ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਥਾਪਨਾ ਤੋਂ ਪਹਿਲਾਂ ਸਿੱਖਾਂ ਨੇ ਆਪਣੇ ਵਾਲ ਕੱਟੇ ਸਨ?
ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਥਾਪਨਾ ਤੋਂ ਪਹਿਲਾਂ ਸਿੱਖਾਂ ਨੇ ਆਪਣੇ ਵਾਲ ਕੱਟੇ ਸਨ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਵਾਲ ਕੀਤਾ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦੁਆਰਾ ਖ਼ਾਲਸੇ ਦੀ ਸਾਜਨਾ ਤੋਂ ਪਹਿਲਾਂ ਸਿੱਖਾਂ ਨੇ ਕੇਸ ਕੱਟੇ ਸਨ?
ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਰਾਗ ਵਿਚ ਪੰਨਾ 969-70 ਤੇ ਭਗਤ ਕਬੀਰ ਜੀ ਉਚਾਰਦੇ ਹਨ:-
ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ ॥ ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ ॥੧॥ (ਪੰਨਾ 969-70)
ਅਰਥ: ਆਪਣੇ ਇਸ ਸਰੀਰ-ਰੂਪ ਸ਼ਹਿਰ ਦੀ ਰਾਖੀ ਕਰਨ ਲਈ ਮੇਰਾ ਫ਼ਰਜ਼ ਇਹ ਹੈ ਕਿ ਮੈਂ ਭਲੇ ਗੁਣਾਂ ਨੂੰ ਜੀ-ਆਇਆਂ ਆਖਾਂ ਤੇ ਵਿਕਾਰਾਂ ਨੂੰ ਮਾਰ ਕੱਢਾਂ, ਦਿਨ ਰਾਤ, ਹੇ ਪ੍ਰਭੂ! ਤੇਰੇ ਚਰਨ ਪਰਸਾਂ ਅਤੇ ਆਪਣੇ ਕੇਸਾਂ ਦਾ ਚੌਰ ਤੇਰੇ ਉੱਤੇ ਝੁਲਾਵਾਂ।1।
ਕਬੀਰ ਜੀ ਨੇ ਇੱਕ ਤਰ੍ਹਾਂ ਦਾ ਕੇਸਾਂ ਦਾ ਚੌਰ ਬਣਾ ਕੇ ਝੁਲਾਉਣ ਦਾ ਮੁਹਾਵਰਾ ਵਰਤਿਆ ਹੈ ਪਰ ਜਿਸ ਮਨੁੱਖ ਦੇ ਆਪਣੇ ਸਿਰ ਉੱਤੇ ਕੇਸ ਨਾਂਹ ਹੋਣ, ਉਹ ਇਹ ਮੁਹਾਵਰਾ ਵਰਤ ਨਹੀਂ ਸਕਦਾ।ਸੁਭਾਵਿਕ ਹੀ ਮਨੁੱਖ ਦੀ ਬੋਲੀ ਆਪਣੇ ਰੋਜ਼ਾਨਾ ਜੀਵਨ-ਅਨੁਸਾਰ ਹੋ ਜਾਂਦੀ ਹੈ। ਇਸ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਕਬੀਰ ਜੀ ਕੇਸਾਧਾਰੀ ਸਨ।
ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 745 ਤੇ 749 ਤੇ, ਹੇਠਾਂ ਦਿੱਤੇ ਦੋ ਸ਼ਬਦਾਂ ਵਿਚ, ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੇ ਵੀ ਕੇਸਾਂ ਦਾ ਪੱਖਾ ਤੇ ਚੌਰ ਬਣਾ ਕੇ ਝੁਲਾਉਣ ਦਾ ਮੁਹਾਵਰਾ ਵਰਤਿਆ ਹੈ:-
ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ ॥ ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ ॥੧॥ (ਪੰਨਾ 745)
(ਹੇ ਭਾਈ! ਜੇ ਪ੍ਰਭੂ ਮੇਹਰ ਕਰੇ ਤਾਂ) ਮੈਂ ਆਪਣੇ ਕੇਸਾਂ ਦਾ ਪੱਖਾ ਬਣਾ ਕੇ ਪ੍ਰਭੂ ਦੇ ਸੰਤ ਨੂੰ ਚੌਰ ਝੁਲਾਂਦਾ ਰਹਾਂ, ਮੈਂ ਸੰਤ ਦੇ ਬਚਨਾਂ ਉੱਤੇ ਆਪਣਾ ਸਿਰ ਨਿਵਾਈ ਰੱਖਾਂ, ਉਸ ਦੇ ਚਰਨਾਂ ਦੀ ਧੂੜ ਲੈ ਕੇ ਮੈਂ ਆਪਣੇ ਮੱਥੇ ਉਤੇ ਲਾਂਦਾ ਰਹਾਂ।੧।
ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥ (ਪੰਨਾ 749)
ਅਰਥ: ਹੇ ਮੇਰੇ ਰਾਮ! ਜੇ ਤੇਰੀ ਮੇਹਰ ਹੋਵੇ, ਤਾਂ) ਮੈਂ ਤੇਰੇ ਸੇਵਕਾਂ ਤੋਂ ਸਦਕੇ ਜਾਵਾਂ (ਆਪਣਾ ਸਭ ਕੁਝ ਵਾਰ ਦਿਆਂ) , ਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਉਤੇ ਝੁਲਾਵਾਂ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾਵਾਂ।੧।ਰਹਾਉ।
ਇਨ੍ਹਾਂ ਉਦਾਹਰਣਾਂ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖ਼ਾਲਸਾ ਸਾਜਣ ਤੋਂ ਪਹਿਲਾਂ ਵੀ ਸਾਰੇ ਗੁਰੂ ਸਰੀਰ ਤੇ ਸਿੱਖ ਕੇਸਾਧਾਰੀ ਸਨ। ਇਸ ਤੋਂ ਅੱਗੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
ਬਹੁਤ ਵਧੀਆ ਜੁਆਬ ਵੀਰ ਜੀਉ।
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੋ ਹਰ ਸੁਆਲ ਦਾ ਜਵਾਬ ਗੁਰਬਾਣੀ ਦੀ ਕਸਵੱਟੀ ਲਗਾਕੇ ਦਿੰਦੇ ਹੋ।
ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ।।
ਭੈਣ ਜੀ, ਦਾਸ ਦੀ ਸਮਝ ਅਨੁਸਾਰ, ਗੁਰੂ ਨੇ ਆਪਣੀ ਬਖਸ਼ਿਸ਼ ਸਦਕਾ ਇਸ ਮੂਰਖ ਨੂੰ ਨਾਮ ਸਿਮਰਨ ਵਿਚ ਜੋੜਿਆ ਹੈ। ਅਰਦਾਸ ਕਰਨਾ ਕਿ ਇਹ ਬਖਸ਼ਿਸ਼ ਬਣੀ ਰਹੇ।
ਆਦਰ ਸਹਿਤ,
ਆਪ ਦਾ ਵੀਰ