਰਥਾਤ ਸਿੱਖਾਂ ਦੀ ਜਨਸੰਖਿਆ 1.60 ਕਰੋੜ ਸੀ ਜਿਸ ਵਿਚੋ 51.04 ਲੱਖ ਕਹੀਆਂ ਜਾਂਦੀਆਂ ਨੀਵੀਆਂ ਜਾਤੀਆਂ ਸਨ।
ਹਾਲਾਂ ਕਿ ਗੁਰਬਾਣੀ ਵਰਣ ਵੰਡ ਨੂੰ ਨਹੀਂ ਮੰਨਦੀ ਤੇ ਇਹ ਇੱਕ ਹਿੰਦੂ ਧਰਮ ਦਾ ਸਿਧਾਂਤ ਹੈ ਪਰ ਖ਼ਾਸ ਕਰਕੇ ਪੰਜਾਬ ਦੇ ਪਿੰਡਾਂ ਵਿਚ ਵਸਦੇ ਸਿੱਖਾਂ ਨੇ ਸ਼ਬਦ ਗੁਰੂ ਦਾ ਉਪਦੇਸ਼, (‘ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ।।’) ਨੂੰ ਮੰਨਿਆ ਨਹੀਂ ਹੈ ਜਿਸ ਕਰਕੇ ਇਹ ਪਰਿਵਾਰ ਸਿੱਖੀ ਤੋਂ ਟੁੱਟ ਰਹੇ ਹਨ। ਰਵਿਦਾਸਈਏ ਅੱਗੇ ਹੀ ਟੁੱਟ ਚੁੱਕੇ ਹਨ ਤੇ ਉਨ੍ਹਾਂ ਨੇ ਆਪਣਾ ਗ੍ਰੰਥ ਵੀ ਬਣਾ ਲਿਆ ਹੈ। ਬਾਕੀ ਵੀ ਟੁੱਟ ਰਹੇ ਹਨ ਜਾਂ ਟੁੱਟਣ ਦੀ ਤਿਆਰੀ ਵਿਚ ਹਨ। ਈਸਾਈ ਮਿਸ਼ਨਰੀਆਂ ਦਾ ਪ੍ਰਭਾਵ ਇਨ੍ਹਾਂ ਵਰਗਾਂ ਤੇ ਸਭ ਤੋਂ ਜ਼ਿਆਦਾ ਹੈ।
2011ਦੀ ਜਨਗਣਨਾ ਦੇ ਅਨੁਸਾਰ 6 ਸਾਲ ਤੱਕ ਦੀ ਉਮਰ ਦੇ 30.76 ਲੱਖ ਬੱਚੇ (16.66 ਲੱਖ ਮੁੰਡੇ ਤੇ 14.10 ਲੱਖ ਕੁੜੀਆਂ) ਪੰਜਾਬ ਵਿਚ ਸਨ। ਪੰਜਾਬ ਵਿੱਚ ਸਿੱਖ ਜਨਸੰਖਿਆ, ਕੁਲ ਜਨਸੰਖਿਆ ਦਾ 57.69% ਹੈ। ਇਸ ਲਈ ਕੁਲ 30.76 ਲੱਖ ਬੱਚਿਆਂ ਵਿਚੋਂ ਸਿੱਖ ਬੱਚਿਆਂ ਦੀ ਗਿਣਤੀ 17.75 ਲੱਖ ਸੀ। ਇਨ੍ਹਾਂ ਬੱਚਿਆਂ ਲਈ ਚੰਗੀ ਵਿਦਿਆ ਦਾ ਪ੍ਰਬੰਧ ਕੌਣ ਕਰੇਗਾ? ਕੋਈ ਵੀਰ/ਭੈਣਾਂ ਬਹੁਤ ਆਰਾਮ ਨਾਲ ਕਹਿ ਸਕਦੇ ਹਨ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਬਹੁਤ ਖ਼ਰਚੇ ਵਾਲਾ ਕੰਮ ਹੈ। ਗੱਲ ਬਹੁਤ ਹੱਦ ਤੱਕ ਠੀਕ ਹੈ ਪਰ ਜੇ ਸਰਕਾਰ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਵਿਚ ਕੁਤਾਹੀ ਕਰੇ ਤਾਂ ਕੀ ਸਿੱਖ਼ਾਂ ਨੂੰ, ਆਪਣੇ ਬੱਚਿਆਂ ਵਾਸਤੇ ਕੁੱਝ ਸੋਚਣਾ ਤੇ ਕਰਨਾ ਨਹੀਂ ਚਾਹੀਦਾ? ਸਿੱਖਾਂ ਨੂੰ, ਜੋ ਬਹੁਤ ਸਾਰੀ ਮਾਇਆ ਗੁਰਦੁਆਰਿਆਂ ਤੇ ਸੰਗਮਰਮਰ ਲਗਾਉਣ ਅਤੇ ਸੋਨੇ ਦੀਆਂ ਪਾਲਕੀਆਂ ਆਦਿ ਬਣਾਉਣ ਤੇ ਲੱਗਾ ਚੁੱਕੇ ਹਨ ਤੇ ਹੁਣ ਵੀ ਲੱਗਾ ਰਹੇ ਹਨ, ਕੁੱਝ ਤਾਂ ਸੋਚਣਾ ਪਵੇਗਾ? ਦੁਨਿਆਵੀ ਵਿਦਿਆ ਦੇਣ ਦੇ ਨਾਲ ਨਾਲ ਗੁਰਮਤਿ ਗਿਆਨ ਦੇਣ ਦਾ ਪ੍ਰਬੰਧ ਕਿਵੇਂ ਹੋਵੇਗਾ? ਇਹ ਦਾਸ ਤੁਹਾਨੂੰ ਸਾਰਿਆਂ ਨੂੰ ਵਿਚਾਰਨ ਲਈ ਬੇਨਤੀ ਕਰਦਾ ਹੈ। ਇਸ ਲਈ ਦੀਰਘ ਵਿਚਾਰ ਦੀ ਲੋੜ ਹੈ। ਜੇ ਅਸੀਂ ਸਾਰਿਆਂ ਨੇ ਮਿਲ ਕੇ ਜਲਦੀ ਕੁੱਝ ਨਾਂਹ ਕੀਤਾ ਤਾਂ ਜੋ ਪੰਜਾਬ ਵਿਚ ਹਾਲਾਤ ਚੱਲ ਰਹੇ ਹਨ, ਤਾਂ ਪੰਜਾਬ ਰੁੜ੍ਹ ਜਾਵੇਗਾ।
ਕੁੱਝ ਸੰਸਥਾਵਾਂ ਆਪਣੇ ਵਲੋਂ ਬਹੁਤ ਚੰਗਾ ਕੰਮ ਕਰ ਰਹੀਆਂ ਹਨ ਤੇ ਸਕੂਲ/ਅਕੈਡਮੀਆਂ ਬਣਾ ਰਹੀਆਂ ਹਨ ਪਰ 17.75 ਲੱਖ ਬੱਚਿਆਂ ਲਈ ਸਕੂਲ/ਅਕੈਡਮੀਆਂ ਬਣਾਉਣਾ ਤੇ ਉਨ੍ਹਾਂ ਨੂੰ ਚਲਾਉਣਾ ਕੋਈ ਸੌਖਾ ਜਿਹਾ ਕੰਮ ਨਹੀਂ ਹੈ। ਇਸ ਵਾਸਤੇ ਬਹੁਤ ਸਾਰੀ ਮਾਇਆ, ਪਹਿਲਾਂ ਬਣਾਉਣ ਤੇ ਫ਼ਿਰ ਚਲਾਉਣ ਲਈ ਚਾਹੀਦੀ ਹੋਵੇਗੀ, ਜਿਸ ਦਾ ਪ੍ਰਬੰਧ ਕਰਨਾ ਕੋਈ ਸੌਖਾ ਜਿਹਾ ਕੰਮ ਨਹੀਂ ਹੋਵੇਗਾ। ਇਸ ਲਈ ਸਵਾਲ ਇਹ ਉੱਠਦਾ ਹੈ ਕਿ ਪੰਜਾਬ, ਜੋ ਅੱਜ ਰੁੜ੍ਹ ਰਿਹਾ ਹੈ, ਉਸ ਨੂੰ ਬਚਾਇਆ ਕਿਵੇਂ ਜਾਵੇ?
ਗਲੋਬਲ ਸਿੱਖ ਕੌਂਸਲ, ਬਹੁਤ ਕੁੱਝ ਚੰਗਾ ਸੋਚ ਰਹੀ ਹੈ ਤੇ ਆਪਣੇ ਵਲੋਂ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ ਪਰ ਕੰਮ ਬਹੁਤ ਵੱਡਾ ਹੈ ਤੇ ਸ਼ਾਇਦ ਕਿਸੇ ਇੱਕ ਸੰਸਥਾ ਦੇ ਵੱਸ ਦਾ ਨਹੀਂ ਹੈ। ਇਸ ਲਈ ਕਹੀ ਜਾਂਦੀ ਇਸਾਈਅਤ ਦੀ ਲਹਿਰ ਨੂੰ ਮੋੜਾ ਪਾਉਣ ਲਈ ਸਾਨੂੰ ਵੀ ਕੋਈ ਸਿੰਘ ਸਭਾ ਲਹਿਰ ਵਰਗੀ ਕਿਸੇ ਲਹਿਰ ਦਾ ਮੁੱਢ ਬੰਨ੍ਹਣਾ ਪਵੇਗਾ?
