Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Home/ Questions/Q 168808
Next
In Process

Sikh Wisdom Latest Questions

Asked: May 12, 20232023-05-12T02:40:29+00:00 2023-05-12T02:40:29+00:00In: Knowledge

ਸਿਖਾਂ ਵਿੱਚ ਵੀ ਏਨੇ ਵਿਚਾਰਧਾਰਕ ਧੜੇ/ਡੇਰੇ ਕਿਉਂ ਹਨ?

ਕਰਨੈਲ ਸਿੰਘ Karnail Singh
ਕਰਨੈਲ ਸਿੰਘ Karnail Singh

ਸਿਖਾਂ ਵਿੱਚ ਧੜੇਬੰਦੀ ਹੋਣ ਦੇ ਕਾਰਨਾਂ ਬਾਰੇ ਗੁਰਬਾਣੀ ਅਧਾਰਿਤ ਸਮਝੀਏ। ਗੁਰੂ ਸਾਹਿਬ ਇਸਦਾ ਕਾਰਨ ਮਨੁੱਖ ਦੀ ਆਪਣੀ ਸਵਾਰਥੀ ਸੋਚ ਦੱਸਦੇ ਹਨ ।
(GGS-366)
ੴ ਸਤਿਗੁਰ ਪ੍ਰਸਾਦਿ ॥
ਰਾਗੁ ਆਸਾ ਘਰੁ ੨ ਮਹਲਾ ੪ ॥
ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥
ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ
ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥
ਜਿਨ੍ਹ੍ਹ ਸਿਉ ਧੜੇ ਕਰਹਿ ਸੇ ਜਾਹਿ ॥
ਝੂਠੁ ਧੜੇ ਕਰਿ ਪਛੋਤਾਹਿ ॥
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥
ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥
ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥
ਮਾਇਆ ਕਉ ਲੂਝਹਿ ਗਾਵਾਰੀ ॥
ਜਨਮਿ ਮਰਹਿ ਜੂਐ ਬਾਜੀ ਹਾਰੀ ॥
ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥
ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥
ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥
ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥
ਪਰਾਇਆ ਛਿਦ੍ਰ ਅਟਕਲੈ ਆਪਣਾ ਅਹੰਕਾਰੁ ਵਧਾਵੈ ॥
ਜੈਸਾ ਬੀਜੈ ਤੈਸਾ ਖਾਵੈ ॥
ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥
– ਤੇ ਦੱਸਿਆ ਹੈ ਕਿ ਜਦ ਸਾਡੀ ਸੋਚ ਨਿੱਜੀ ਸਵਾਰਥਾਂ ਤੋਂ ਉਪਰ ਉਠ ਕੇ ਗੁਰਮਤਿ ਦੇ ਦਿੱਤੇ ਸਿਧਾਂਤਾਂ ਨੂੰ ਨਹੀ ਮੰਨਦੀ ਤਾਂ ਧੜੇ ਬਣਦੇ ਹਨ :
(GGS-646)
ਮਃ ੩ ॥
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥
ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥
ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥
ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥
ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥
ਗੁਰੂ ਸਾਹਿਬ ਨੇ ਦੱਸਿਆ ਹੈ ਕਿ ਸੰਸਾਰ ਵਿੱਚ ਦੋ ਹੀ ਤਰਾਂ ਦੇ ਮਨੁੱਖ ਹਨ :
(1) ਗੁਰਮੁੱਖ – ਜਿਨ੍ਹਾ ਦੇ ਮਨ ਦੀ ਘਾੜਤ ਗੁਰਮਤਿ ਅਨੁਸਾਰ ਘੜੀ ਗਈ ਹੈ ਤੇ ਉਹ ਸੰਸਾਰ ਵਿੱਚ ਉਸ ਘੜੇ ਹੋਏ ਮਨ ਅਨੁਸਾਰ ਵਿਚਰਦੇ ਹਨ।
(2) ਮਨਮੁੱਖ – ਜਿਹੜੇ ਆਪਣੇ ਵਿਕਾਰੀ ਮਨ ਅਨੁਸਾਰ ਸੰਸਾਰ ਵਿੱਚ ਵਿਚਰਦੇ ਹਨ। ਗੁਰੂ ਸਭਨਾ ਦਾ ਭਲਾ ਲੋਚਦਾ ਹੈ ਤੇ ਚਾਹੁੰਦਾ ਹੈ ਕਿ ਮਨਮੁੱਖ ਵੀ ਰੱਬੀ ਗੁਣ ਲੈਕੇ, ਆਨੰਦਮਈ ਜੀਵਨ ਜਿਉਂਣ।
ਇਸ ਤਰਾਂ, ਭਾਵੇਂ ਗੁਰਮਤਿ ਅਨੁਸਾਰ ਸੰਸਾਰ ਵਿੱਚ ਦੋ ਹੀ ਤਰਾਂ ਦੇ ਮਨੁੱਖ ਹਨ ਭਾਵ ਦੋ ਹੀ ਧੜੇ ਹਨ ਪਰ ਸਵਾਲ ਇਹ ਹੈ ਕਿ ਆਪਣੇ ਆਪ ਨੂੰ ਗੁਰਮੁੱਖ ਕਹਿਲਾਉਣ ਵਾਲਿਆਂ ਦੇ ਵੀ ਏਨੇ ਧੜੇ ਕਿਉਂ ਬਣੇ ਹੋਏ ਹਨ? ਮੇਰੀ ਥੋੜੀ ਮਤ ਮੁਤਾਬਕ , ਗੁਰਮੁੱਖਾਂ ਦੇ ਇਨ੍ਹਾ ਧੜਿਆਂ ਦਾ ਕਾਰਨ, ਹਰੇਕ ਧੜੇ ਰਾਹੀਂ ਆਪਣੀ ਆਪਣੀ ਮਤ ਅਨੁਸਾਰ, ਗੁਰਬਾਣੀ ਦੀ ਕੀਤੀ ਜਾ ਰਹੀ ਵੱਖਰੀ ਵੱਖਰੀ ਵਿਆਖਿਆ ਹੈ।
ਉਦਾਹਰਣ ਦੇ ਤੌਰ ਤੇ ਪੁਨਰ-ਜਨਮ ਦਾ ਸਿਧਾਂਤ:
‐————————————————-
ਇੱਕ ਧੜਾ:
ਰੱਬੀ ਨਿਯਮਾਂ ਅਨੁਸਾਰ ਹਰ ਵਿਅਕਤੀ ਦਾ ਸਰੀਰਕ ਜਨਮ ਆਪਣੇ ਮਾਂ-ਪਿਓ ਦੇ ਸੰਯੋਗ ਨਾਲ ਹੁੰਦਾ ਹੈ। ਇਸਤੋਂ ਬਾਅਦ ਉਸਦਾ ਗੁਰੂ ਦੇ ਘਰ ਵਿੱਚ ਮਾਨਸਿਕ ਜਨਮ ਤਾਂ ਹੁੰਦਾ ਹੈ ਜੇ ਉਹ ਆਪਣੀ ਮਨ ਦੀ ਮਤ ਤਿਆਗ ਕੇ ਗੁਰੂ ਦੀ ਮਤ ਲੈਂਦਾ ਹੈ। ਗੁਰੂ ਉਸਦੀਆਂ ਇੰਦਰੀਆਂ/ ਗਿਆਨ ਇੰਦਰੀਆਂ ਦੀ ਨਵੀਂ ਘਾੜਤ ਘੜਕੇ ਉਸਨੂੰ ਸਮਾਜ ਵਿੱਚ ਆਨੰਦਮਈ ਜੀਵਨ ਜਿਉਂਣ ਦੀ ਜਾਚ ਸਿਖਾਉਂਦਾ ਹੈ। ਗੁਰਮਤਿ ਅਨੁਸਾਰ ਇਸਨੂੰ ਗੁਰੂ ਦੇ ਘਰ ਜਨਮ ਲੈਣਾ ਕਹਿੰਦੇ ਹਨ, ਇਹ ਉਸਦਾ ਪੁਨਰ-ਜਨਮ ਹੈ।ਇਹ ਜਿਊਂਦੇ ਜੀਅ ਮੁਕਤੀ ਦਾ ਮਾਰਗ ਹੈ, ਸਰੀਰਕ ਮੌਤ ਦਾ ਇਸ ਨਾਲ ਕੋਈ ਸਰੋਕਾਰ ਨਹੀਂ। ਇਸ ਧੜੇ ਮੁਤਾਬਕ ਗੁਰੂ ਸਾਹਿਬ ਕਹਿੰਦੇ ਹਨ ਕਿ ਕੋਈ ਪਤਾ ਨਹੀਂ ਮਰਨ ਤੋਂ ਬਾਅਦ ਵਿਅਕਤੀ ਕਿੱਥੇ ਜਾ ਸਮਾਉਂਦਾ ਹੈ : (GGS-648)
ਮਃ ੧ ॥ ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥
ਦੂਜਾ ਧੜਾ :
