ਵਿਦਵਾਨ ਵੀਰ ਕੰਡੋਲਾ ਜੀ ਨੇ ਅੰਗਰੇਜ਼ੀ ਵਿਚ ਜਵਾਬ ਦੇ ਕੇ ਇਹ ਦੱਸਿਆ ਹੈ ਕਿ ਇਹ ਤਿੰਨੇ ਲਫ਼ਜ਼ ਹੁਕਮ, ਰਜ਼ਾ ਤੇ ਭਾਣਾ ਇੱਕੋ ਹੀ ਹਨ। ਜੇ ਇਹ ਲਫ਼ਜ਼ ਇੱਕੋ ਹਨ ਤਾਂ ਗੁਰੂ ਸਾਹਿਬ ਨੂੰ ਤਿੰਨ ਅਲੱਗ ਅਲੱਗ ਲਫ਼ਜ਼ ਵਰਤਣ ਦੀ ਲੋੜ ਕਿਉਂ ਪਈ। ਕੋਈ ਤਾਂ ਕਾਰਨ ਹੋਵੇਗਾ? ਜੇ ਗੁਰਮੁਖੀ ਵਿਚ ਜਵਾਬ ਦਿੱਤਾ ਜਾ ਸਕੇ ਤਾਂ ਬਹੁਤ ਮਿਹਰਬਾਨੀ ਹੋਵੇਗੀ ਕਿਉਂਕਿ ਅੰਗਰੇਜ਼ੀ ਵਿਚ ਉਹ ਪ੍ਰਭਾਵ ਬਣਦਾ ਨਹੀਂ ਹੈ, ਜੋ ਗੁਰਮੁਖੀ ਵਿਚ ਬਣਦਾ ਹੈ।
————————-
ਗੁਰਬਾਣੀ ਵਿਚ ਹੁਕਮ, ਰਜ਼ਾ ਤੇ ਭਾਣਾ ਬਹੁਤ ਵਾਰੀ ਆਂਉਂਦੇ ਹਨ। ਬੇਨਤੀ ਹੈ ਕਿ ਗੁਰਬਾਣੀ ਦੀ ਰੋਸ਼ਨੀ ਵਿਚ ਵੇਰਵੇ ਨਾਲ ਗੁਰਮੁਖੀ ਵਿਚ ਸਮਝਾਉਣ ਦੀ ਕ੍ਰਿਪਾਲਤਾ ਕਰੋ ਜੀ ਕਿ ਕੀ ਇਹ ਤਿੰਨੇ ਲਫ਼ਜ਼ ਇੱਕੋ ਹਨ ਕਿ ਇਨ੍ਹਾਂ ਵਿਚ ਕੋਈ ਫ਼ਰਕ ਹੈ?
ਹੁਕਮ, ਰਜ਼ਾ ਤੇ ਭਾਣਾ
Share
Respected Anonymous ji
ਗੁਰਬਾਣੀ ਵਿੱਚ ਹੁਕਮ, ਰਜਾ ਅਤੇ ਭਾਣਾ ਤਿੰਨੇ ਹੀ ਸ਼ਬਦ ਵਰਤੇ ਗਏ ਹਨ।ਇਨ੍ਹਾਂ ਦੇ ਅਰਥ ਸਮਝੀਏ
ਹੁਕਮ ਤੋਂ ਭਾਵ ਹੈ ਰੱਬੀ ਨਿਯਮ, ਕਾਨੂੰਨ।
ਹੁਕਮ ਸ਼ਬਦ ਪ੍ਰਬੰਧ ਵਾਸਤੇ ਵੀ ਆਇਆ ਹੈ ਜਦੋਂ ਅਸੀਂ ਪੜਦੇ ਹਾਂ
ਰਾਜ ਨ ਭਾਗ ਨ ਹੁਕਮ ਨ ਸਾਦਨ।।
ਜੋ ਮਨਮਰਜੀ ਦੇ ਫੈਸਲੇ ਕਰਦੇ ਹਨ ਉਥੇ ਵੀ ਹੁਕਮ ਲਫਜ਼ ਆਇਆ ਹੈ ਜਿਵੇਂ
ਹੁਕਮ ਕੀਏ ਮਨ ਭਾਵਦੇ
ਪਰ ਅਸਲ ਵਿੱਚ ਹੁਕਮਿ ਰੱਬੀ ਕਾਨੂੰਨ , ਰੱਬੀ ਨਿਯਮਾਂ ਵਾਸਤੇ ਆਇਆ ਹੈ।
*ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥*
