ਸਿੱਖ ਧਰਮ ਤਪੱਸਿਆ/TAPSYA/ Asceticism ਨੂੰ ਕਿਉਂ ਰੱਦ ਕਰਦਾ ਹੈ?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Raman ji
ਤੁਸੀਂ ਬਹੁਤ ਹੀ ਵਧੀਆ ਸੁਆਲ ਕੀਤਾ ਹੈ।ਸਿੱਖੀ ਵਿੱਚ ਮਨ ਦੇ ਹੱਠ/ਤਪੱਸਿਆ ਨੂੰ ਰੱਦ ਕੀਤਾ ਹੈ।ਦੇਖੋ ਗੁਰਬਾਣੀ ਦਾ ਫੁਰਮਾਨ
ਮਨਹਠਿ ਕਿਨੈ ਨ ਪਾਇਉ ਸਭ ਥਕੇ ਕਰਮ ਕਮਾਇ।।
ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ।।
ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਭਨਿ ਆਇ।।
ਮਤਲਬ ਇਹ ਹੈ ਕਿ ਕਿਸੇ ਵੀ ਮਨੁੱਖ ਨੇ ਮਨ ਦੇ ਹੱਠ ਨਾਲ ਰੱਬ ਨੂੰ ਪ੍ਰਾਪਤ ਨਹੀਂ ਕੀਤਾ ਭਾਵ ਕਿ ਜੇ ਅਸੀਂ ਕਹਿ ਦੇਈਏ ਕਿ ਸਮਾਧੀ ਲਾਕੇ 4-4 ਘੰਟੇ ਬੈਠੇ ਰਹੀਏ ਪਰ ਆਪਣੇ ਔਗੁਣਾਂ ਨੂੰ ਛੱਡੀਏ ਹੀ ਨਾ ਜਾਂ ਇਹ ਕਹਿ ਲਉ ਕਿ ਮੈਂ ਸਾਰਾ ਦਿਨ ਇੱਕ ਚੌਂਕੜੀ ਵਿੱਚ ਏਨੇ ਪਾਠ ਕਰ ਲਏ ਹਨ / ਜਾਂ ਸੋਚੀਏ ਕਿ ਮੇਰੀ ਤਾਂ ਏਨੀ ਤਪੱਸਿਆ ਹੋ ਗਈ ਹੈ ਪਰ ਉਸ ਪੜੀ ਹੋਈ ਗੁਰਬਾਣੀ ਦਾ ਕੋਈ ਅਸਰ ਮਨ ਤੇ ਹੋਇਆ ਹੀ ਨਹੀਂ।ਫਿਰ ਕੀ ਲਾਭ ਐਸੀ ਤਪੱਸਿਆ ਦਾ।ਸਤਿਗੁਰੂ ਜੀ ਨੇ ਸਾਨੂੰ ਬਿਲਕੁਲ ਸਿੱਧਾ ਰਸਤਾ ਦੱਸਿਆ ਹੈ ਕਿ ਗੁਰਬਾਣੀ ਨੂੰ ਸਮਝਕੇ ਪੜੀਏ ਅਤੇ ਆਪਣੇ ਉਤੇ ਲਾਗੂ ਕਰੀਏ।ਤਪੱਸਿਆ ਇਹ ਹੈ ਕਿ ਮੈਂ ਝੂਠ ਨਹੀਂ ਬੋਲਣਾ, ਨਿੰਦਾ ਚੁਗਲੀ ਨਹੀਂ ਕਰਨੀ । ਕੋਸ਼ਿਸ਼ ਕਰਨੀ ਹੈ ਕਿ ਸ਼ੁਭ ਗੁਣ ਅਪਨਾਉਣੇ ਹਨ। ਗੁਰਬਾਣੀ ਸਮਝਕੇ ,ਵੀਚਾਰਕੇ ਅਤੇ ਪ੍ਰੇਮ ਨਾਲ ਪੜਨੀ ਹੈ ਅਤੇ ਗੁਰਬਾਣੀ ਵਿੱਚ ਆਏ ਗੁਣ ਜਿਵੇਂ ਧਰਮ, ਧੀਰਜ, ਸੱਚ ਸੰਤੋਖ ਦਇਆ ਇਨ੍ਹਾਂ ਨਾਲ ਆਪਣਾ ਜੀਵਨ ਸ਼ਿੰਗਾਰਨਾ ਹੈ।