ਪੁਰਾਤਨ ” ਵਰਣ ਆਸ਼ਰਮ ਧਰਮ” ਨੂੰ ਮੰਨਦਾ ਹੈ ਜਿਸ ਅਨੁਸਾਰ ਵਿਅਕਤੀ ਕੀਤੇ ਹੋਏ ਕਰਮਾਂ ਦੇ ਅਧਾਰ ਤੇ ਸਰੀਰਕ ਮੌਤ ਤੋਂ ਬਾਅਦ ਸਵਰਗ ਜਾਂ ਨਰਕ ਜਾਂਦਾ ਹੈ। ਇਸਦੇ ਬਹੁਤ ਵਿਸਥਾਰ ਵਿੱਚ ਵਿਧੀਆਂ ਹਨ ਕਿ ਮ੍ਰਿਤਕ ਨੇ ਕਿੰਨੇ ਸਮੇ ਵਿੱਚ ਸਵਰਗ ਪਹੁੰਚਣਾ ਹੈ/ ਉਸਨੂੰ ਕਿਹੜਾ ਤੇ ਕਿੰਨਾ ਤੋਸਾ ਚਾਹੀਦਾ ਹੈ। ਉਸਦੇ ਕੀਤੇ ਕਰਮਾਂ ਦੇ ਅਧਾਰ ਤੇ ਉਸਦਾ ਬ੍ਰਹਮਾ ਜੀ ਦੁਆਰਾ ਬ੍ਰਾਹਮਣ, ਖਤਰੀ, ਵੈਸ਼ ਜਾਂ ਸ਼ੂਦਰ ਦੇ ਘਰ ਪੁਨਰ-ਜਨਮ ਕਿਵੇਂ ਹੋਣਾ ਹੈ, ਸਭ ਕੁਝ ਪੁਜਾਰੀਆ ਕੋਲ ਲਿਖਤਬਧ ਹੈ। ਇਹ ਧੜਾ ਵੀ ਆਪਣੇ ਆਪ ਨੂੰ ਗੁਰੂ ਦੇ ਸਿੱਖ ਹੀ ਅਖਵਾਉਂਦਾ ਹੈ। ਪੁਜਾਰੀਆ ਦੀ ਜਗਾ ਇਹ ਕਿਰਿਆ ਕਰਮ ਗ੍ਰੰਥੀ ਕਰਦਾ ਹੈ। ਕਿਸੇ ਮ੍ਰਿਤਕ ਵਿਅਕਤੀ ਦੇ ਭੋਗ ਸਮੇਂ , ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਪੰਡ ਜਿਹੀ ਬੰਨਕੇ ਰੱਖ ਦਿੱਤੀ ਜਾਂਦੀ ਹੈ। ਜਿਸ ਵਿੱਚ ਕੁਝ ਕੱਪੜੇ, ਰਸੋਈ ਦਾ ਕਰਿਆਨਾ, ਥਾਲੀ, ਚਮਚਾ, ਗਲਾਸ ਤੇ ਕੁਝ ਹੋਰ ਭਾਂਡੇ, ਪਲਾਸਟਿਕ ਦੀ ਜੁੱਤੀ ਆਦਿ ਹੁੰਦੀ ਹੈ। ਗ੍ਰੰਥੀ ਅਰਦਾਸ ਕਰਦਾ ਹੈ ਕਿ ਇਹ ਸਭ ਵਸਤਾਂ ਮ੍ਰਿਤਕ ਕੋਲ ਪਹੁੰਚ ਜਾਣ ਤੇ ਚੁੱਕਕੇ ਆਪਣੇ ਘਰ ਲੈ ਜਾਂਦਾ ਹੈ। ਇਹ ਪ੍ਰਥਾ ਅੰਮ੍ਰਿਤਸਰ ਦੇ ਨੇੜਲੇ ਸਾਰੇ ਪਿੰਡਾਂ ਚ ਪ੍ਰਚਲਿਤ ਹੈ। ਜਿਆਦਾਤਰ ਡੇਰੇ ਇਸ “ਵਰਣ ਆਸ਼ਰਮ ਧਰਮ ” ਦੀ ਪੁਨਰ-ਜਨਮ/ਸਵਰਗ ਨਰਕ ਦੀ ਥਿਊਰੀ ਦਾ ਹੀ ਪ੍ਰਚਾਰ ਕਰਦੇ ਹਨ। ਜੇਕਰ ਧੜਾ ਨੰਬਰ 1 ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਧੜਾ ਨੰਬਰ 2 ਪੁਰਾਤਨ ਜਨਮ ਸਾਖੀਆਂ ਦੀ ਰੈਫਰੈਂਸ ਦੇ ਦਿੰਦਾ ਹੈ ਜਿਸ ਵਿੱਚ ਗੁਰੂ ਸਾਹਿਬ ਦਵਾਰਾ ਕਿਸੇ ਘੋਗੜ /ਕਾਂ/ਸੱਪ/ ਨੂੰ ਮਾਰਕੇ ਉਹਦਾ ਉਧਾਰ ਕੀਤਾ ਦੱਸਿਆ ਗਿਆ ਹੈ ਕਿ ਕਿਵੇਂ ਪਿਛਲੇ ਜਨਮ ਵਿੱਚ ਇਹਨਾ ਨੇ ਕੋਈ ਮਾੜਾ ਕਰਮ ਕੀਤਾ ਸੀ ਤੇ ਇਹ ਜਾਨਵਰ ਜੂਨੀਆਂ ਭੋਗ ਰਹੇ ਸਨ ਤੇ ਗੁਰੂ ਨੇ ਉਨ੍ਹਾ ਨੂੰ ਮਾਰਕੇ ਉਨ੍ਹਾ ਦਾ ਉਧਾਰ ਕਰ ਦਿੱਤਾ।
(ਰੈਫਰੈਂਸ: ਗੁਰੂ ਕੀਆ ਸਾਖੀਆਂ/ਭਾਈ ਸਵਰੂਪ ਸਿੰਘ ਕੌਸ਼ਿਕ/ 93-ਸਾਖੀ ਘੋਗੜ ਕਾ ਉਧਾਰ ਕਰਨੇ ਕੀ ਚਾਲੀ/ 95 – ਸਾਖੀ ਕਾਂ ਤੇ ਸਰਪ ਕੇ ਉਧਾਰ ਕੀ ਚਾਲੀ)
ਉਮੀਦ ਹੈ, ਇਸ ਆਪਸੀ ਧੜੇਬੰਦੀ ਦੇ ਹੋਰ ਪੱਖਾਂ ਤੇ ਵੀ ਵਿਚਾਰ ਕਰਕੇ ਗੁਰਮਤਿ ਅਧਾਰਤ ਸੇਧ ਦੇਵੋਗੇ।
ਕਰਨੈਲ ਸਿੰਘ।

