ਸ਼ਾਂਤ ਅਤੇ ਮੁੜ ਸੁਰਜੀਤ ਕਰਨ ਲਈ ਸਾਹ ਲੈਣ ਦੀ ਇੱਕ ਸਧਾਰਨ ਤਕਨੀਕ ਕੀ ਹੈ, ਜਿਸ ਵਿੱਚ ਧਿਆਨ ਕੇਂਦਰਿਤ ਕਰਨਾ, ਡੂੰਘੇ ਸਾਹ ਲੈਣਾ, ਅਤੇ ਸਾਹ ਅਤੇ ਸਾਹ ਛੱਡਣ ਵੇਲੇ ਸਤਿਨਾਮ ਵਾਹਿਗੁਰੂ ਦਾ ਉਚਾਰਨ ਕਰਨਾ ਸ਼ਾਮਲ ਹੈ?
ਸ਼ਾਂਤ ਅਤੇ ਮੁੜ ਸੁਰਜੀਤ ਕਰਨ ਲਈ ਸਾਹ ਲੈਣ ਦੀ ਇੱਕ ਸਧਾਰਨ ਤਕਨੀਕ ਕੀ ਹੈ, ਜਿਸ ਵਿੱਚ ਧਿਆਨ ਕੇਂਦਰਿਤ ਕਰਨਾ, ਡੂੰਘੇ ਸਾਹ ਲੈਣਾ, ਅਤੇ ਸਾਹ ਅਤੇ ਸਾਹ ਛੱਡਣ ਵੇਲੇ ਸਤਿਨਾਮ ਵਾਹਿਗੁਰੂ ਦਾ ਉਚਾਰਨ ਕਰਨਾ ਸ਼ਾਮਲ ਹੈ?
Share
Spirituality of GURU NANAK has no such beliefs and no place for such illogical practices.
ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਨੇ ਜਪੁ ਬਾਣੀ ਦੀ ਪਹਿਲੀ ਪਉੜੀ ਵਿਚ ਇੱਕ ਸਵਾਲ ਪੁੱਛਿਆ ਹੈ ਤੇ ਜਵਾਬ ਵੀ ਦਿੱਤਾ ਹੈ:-
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਅਰਥ: (ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ) । ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ।1।
ਭਾਵ: ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇਕੋ ਹੀ ਤਰੀਕਾ ਹੈ ਕਿ ਜੀਵ ਉਸ ਦੀ ਰਜ਼ਾ ਵਿਚ ਤੁਰੇ। ਇਹ ਅਸੂਲ ਧੁਰ ਤੋਂ ਹੀ ਰੱਬ ਵਲੋਂ ਜੀਵ ਲਈ ਜਰੂਰੀ ਹੈ। ਪਿਤਾ ਦੇ ਕਹੇ ਵਿਚ ਪੁੱਤਰ ਤੁਰਦਾ ਰਹੇ ਤਾਂ ਪਿਆਰ, ਨਾ ਤੁਰੇ ਤਾਂ ਵਿੱਥ ਪੈਂਦੀ ਜਾਂਦੀ ਹੈ।
ਪ੍ਰੋਫੈਸਰ ਸਾਹਿਬ ਸਿੰਘ, ਜਿਨ੍ਹਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ, ਅਰਥਾਤ ਅਰਥ ਕੀਤੇ ਹਨ, ਅਨੁਸਾਰ ਪੂਰਾ ਗੁਰੂ ਗ੍ਰੰਥ ਸਾਹਿਬ ਇਨ੍ਹਾਂ ਪੰਗਤੀਆਂ ਦੀ ਵਿਆਖਿਆ ਹੈ। ਇਸ ਲਈ ਸਿੱਖ ਨੇ ਸ਼ਬਦ ਗੁਰੂ ਦੇ ਇਸ ਉਪਦੇਸ਼ ਨੂੰ ਮੰਨ ਕੇ ਇਸ ਦੇ ਉੱਪਰ ਚੱਲਣਾ ਹੈ। ਬਾਕੀ ਸਾਰੇ ਅਡੰਬਰਾਂ ਦਾ ਕਰਤਾ ਮਨੁੱਖ ਹੈ ਤੇ ਮਨੁੱਖ ਦੁਆਰਾ ਬਣਾਏ ਗਏ ਸਾਰੇ ਅਡੰਬਰ ਅਧੂਰੇ ਹੀ ਹਨ ਕਿਉਂਕਿ ਗੁਰਬਾਣੀ ਅਨੁਸਾਰ ਸ਼ਬਦ ਗੁਰੂ, ਜੋ ਅਕਾਲਪੁਰਖ ਦਾ ਰੂਪ ਹੈ, ਉਹ ਹੀ ਪੂਰਾ ਹੋ। ਗੁਰਬਾਣੀ ਸਿੱਖਿਆ ਦੇਂਦੀ ਹੈ:-
ਗੁਰੁ ਪੂਰਾ ਮੇਰਾ ਗੁਰੁ ਪੂਰਾ।। (ਪੰਨਾ 901)