ਕੀ ਕੋਈ ਦੱਸ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਸਤਾਰ ਬਾਰੇ ਕੁਝ ਲਿਖਿਆ ਗਿਆ ਹੈ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Nothing is written in SGGS about DASTAR itself. The word is used metaphorically in reference to spiritual enlightenment. On page 1084 GURU ARJUNJI says PAK KAR HADOOR HADEESA SABAT SURAT DASTAR SIRA. GURUJI in this SHABAD is talking about ISLAMIC rituals like SUNNAT. DASTAR IS SYMBOL OF honor, purity and completeness. GURU says following, understanding and living the wisdom and virtues of the GURU is like having DASTAR. Doing rituals like SUNNAT does not make one spiritual.
ਸਤਿਕਾਰ ਯੋਗ ਵੀਰ ਸਾਹਿਬ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਵਿਚ ਦਸਤਾਰ ਬਾਰੇ ਕੁਝ ਲਿਖਿਆ ਗਿਆ ਹੈ?
ਸਤਿਕਾਰ ਯੋਗ ਵਿਦਵਾਨ ਵੀਰ ਕੰਡੋਲਾ ਸਾਹਿਬ ਨੇ ਅੱਗੇ ਹੀ ਅੰਗਰੇਜ਼ੀ ਵਿਚ ਬਹੁਤ ਸੁੰਦਰ ਜਵਾਬ ਦੇ ਦਿੱਤਾ ਹੈ। ਦਾਸ ਸਿਰਫ਼ ਸਿੱਖਾਂ ਦੀ ਮਾਂ ਬੋਲੀ ਗੁਰਮੁਖੀ ਵਿਚ ਲਿੱਖ ਰਿਹਾ ਹੈ।
ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੇ ਮਾਰੂ ਰਾਗ ਵਿਚ ਉਚਾਰਨ ਕੀਤੇ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1083-84 ਤੇ ਸੁਸ਼ੋਭਿਤ ਹੈ, ਵਿਚੋਂ ਦੋ ਪੰਕਤੀਆਂ, ਜਿਨ੍ਹਾਂ ਵਿਚ ਦਸਤਾਰ ਲਫ਼ਜ਼ ਆਉਂਦਾ ਹੈ, ਦਾ ਮੂਲ ਪਾਠ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਕੀਤੇ ਪਦ ਅਰਥ ਤੇ ਅਰਥ ਤੁਹਾਡੇ ਧਿਆਨ ਵਾਸਤੇ ਹੇਠਾਂ ਦੇ ਰਿਹਾ ਹਾਂ ਜੀ। ਇਸ ਵਿਚ ਪ੍ਰੋਫੈਸਰ ਸਾਹਿਬ ਇਹ ਸਮਝਾ ਰਹੇ ਹਨ ਕਿ ਅਕਾਲਪੁਰਖ ਦੁਆਰਾ ਦਿੱਤੇ ਗਏ ਸਰੀਰ ਨਾਲ ਛੇੜਖਾਨੀ ਨਾਂਹ ਕਰਨੀ ਬਲਕਿ ਉਸ ਨੂੰ ਜਿਉਂ ਦਾ ਤਿਉਂ ਰੱਖਣਾ ਇਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਹੈ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
——————————
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥ {ਪੰਨਾ 1084}
ਪਦ ਅਰਥ: ਸਾਬਤ ਸੂਰਤਿ = (ਸੁੰਨਤਿ, ਲਬਾਂ ਕੱਟਣ ਆਦਿਕ ਦੀ ਸ਼ਰਹ ਨਾਹ ਕਰ ਕੇ) ਸਰੀਰ ਨੂੰ ਜਿਉਂ ਕਾ ਤਿਉਂ ਰੱਖਣਾ। ਦਸਤਾਰ ਸਿਰਾ = ਸਿਰ ਉਤੇ ਦਸਤਾਰ (ਦਾ ਕਾਰਨ ਬਣਦੀ ਹੈ) , ਇੱਜ਼ਤ-ਆਦਰ ਦਾ ਵਸੀਲਾ ਹੈ।12।
ਅਰਥ: (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ = ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ।12।
Dhanwaad jee🙏
ਸਤਿਕਾਰ ਯੋਗ ਵੀਰ ਗੁਰਮੁਖ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਕਬੀਰ ਜੀ ਦੇ ਹੇਠ ਲਿੱਖੇ ਸ਼ਬਦ ਵਿਚ ਪਗਰੀ ਦੋ ਵਾਰ ਆਇਆ ਹੈ ਪਰ ਦੋਨੋਂ ਵਾਰ ਪੱਗ, ਪੱਗੜੀ ਜਾਂ ਦਸਤਾਰ ਵਾਸਤੇ ਨਹੀਂ ਹੈ ਜੀ। ਭੁੱਲ ਚੁੱਕ ਦੀ ਖਿਮਾਂ ਕਰਨੀ ਜੀ।
ਆਦਰ ਸਹਿਤ,
ਆਪ ਦਾ ਵੀਰ
———————–
ਬਿਲਾਵਲੁ ॥ ਰਾਖਿ ਲੇਹੁ ਹਮ ਤੇ ਬਿਗਰੀ ॥ ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥ ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥ ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥੧॥ ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥ ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥੨॥੬॥ {ਪੰਨਾ 856}
ਪਦਅਰਥ: ਪਗਰੀ = ਪਕੜੀ, ਫੜੀ।੧।ਰਹਾਉ।
ਤੁਮਰੀ ਪਗਰੀ = ਤੇਰੇ ਚਰਨਾਂ ਦੀ।