3
  • 1
  • 1
  • 3 3 Answers
  • 0 Followers
  • 0
Share
  • Facebook

    Leave an answer
    Cancel reply

    You must login to add an answer.

    or use


    Forgot Password?

    Need An Account, Sign Up Here

    3 Answers

    • Voted
    • Oldest
    • Recent
    1. ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ
      2023-05-12T10:51:27+00:00Added an answer on May 12, 2023 at 10:51 am

      ਸਤਿਕਾਰ ਯੋਗ ਵੀਰ ਕਰਨੈਲ ਸਿੰਘ ਜੀ,
      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

      ਤੁਸੀਂ ਸਵਾਲ ਵੀ ਪੁੱਛਿਆ ਹੈ ਤੇ ਜਵਾਬ ਵੀ ਆਪ ਦੇ ਦਿੱਤਾ ਹੈ। ਦਾਸ ਦੀ ਸਮਝ ਅਨੁਸਾਰ, ਸਮਸਿੱਆ ਦਾ ਆਰੰਭ ਉਦੋਂ ਹੀ ਹੋ ਗਿਆ ਸੀ ਜਦੋਂ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਅੱਗੇ ਆਉਂਦੇ ਹਾਂ ਗੁਰੂ ਸਾਹਿਬ ਦੇ ਵਿਆਹ ਦੀ ਘਟਨਾ ਤੇ, ਜਦੋਂ ਉਨ੍ਹਾਂ ਨੇ ਵੇਦੀ ਦੀ ਲਾਵਾਂ ਲੈਣ ਤੋਂ ਇਨਕਾਰ ਕੀਤਾ। ਫ਼ਿਰ ਅੱਗੇ ਆਉਂਦੇ ਹਾਂ ਹਰਿਦੁਆਰ ਦੀ ਘਟਨਾ ਤੇ ਜਦੋਂ ਉਨ੍ਹਾਂ ਨੇ ਪੱਛਮ ਵੱਲ ਪਾਣੀ ਨਾਂਹ ਸੁੱਟ ਕੇ ਲੋਕਾਈ ਨੂੰ ਜਾਗ੍ਰਿਤ ਕੀਤਾ। ਲੜੀ ਬਹੁਤ ਲੰਬੀ ਹੈ।

