ਸਿਖੀ ਅਤੇ ਸ਼ਰਧਾ ਦਾ ਬਹੁਤ ਹੀ ਗੂੜਾ ਰਿਸ਼ਤਾ ਹੈ | ਉਸ ਗੁਰੂ ਨੂੰ ਅਰਾਧਨਾ ਜਿਸ ਦੇ ਰੂਪ, ਰੰਗ , ਵਤਨ ਆਦਿਕ ਦਾ ਕੋਈ ਜਿਆਦਾ ਗਿਆਨ ਨਹੀਂ, ਦੇ ਲਈ ਗੂੜੇ ਪਿਆਰ ਤੇ ਵਿਸ਼ਵਾਸ਼ ਦਾ ਹੋਣਾ ਬਹੁਤ ਹੀ ਜਰੂਰੀ ਹੈ | ਕੀ ਸਾਨੂੰ ਅੰਨ੍ਹੇਵਾਹ ਪ੍ਰਾਰਥਨਾ ਕਰਨੀ ਚਾਹੀਦੀ ਹੈ?

Share
Respected Harbaksh Kaur ji
ਤੁਸੀਂ ਬਹੁਤ ਹੀ ਵਧੀਆ ਸੁਆਲ ਕੀਤਾ ਹੈ ਅਤੇ ਆਪਣੇ ਸੁਆਲ ਵਿੱਚ ਇਹ ਵੀ ਦੱਸ ਦਿੱਤਾ ਹੈ ਕਿ ਪ੍ਰਮਾਤਮਾ ਨਾਲ ਪਿਆਰ ਅਤੇ ਵਿਸ਼ਵਾਸ ਦਾ ਹੋਣਾ ਬਹੁਤ ਜਰੂਰੀ ਹੈ।ਗੁਰਬਾਣੀ ਦਾ ਫੁਰਮਾਨ ਹੈ
ਜਿਨ ਸਰਧਾ ਰਾਮ ਨਾਮਿ ਲਗੀ ਤਿਨ੍ਹ ਦੂਜੈ ਚਿਤੁ ਨ ਲਾਇਆ ਰਾਮ ॥(SGGS Ank 442)
ਜਿਨ੍ਹਾਂ ਦੀ ਪ੍ਰਮਾਤਮਾ ਦੇ ਨਾਮ ਨਾਲ ਉਸ ਦੇ ਗੁਣਾਂ ਨਾਲ ਸ਼ਰਧਾ ਲੱਗ ਗਈ ਜਾਂ ਜਿਨ੍ਹਾਂ ਨੇ ਵੀ ਪ੍ਰਮਾਤਮਾ ਦੇ ਸ਼ੁਭ ਗੁਣਾਂ ਨਾਲ ਸਾਂਝ ਪਾ ਲਈ ਉਹ ਫਿਰ ਹੋਰ ਕੋਈ ਸੁਆਲ ਕਰਦੇ ਹੀ ਨਹੀਂ ਉਨ੍ਹਾਂ ਦੀ ਅਰਦਾਸ ਵੀ ਫਿਰ ਉਸ ਇੱਕ ਦੇ ਅੱਗੇ ਹੁੰਦੀ ਹੈ ਅਤੇ ਇਸ ਭਾਵਨਾ ਨਾਲ ਹੁੰਦੀ ਹੈ ਕਿ ਮੈਂ ਜਿਸ ਅੱਗੇ ਅਰਦਾਸ ਕਰ ਰਿਹਾ ਹਾਂ ਇਹ ਅੰਤਰਜਾਮੀ ਹੈ।ਦੇਖੋ ਅਰਦਾਸ ਪੂਰੀ ਜਰੂਰ ਹੁੰਦੀ ਹੈ ਪਰ ਜੇ ਜਨ ਬਣਕੇ ਕੀਤੀ ਜਾਵੇ ਮਤਲਬ ਜੋ ਵੀ ਜਨ ਬਣ ਗਿਆ ਉਹ ਫਿਰ ਸਦਾ ਸਰਬੱਤ ਦੇ ਭਲੇ ਦੀ ਅਤੇ ਨਾਮ ਦੀ ਦਾਤ ਮੰਗੇਗਾ।ਅਸੀਂ ਅੰਨੇਵਾਹ ਅਰਦਾਸ ਨਹੀਂ ਕਰਦੇ ਕਿਉਂਕਿ ਸਾਨੂੰ ਪੂਰਨ ਭਰੋਸਾ ਹੈ ਕਿ ਸਾਡਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਰਾਹ ਦਸੇਰਾ ਹੈ ਅਤੇ ਸਾਡੇ ਭਟਕੇ ਹੋਏ ਮਨਾਂ ਨੂੰ ਸਿੱਧੇ ਰਸਤੇ ਤੇ ਪਾਉਂਦਾ ਹੈ।