ਇੱਕ ਦਿਨ ਕਿਸੇ ਨੇ ਮੇਰੇ ਘਰ ਦੇ ਗੇਟ ਅੱਗੇ ਨਿੰਬੂ ਅਤੇ ਫੁੱਲਾਂ ਵਾਲਾ ਸੰਦੂਰ ਰੱਖਿਆ ਸੀ ਅਤੇ ਦੂਜੇ ਦਿਨ ਕਿਸੇ ਨੇ ਮੇਰੇ ਖੇਤ ਵਿੱਚ ਇੱਕ ਕੱਪੜੇ ਦਾ ਇੱਕ ਟੁਕੜਾ ਦਰਖਤ ਉੱਤੇ ਬੰਨ੍ਹ ਦਿੱਤਾ ਸੀ ਜਿਸ ਵਿੱਚ ਕਾਗਜ਼ ਉੱਤੇ ਕੁਝ ਲਿਖਿਆ ਹੋਇਆ ਸੀ। ਮੈਂ ਜਾਣਨਾ ਚਾਹੁੰਦਾ ਹਾਂ ਕਿ ਇਹ ਕੀ ਹੈ? ਕੀ ਮੈਨੂੰ ਚਿੰਤਤ ਹੋਣਾ ਚਾਹੀਦਾ ਹੈ?

Share
superstitions don’t have any value for us nor can they harm or benifit us
only our deeds can help us so needn’t worry and meditate
ਧੰਨਵਾਦ ਜੀ
ਸਤਿਕਾਰਯੋਗ ਵੀਰ ਜੀ
ਬਿਲਕੁੱਲ ਵੀ ਡਰਨ ਦੀ ਅਤੇ ਵਹਿਮ ਭਰਮ ਕਰਨ ਦੀ ਕੋਈ ਵੀ ਲੋੜ ਨਹੀਂ ਹੈ।ਗੁਰਬਾਣੀ ਦਾ ਫੁਰਮਾਨ ਹੈ
ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥
ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ ।।
ਭਾਵ ਹੈ ਕਿ ਜੋ ਵੀ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਸ਼ੁਭ ਗੁਣਾਂ ਅਨੁਸਾਰ ਜੀਵਨ ਜੀਊਂਦਾ ਹੈ ਉਸ ਉਤੇ ਕਿਸੇ ਵੀ ਜਾਦੂ ਟੂਣੇ ਦਾ ਅਤੇ ਬੁਰੀ ਨਜ਼ਰ ਦਾ ਕੋਈ ਵੀ ਅਸਰ ਨਹੀਂ ਹੁੰਦਾ।ਵੀਰ ਜੀ, ਤੁਸੀਂ ਆਪਣਾ ਕੰਮ ਕਰਦੇ ਰਹੋ ਐਸੇ ਲੋਕਾਂ ਨੇ ਆਪਣਾ ਕਰਮ ਕਰਦੇ ਰਹਿਣਾ ਹੈ ਪਰ ਜਿੱਤ ਹਮੇਸ਼ਾ ਸੱਚ ਦੀ, ਸ਼ੁਭ ਗੁਣਾਂ ਦੀ ਹੀ ਹੁੰਦੀ ਹੈ।ਸਦਾ ਗੁਰਬਾਣੀ ਨਾਲ ਜੁੜੇ ਰਹੋ, ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਜੀਵਨ ਜੀਉ।
ਧੰਨਵਾਦ ਜੀ