      ਬਿਪਰ ਉਦੋਂ ਤੋਂ ਹੀ ਚੌਕਸ ਹੋ ਗਿਆ ਸੀ ਕਿਉਂਕਿ ਉਸ ਨੂੰ ਆਪਣੀ ਦੁਕਾਨਦਾਰੀ ਦਾ ਫ਼ਿਕਰ ਪੈ ਗਿਆ ਸੀ ਤੇ ਉਸ ਨੇ ਕੋਈ ਖੁਲ੍ਹੇ ਤੌਰ ਤੇ ਵਿਰੋਧ ਕੀਤੇ ਬਿਨਾਂ ਆਪਣਾ ਕੰਮ ਜਾਰੀ ਰੱਖਿਆ ਹੈ ਜੋ ਹੁਣ ਵੀ ਚੱਲ ਰਿਹਾ ਹੈ।

      ਇਸ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਦੋਂ ਲਗਭਗ ਨੱਬੇ ਸਾਲ ਸਿੱਖਾਂ ਜੰਗਲਾਂ ਵਿਚ ਸਨ ਤੇ ਉਨ੍ਹਾਂ ਦੇ ਘਰ ਘੋੜਿਆਂ ਤੇ ਸਨ ਤਾਂ ਸਾਰੇ ਗੁਰੂ ਘਰਾਂ ਦੀ ਸੇਵਾ ਸੰਭਾਲ ਸਾਧੂਆਂ ਤੇ ਨਿਰਮਲਿਆਂ, ਜੋ ਕਿ ਬਿਪਰ ਦਾ ਦੂਸਰਾ ਰੂਪ ਸਨ, ਦੇ ਹੱਥ ਰਹੀ ਤੇ ਉਨ੍ਹਾਂ ਨੇ ਸਿੱਖੀ ਦਾ ਰੂਪ ਪੂਰੇ ਤੌਰ ਤੇ ਵਿਗਾੜ ਦਿੱਤਾ। ਇਸ ਤੋਂ ਬਾਅਦ ਦੇ ਸਮੇਂ ਵਿਚ ਵੀ ਇਹ ਸਭ ਕੁੱਝ ਚੱਲਦਾ ਆ ਰਿਹਾ ਹੈ ਕਿਉਂਕਿ ਇਹ ਆਪਣੇ ਆਪ ਨੂੰ ਸੰਤ/ਬਾਬੇ ਕਹਾਊਣ ਵਾਲੇ ਬਿਪਰ ਦਾ ਹੀ ਦੂਜਾ ਰੂਪ ਹਨ।

      ਸਿੰਘ ਸਭਾ ਲਹਿਰ ਆਉਣ ਨਾਲ ਸੁਧਾਰ ਹੋਇਆ ਸੀ ਪਰ ਹੁਣ ਫ਼ਿਰ ਆਪਣੇ ਆਪ ਨੂੰ ਸੰਤ/ਬਾਬੇ ਕਹਾਊਣ ਵਾਲਿਆਂ ਦਾ ਪਲੜਾ ਭਾਰੀ ਹੈ ਤੇ ਸਾਡੇ ਰਾਜਸੀ ਨੇਤਾਵਾਂ ਨੂੰ ਸਿੱਖੀ ਨਾਲ ਕੁੱਝ ਲੈਣਾ ਦੇਣਾ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਕੁਰਸੀ ਤੋਂ ਅੱਗੇ ਕੁੱਝ ਦਿੱਖਦਾ ਨਹੀਂ ਹੈ। ਇਸ ਵਕਤ ਸਾਡੇ ਕਹੇ ਜਾਣ ਵਾਲੇ ਰਾਜਸੀ ਨੇਤਾ ਉਨ੍ਹਾਂ ਦਾ ਪਾਣੀ ਭਰਦੇ ਹਨ, ਜਿਨ੍ਹਾਂ ਦਾ ਇੱਕੋ ਇੱਕ ਮੰਤਵ ਸਿੱਖੀ ਦੀ ਵੱਖਰੀ ਹੋਂਦ ਨੂੰ ਖ਼ਤਮ ਕਰਨਾ ਹੈ। ਸਾਰੀਆਂ ਸਿੱਖ ਸੰਸਥਾਵਾਂ ਬਿਪਰਾਂ ਦੇ ਕਬਜ਼ੇ ਵਿਚ ਹਨ ਤੇ ਰੋਸ਼ਨੀ ਦੀ ਕੋਈ ਕਿਰਨ ਹਾਲਾਂ ਦਿੱਸਦੀ ਨਹੀਂ ਹੈ। ਅਕਾਲਪੁਰਖ ਮਿਹਰ ਕਰਣ ਤੇ ਸਿੱਖਾਂ ਨੂੰ ਸੁਮੱਤ ਬਖਸ਼ਣ! ਇਹ ਹੀ ਅਰਦਾਸ ਹੈ ਜੀ!