ਹੁਣ ਆਉਂਦਾ ਹੈ ਭਾਣਾ।ਇਸ ਤੋਂ ਭਾਵ ਹੈ ਚੰਗਾ ਲੱਗਣਾ।ਵੈਸੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਣੇ ਤੋਂ ਮਤਲਬ ਹੈ ਅਕਾਲ ਪੁਰਖ ਦਾ ਭਾਣਾ ਜਾਂ ਗੁਰੂ ਦਾ ਭਾਣਾ।ਮਤਲਬ ਜੋ ਗੁਰੂ ਨੂੰ ਭਾਵੇ।
ਰਜ਼ਾ ਤੋਂ ਭਾਵ ਖੁਸ਼ੀ, ਇੱਛਾ ਜਾਂ ਮਰਜੀ।ਇਸ ਵਿਚ ਵੀ ਇਹੋ ਹੈ ਜੋ ਗੁਰੂ ਦੀ ਇੱਛਾ।
ਹੁਣ ਇਨਾ ਤਿੰਨਾਂ ਲਫਜਾਂ ਨੂੰ ਸਮਝੀਏ।ਦੇਖੋ,
*ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ।।*
ਜੋ ਵੀ ਉਸ ਦੇ ਬਣਾਏ ਨਿਯਮ ਅਨੁਸਾਰ ਚੱਲਦਾ ਹੈ ਉਹ ਸੁਖੀ ਵੀ ਰਹਿੰਦਾ ਹੈ।ਗੁਰਬਾਣੀ ਵਿਚ ਆਏ ਹਰ ਹੁਕਮ ਨੂੰ ਸਮਝਕੇ, ਉਸ ਅਨੁਸਾਰ ਜੀਵਨ ਜੀਊਣਾ ਹੀ ਭਾਣਾ ਮੰਨਣਾ ਹੈ ਉਹੋ ਹੀ ਰਜ਼ਾ ਵਿੱਚ ਰਹਿਣਾ ਹੈ।ਗੁਰਬਾਣੀ ਦਾ ਹੁਕਮ ਹੈ ਝੂਠ ਨਹੀਂ ਬੋਲਣਾ, ਬੇਈਮਾਨੀ ਨਹੀਂ ਕਰਨੀ ਭਾਵ ਔਗੁਣ ਨਹੀਂ ਕਮਾਉਣੇ।ਜੇ ਤਾਂ ਅਸੀਂ ਇਹ ਹੁਕਮ ਮੰਨਦੇ ਹਾਂ ਇਸ ਕਾਨੂੰਨ ਅਨੁਸਾਰ ਜੀਊਂਦੇ ਹਾ ਤਾਂ ਭਾਵ ਭਾਣੇ ਵਿੱਚ ਹਾਂ।ਜੇ ਠੱਗੀ ਕਰਦੇ ਹਾਂ, ਔਗੁਣਾਂ ਵਾਲੀ ਜਿੰਦਗੀ ਜੀਊਂਦੇ ਹਾਂ ਤਾਂ ਮਤਲਬ ਹੈ ਕਿ ਉਸ ਦੇ ਬਣਾਏ ਹੁਕਮ ਨੂੰ ਨਹੀਂ ਮੰਨ ਰਹੇ ਭਾਵ ਭਾਣੇ ਵਿੱਚ ਨਹੀਂ ਹਾਂ ਜਦੋਂ ਭਾਣੇ ਤੋਂ ਬਾਹਰ ਜਾਂਦੇ ਹਾਂ ਤਾਂ ਸਮਝੋ ਰਜ਼ਾ ਤੋਂ ਵੀ ਉਲਟ ਹਾਂ।ਸੋ ਗੁਰੂ ਦਾ ਹੁਕਮ ਮੰਨਣਾ ਹੀ ਭਾਣੇ ਵਿੱਚ ਰਹਿਣਾ ਹੈ, ਉਹੋ ਹੀ ਰਜਾ ਹੈ।
ਅਕਾਲ ਪੁਰਖ ਦੀ ਰਜ਼ਾ ਹੀ ਹੁਕਮ ਹੈ, ਭਾਣਾ ਹੈ।
ਜੇਕਰ ਇਸ ਵਿਸ਼ੇ ਤੇ ਹੋਰ ਵੀ ਵੀਚਾਰ ਕਰਨੀ ਹੋਵੇ ਤਾਂ ਆਪ ਜੀ ਦਾ ਸਵਾਗਤ ਹੈ।ਆਪਣੀ ਤੁੱਛ ਬੁੱਧੀ ਅਨੁਸਾਰ ਜਰੂਰ ਦੱਸਣ ਦੀ ਕੋਸ਼ਿਸ਼ ਕਰਾਂਗੀ ਜੀ।