ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਜੋ ਹਰਿ ਕੀ ਪਉੜੀ ਹੈ…ਜਿਸ ਨੂੰ ਸਵਰਗ ਦੀਆੰ ਪਉੜੀਆਂ ਕਿਹਾ ਜਾੰਦਾ ਹੈ…ਅਤੇ ਜਿਥੋੰ ਅੰਮ੍ਰਿਤ ਦਾ ਚੂਲਾ ਵੀ ਲਿਆ ਜਾੰਦਾ ਹੈ…ਉਸ ਦੀ ਗਿੰਤੀ ਸਰੋਵਰ ਤੱਕ ਕਿੰਨੀ ਹੈ? (ਕੁਲ ਕਿੰਨੀਆਂ ਪੌੜੀਆਂ ਹਨ?)
ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਜੋ ਹਰਿ ਕੀ ਪਉੜੀ ਹੈ…ਜਿਸ ਨੂੰ ਸਵਰਗ ਦੀਆੰ ਪਉੜੀਆਂ ਕਿਹਾ ਜਾੰਦਾ ਹੈ…ਅਤੇ ਜਿਥੋੰ ਅੰਮ੍ਰਿਤ ਦਾ ਚੂਲਾ ਵੀ ਲਿਆ ਜਾੰਦਾ ਹੈ…ਉਸ ਦੀ ਗਿੰਤੀ ਸਰੋਵਰ ਤੱਕ ਕਿੰਨੀ ਹੈ? (ਕੁਲ ਕਿੰਨੀਆਂ ਪੌੜੀਆਂ ਹਨ?)
Share
ਹਿੰਦੂ ਧਰਮ ਅਨੁਸਾਰ ਹਰਿ ਕੀ ਪਉੜੀ ਹਰਿਦੁਆਰ ਵਿਚ ਹੈ ਜਿਸ ਦਾ ਅਰਥ ਹੈ ਹਿੰਦੂ ਧਰਮ ਦੇ ਭਗਵਾਨ ਵਿਸ਼ਣੂ ਦਾ ਪੈਰ। ਦੇਖਾ ਦੇਖੀ ਸਿੱਖਾਂ ਨੇ ਵੀ ਦਰਬਾਰ ਸਾਹਿਬ ਦੇ ਪਿੱਛੇ ਹਰਿ ਕੀ ਪਉੜੀ ਬਣਾ ਲਈ ਹੈ ਅਤੇ ਉੱਥੇ ਚੁਲੇ ਭਰਦੇ ਹਨ। ਕਿੰਨੀਆਂ ਪਉੜੀਆਂ ਹਨ, ਇਸ ਦੀ ਸੂਚਨਾ ਸ਼ਾਇਦ ਤੁਹਾਨੂੰ ਇੰਟਰਨੈੱਟ ਤੇ ਮਿਲ ਜਾਵੇ ਪਰ ਧਿਆਨ ਰੱਖਣ ਦੀ ਲੋੜ ਹੈ ਕਿ ਨਾ ਗੁਰਬਾਣੀ ਕਿਸੇ ਕਰਾਮਾਤ ਨੂੰ ਤੇ ਨਾ ਹੀ ਕਿਆਸੇ ਹੋਏ ਸਵਰਗ ਜਾਂ ਨਰਕ ਨੂੰ ਮੰਨਦੀ ਹੈ।
ਗੁਰਬਾਣੀ ਅਨੁਸਾਰ ਮਨੁੱਖ ਖਾਲੀ ਹੱਥ (ਖ਼ਾਲੀ ਸਲੇਟ ਜਿਸ ਤੇ ਕੁੱਝ ਲਿੱਖਿਆ ਨਹੀਂ ਹੁੰਦਾ ਲੈ ਕੇ) ਆਉਂਦਾ ਹੈ ਤੇ ਆਪਣੇ ਜੀਵਨ ਵਿਚ ਚੰਗਾ ਜਾਂ ਭੈੜਾ ਜੋ ਵੀ ਲਿੱਖਦਾ ਹੈ ਅਰਥਾਤ ਗੁਰਮੁਖ ਜਾਂ ਮਨਮੁਖ ਬਣਦਾ ਹੈ, ਉਸ ਦੇ ਨਤੀਜੇ ਭੁਗਤਦਾ ਹੈ ਅਰਥਾਤ ਇਸੇ ਜੀਵਨ ਵਿਚ ਸਵਰਗ (ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਰਹਿੰਦਾ ਹੈ ਤੇ ਆਤਮਿਕ ਤੌਰ ਤੇ ਜੀਵਨ ਮੁਕਤ ਹੋ ਜਾਂਦਾ ਹੈ) ਜਾਂ ਨਰਕ (ਮਾਇਆ/ਵਿਕਾਰਾਂ ਵਿਚ ਫੱਸਿਆ ਪਲ ਪਲ ਆਤਮਿਕ ਮੌਤੇ ਮਰਦਾ ਰਹਿੰਦਾ ਹੈ (ਅਰਥਾਤ ਆਵਾਗਉਣ ਵਿਚ ਪਇਆ ਰਹਿੰਦਾ ਹੈ) ਅਰਥਾਤ ਜਾਂ ਤਾਂ ਰਤਨ ਜਨਮ ਸਫਲਾ ਕਰ ਜਾਂਦਾ ਹੈ ਜਾਂ ਠੇਡੇ ਖਾਂਦਾ ਖਾਂਦਾ ਜਨਮ ਗੰਵਾ ਕੇ (ਖ਼ਾਲੀ ਸਲੇਟ ਜਿਸ ਤੇ ਕੁੱਝ ਵੀ ਲਿੱਖਿਆ ਨਹੀਂ ਰਹਿ ਜਾਂਦਾ ਲੈ ਕੇ) ਚੱਲਾ ਜਾਂਦਾ ਹੈ।
ਪਿਛੋਂ ਨਾਂਹ ਕੁੱਝ ਲੈ ਕੇ ਆਉਂਦਾ ਹੈ ਤੇ ਅੱਗੇ ਨਾਂਹ ਕੁੱਝ ਲੈ ਕੇ ਜਾਂਦਾ ਹੈ। ਸਭ ਕੁੱਝ ਇਸ ਜੀਵਨ ਵਿਚ ਨਿਬੜ ਜਾਂਦਾ ਹੈ।
ਚੋਣ ਮਨੁੱਖ ਦੀ ਆਪਣੀ ਹੈ।
🙏