      ਆਦਰ ਸਹਿਤ,
      ਆਪ ਦਾ ਵੀਰ

        • 2
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
      • ਕਰਨੈਲ ਸਿੰਘ Karnail Singh
        ਕਰਨੈਲ ਸਿੰਘ Karnail Singh
        2023-05-12T20:54:19+00:00Replied to answer on May 12, 2023 at 8:54 pm

        ਕੁਲਵਿੰਦਰ ਸਿੰਘ ਜੀ, ਇਤਿਹਾਸਕ ਪੱਖ ਉਜਾਗਰ ਕਰਨ ਲਈ ਧੰਨਵਾਦ। ਇਸ ਪੋਸਟ ਦਾ ਮੰਤਵ ਇਸ ਧੜੇਬੰਦੀ ਦੇ ਕਾਰਨ ਲਭਕੇ, ਗੁਰਸਿਖਾਂ ਨੂੰ ਸੁਚੇਤ ਕਰਕੇ, ਸਮੱਸਿਆ ਦਾ ਹਲ ਲੱਭਣਾ ਹੈ ਜੀ। ਜਿਵੇਂ : # ਗੁਰੂਇਤਿਹਾਸ ਦੀਆਂ ਗੁਰਮਤਿ ਵਿਰੋਧੀ ਸਾਖੀਆਂ ਦੀ ਪਹਿਚਾਣ ਕਰਕੇ ਸੰਗਤ ਨੂੰ ਸੁਚੇਤ ਕਰਨਾ।
        # ਰਲ ਮਿਲਕੇ ਭਵਿੱਖਤ ਯੋਜਨਾਬੰਦੀ ਕਰੀਏ, ਜਿਵੇਂ ਆਪਣੇ ਨਾਵਾਂ ਨਾਲ ਜਾਤੀਸੂਚਕ ਗੋਤਾਂ ਨਾ ਲਿਖੀਏ।
        ਤੁਹਾਡੀ ਸੇਧ ਦੀ ਉਡੀਕ ਵਿੱਚ,
        ਕਰਨੈਲ ਸਿੰਘ।

          • 0
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
    2. ਕਰਨੈਲ ਸਿੰਘ Karnail Singh
      ਕਰਨੈਲ ਸਿੰਘ Karnail Singh
      2023-06-17T02:32:55+00:00Added an answer on June 17, 2023 at 2:32 am