ਕੁੱਝ ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ, ਸਤਨਾਮ ਟ੍ਰਸਟ ਤੇ ਸੁਕ੍ਰਿਤ ਸੰਸਥਾ (ਸਰਦਾਰ ਜਸਵਿੰਦਰ ਸਿੰਘ ਯੂ.ਕੇ. ਤੇ ਡਾਕਟਰ ਸਰਬਜੀਤ ਸਿੰਘ ਰੇਣੂਕਾ, ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ) ਨੇ ਮਿਲ ਕੇ ਪੰਜਾਬ ਵਿਚ ਸਹਿਜ ਪਾਠ ਦੀ ਲਹਿਰ ਨੂੰ ਬਹੁਤ ਸੁਚੱਜੇ ਤਰੀਕੇ ਨਾਲ ਚਲਾਇਆ ਸੀ। ਤੁਹਾਨੂੰ ਸਾਰਿਆਂ ਨੂੰ ਸਨਿਮਰਤਾ ਸਹਿਤ ਬੇਨਤੀ ਹੈ ਕਿ ਵਿਚਾਰੋ ਤੇ ਮੁੜ ਕੇ ਸਾਰੇ ਮਿਲ ਕੇ ਉਹੋ ਜਿਹੀ ਲਹਿਰ ਦਾ ਮੁੱਢ ਬੰਨ੍ਹੋ ਜੀ ਤਾਂ ਜੋ ਈਸਾਈਅਤ ਦੀ ਲਹਿਰ ਨੂੰ ਮੋੜਾ ਦਿੱਤਾ ਜਾ ਸਕੇ।
ਨਾਲ ਹੀ ਕੁੱਝ ਇਸ ਤਰ੍ਹਾਂ ਕਰਨ ਦੀ ਲੋੜ ਹੈ ਕਿ ਮਿਸ਼ਨਰੀ ਲੱਗਾ ਕੇ ਵੱਡੇ ਬੱਚਿਆਂ ਨੂੰ ਵੀ ਗੁਰਮਤਿ ਦਾ ਗਿਆਨ ਤਾਂ ਦੇਈਏ ਹੀ ਪਰ ਨਾਲ ਹੀ ਉਨ੍ਹਾਂ ਦੀ ਵਿਦਿਆ ਵੱਲ ਵੀ ਧਿਆਨ ਕਰੀਏ।ਇਸ ਦੇ ਨਾਲ ਨਾਲ ਟ੍ਰੇਨਿੰਗ ਦੇ ਕੇ ਵੱਡੇ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਯੋਗ ਬਣਾਈਏ ਤਾਂ ਜੋ ਬੱਚੇ ਨਸ਼ਿਆਂ ਤੇ ਹੋਰ ਬੀਮਾਰੀਆਂ ਤੋਂ ਬੱਚ ਸਕਣ। ਪਰਿਵਾਰਾਂ ਦੇ ਦਵਾ ਦਾਰੂ ਦਾ ਵੀ ਧਿਆਨ ਕਰੀਏ ਤਾਂ ਜੋ ਇਹ ਈਸਾਈ ਮਿਸ਼ਨਰੀ ਲੋੜਵੰਦ ਪਰਿਵਾਰਾਂ ਨੂੰ ਆਪਣੇ ਘੇਰੇ ਵਿਚ ਨਾਂਹ ਲੈ ਸੱਕਣ। ਵਿਚਾਰ ਕਰਨੀ ਜੀ।
ਸਿੱਖ ਜਥੇਬੰਦੀਆਂ, ਪ੍ਰਚਾਰਕਾਂ, ਰਾਗੀਆਂ, ਢਾਡੀਆਂ ਆਦਿ ਦੁਆਰਾ ਆਪਣਾ ਫਰਜ਼ ਪਛਾਣਨ ਦੇ ਨਾਲ ਨਾਲ ਹਰ ਸਿੱਖ ਨੂੰ ਆਪਣਾ ਫਰਜ਼ ਪਛਾਣਨਾ ਪਵੇਗਾ। ਸਭ ਤੋਂ ਪਹਿਲਾਂ ਇੱਕਠੇ ਹੋ ਕੇ ਇੱਕ ਸਾਂਝਾ ਮੁਹਾਜ਼ ਬਣਾਉਣ ਦੀ ਲੋੜ ਹੈ ਤੇ ਇਹ ਸੇਵਾ ਗਲੋਬਲ ਸਿੱਖ ਕੌਂਸਲ ਕਰ ਸੱਕਦੀ ਹੈ। ਇਸ ਸੁਝਾਅ ਨੂੰ ਵਿਚਾਰਨ ਦੀ ਲੋੜ ਹੈ।
****************