      GSC ਵਲੋਂ 15.06.2023 ਪੁਨਰ-ਜਨਮ (reincarnation) ਵਿਸ਼ੇ ਤੇ ਕੀਤੇ ਗਏੇ ਵੈਬੀਨਾਰ ਦੇ ਕੁਝ ਨਤੀਜੇ:
      (੧) ਗੁਰਮਤਿ ਅਨੁਸਾਰ ਪੂਰਬਲੇ ਜਨਮ ਦਾ ਭਾਵ ਹੈ ” ਮੇਰੇ ਮਾਤਾ-ਪਿਤਾ ਦੇ ਸੰਯੋਗ ਨਾਲ ਹੋਏ ਮੇਰੇ ਜਨਮ ਤੋਂ ਸ਼ੁਰੂ ਹੋਕੇ ਹੁਣ ਤਕ ਦਾ ਸਮਾਂ” ਇਹ ਮੇਰਾ “ਪੂਰਬਲਾ ਜਨਮ” ਹੈ। ਮੇਰੇ ਸਰੀਰਕ ਜਨਮ ਤੋਂ ਬਾਅਦ, ਜਦੋਂ ਮੈਂ ਆਪਣੀ ਮਤ ਤਿਆਗਕੇ, ਗੁਰੂ ਦੀ ਦਿੱਤੀ ਮਤ ਅਨੁਸਾਰ ਜੀਉਣਾ ਸ਼ੁਰੂ ਕਰ ਦਿੱਤਾ ਤਦ ਮੇਰਾ ਗੁਰੂ ਦੇ ਘਰ ਪੁਨਰ-ਜਨਮ ਹੋ ਗਿਆ। ਗੁਰਮਤਿ ਮੇਰੇ ਏਸੇ ਜੀਵਨ ਕਾਲ ਦੀ ਵਿਚਾਰ ਕਰਦੀ ਹੈ ਕਿ ਮੈਂ ਕਿਵੇਂ ਕੁੜਿਆਰ ਤੋਂ ਸਚਿਆਰ ਬਣਕੇ ਆਨੰਦਮਈ ਜੀਵਨ ਜਿਊਣਾ ਹੈ। ਸਾਰੇ ਵਿਦਵਾਨਾਂ ਨੇ ਉਪਰੋਕਤ ਗੁਰਮਤਿ ਨਜਰੀਏ ਦੀ ਪ੍ਰੋੜਤਾ ਕੀਤੀ ਕੁਝ ਇਕ ਨੂੰ ਛੱਡਕੇ।
      ਜਿਆਦਾਤਰ ਵਿਦਵਾਨਾਂ ਦੀ ਰਾਇ ਸੀ ਕਿ ਜਦੋਂ ਸਾਡੇ ਗੁਰੂ ਸਾਹਿਬ ਕਹਿ ਰਹੇ ਹਨ ਕਿ ਮਰਨ ਤੋਂ ਬਾਅਦ, ਵਿਅਕਤੀ ਜਿਨ੍ਹਾ ਤੱਤਾਂ ਦਾ ਬਣਿਆ ਸੀ, ਉਨ੍ਹਾਂ ਵਿੱਚ ਹੀ ਸਮਾਅ ਜਾਂਦਾ, ਇਸ ਤੋਂ ਇਲਾਵਾ ਕੋਈ ਪਤਾ ਨਹੀਂ ਵਿਅਕਤੀ ਕਿਥੇ ਜਾ ਸਮਾਉਂਦਾ ਤਾਂ ਅਸੀਂ ਗੁਰੂ ਸਾਹਿਬ ਤੋਂ ਜਿਆਦਾ ਸਿਆਣੇ ਕਿਉਂ ਬਣ ਰਹੇ ਹਾਂ? ਮਰਨ ਤੋਂ ਬਾਅਦ ਦੀ ਵਿਚਾਰ ਨਾਲੋਂ ਆਪਣੇ ਇਸੇ ਜੀਵਨ ਨੂੰ ਸਵਾਰਨ ਬਾਰੇ ਕਿਉਂ ਨਹੀਂ ਸੋਚਦੇ?
      (GGS- 648)
      ਮਃ ੧ ॥ ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥
      (2) ਡਾਕਟਰ ਕਾਲਾ ਸਿੰਘ ਜੀ ਨੇ ਦੱਸਿਆ ਕਿ ਦੋ ਤਰਾਂ ਦੇ ਮਨੁੱਖ ਹੁੰਦੇ ਹਨ :
      ( ੳ) ਖੁਲੀ ਵਿਚਾਰਧਾਰਾ ਵਾਲੇ ( open minded) ਜੋ ਗੁਰੂ ਤੋਂ ਹਮੇਸ਼ਾ ਨਵੀਆਂ ਵਿਚਾਰਾਂ ਸਿੱਖਦੇ ਰਹਿੰਦੇ ਹਨ, ਗੁਰਮਤਿ ਦੀ ਕਸਵੱਟੀ ਤੇ ਆਪਣੀਆਂ ਪੁਰਾਣੀਆਂ ਗਲਤੀਆਂ ਸੁਧਾਰਦੇ ਰਹਿੰਦੇ ਹਨ, ਗੁਰਮੁੱਖ ਇਸ ਸਮੂਹ ਚ ਆਉਂਦੇ ਹਨ।
      (ਅ) ਬੰਦ ਵਿਚਾਰਧਾਰਾ ਵਾਲੇ (closed minded)
      ਜੋ ਆਪਣੀਆਂ ਪਹਿਲਾਂ ਤੋਂ ਪੱਕੀਆਂ ਮਾਨਤਾਵਾਂ ਨੂੰ ਨਹੀਂ ਛੱਡਦੇ, ਗੁਰਮਤਿ ਦੀ ਕਸਵੱਟੀ ਤੇ ਪਰਖ ਨਹੀਂ ਕਰਦੇ। ਪੰਜਵੇਂ ਪਾਤਸ਼ਾਹ ਦੀ ਇਕ ਸਾਖੀ ਹੈ ਜਿਸ ਵਿੱਚ ਉਹਨਾਂ ਕਿਹਾ ਸੀ ” ਸਿੱਖੀ ਉਪਰ ਸਿੱਖੀ ਨਹੀਂ ਟਿੱਕਦੀ”। ਕਿਸੇ ਨੂੰ ਪਤਾ ਹੋਵੇ ਤਾਂ ਲਿਖਣਾ, ਉਹ ਇਸ ਸਮੂਹ ਤੇ ਢੁੱਕਦੀ ਹੈ। ਇਸ ਸਮੂਹ ਨੂੰ ਆਪਣਾ ਭਾਂਡਾ ਸਾਫ ਕਰਕੇ ਭਾਵ ਪੁਰਾਤਨ ਮਾਨਤਾਵਾਂ ਨੂੰ ਛੱਡਕੇ, ਗੁਰੂ ਕੋਲ ਵਾਪਸ ਆਉਣਾ ਪਵੇਗਾ ਨਹੀਂ ਤਾਂ ਗੁਰੂ ਦੀ ਗਲ ਸਮਝ ਨਹੀਂ ਪੈਣੀ।
      (GGS- 728)
      ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥
      ਆਦਰ ਸਹਿਤ,
      ਕਰਨੈਲ ਸਿੰਘ

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp

    Sidebar

    Ask A Question

    Stats

    • Questions 4k
    • Answers 9k
    • Popular
    • Answers
    • Mauricio

      Sikhism conversion

      • 36 Answers
    • Amrit Pal Singh Sachdeva

      Do Sikhs believe in heaven and hell?

      • 33 Answers
    • OL

      Why don’t Sikhs eat kosher or halal?

      • 27 Answers
    • OL

      No Sikhs Here

      • 25 Answers
    • Karan Singh

      In Sikhi it is taught God Created itself. How is ...

      • 20 Answers
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ਸਤਿਕਾਰ ਯੋਗ ਭੈਣ ਜਗਮੀਤ ਕੌਰ ਜੀ, ਵਾਹਿਗੁਰੂ ਜੀ ਕਾ ਖ਼ਾਲਸਾ,… July 14, 2026 at 5:10 am
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer If you want to have a better understanding about Sikhi… July 10, 2026 at 11:47 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Respected Brother/Sister, Waheguru ji ka Khalsa, Waheguru ji ki Fateh!… July 10, 2026 at 11:45 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ਸਤਿਕਾਰ ਯੋਗ ਵੀਰ ਜੀ/ਭੈਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ… July 7, 2026 at 3:18 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ਸਤਿਕਾਰ ਯੋਗ ਵੀਰ ਜੀ/ਭੈਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ… July 7, 2026 at 3:12 pm

    Trending Tags

    Email_blogs

    Any Question?

    Ask A Question

    Explore

    • Categories
    • Questions
      • New Questions
      • Trending Questions
      • Most Read Questions
    • Polls
    • Tags
    • Help

    Footer

    A Q&A platform designed to help people learn and teach others about Sikhism.

    In association with Global Sikh Council. Helping spread the message of Sri Guru Granth Sahib Ji.

    Facebook X-twitter Tiktok Linkedin Youtube Instagram

    Quick Links

    • Questions
    • Perspective
    • About Us
    • Contact Us
    • Kids Zone
    • Social Posts
    • News & Events
    • Download Our App
    • Our Story
    • Poems
    • SGGS Ji Di Bantar

    Legal Stuff

    • Terms and Conditions
    • Privacy Policy
    • Cookies Policy

    Subscribe

    © 2026 S W Organisation. All Rights Reserved.

    This website is created for informative purposes and is opinion-based.

    Manage Cookie Consent
    We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
    Functional Always active
    The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
    Preferences
    The technical storage or access is necessary for the legitimate purpose of storing preferences that are not requested by the subscriber or user.
    Statistics
    The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
    Marketing
    The technical storage or access is required to create user profiles to send advertising, or to track the user on a website or across several websites for similar marketing purposes.
    • Manage options
    • Manage services
    • Manage {vendor_count} vendors
    • Read more about these purposes
    View preferences
    • {title}
    • {title}
    • {title}

    Welcome to Sikh Wisdom

    Please Login or Sign Up to access all the features on Sikh Wisdom

    Log In
    Sign Up