ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥ Who is Mohan? I am confused please explain…
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਹਰਨੂਰ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰਬਾਣੀ ਦੀ ਇੱਕ ਤੁੱਕ ‘ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ’ ਲਿੱਖ ਕੇ ਸਵਾਲ ਪੁੱਛਿਆ ਹੈ ਕਿ ਤੁਸੀਂ ਉਲਝਣ ਵਿਚ ਹੋ ਕਿ ਮੋਹਨ ਕੌਣ ਹੈ।
ਅਸਲ ਵਿਚ ਤੁਹਾਡੀ ਉਲਝਣ ਦਾ ਕਾਰਨ ਇੱਕ ਬਣਾਈ ਹੋਈ ਸਾਖੀ ਹੈ ਕਿ ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਨ ਕੋਲ ਬਾਣੀ ਦੀਆਂ ਪੋਥੀਆਂ ਸਨ ਤੇ ਉਹ ਇੱਕ ਚੁਬਾਰੇ ਵਿਚ ਭਗਤੀ ਕਰ ਰਹੇ ਸਨ। ਉਨ੍ਹਾਂ ਨੇ ਕਹਿ ਰੱਖਿਆ ਸੀ ਕਿ ਕੋਈ ਉਨ੍ਹਾਂ ਦੀ ਭਗਤੀ ਨੂੰ ਭੰਗ ਨਾਂਹ ਕਰੇ। ਜਦੋਂ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੇ ਆਦਿ ਗ੍ਰੰਥ ਦੀ ਸੰਪਾਦਨਾ ਕਰਨੀ ਸੀ ਤਾਂ ਉਨ੍ਹਾਂ ਨੂੰ ਇਨ੍ਹਾਂ ਪੋਥੀਆਂ ਦੀ ਲੋੜ ਸੀ। ਕਈ ਸੱਜਣ ਭੈਜੇ ਗਏ ਪਰ ਪੋਥੀਆਂ ਨਾਂਹ ਮਿਲੀਆਂ। ਆਖ਼ਰ ਵਿਚ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਖੁਦ ਗਏ ਤੇ ਉਪਰੋਕਤ ਸ਼ਬਦ ਦਾ ਕੀਰਤਨ ਕੀਤਾ ਅਰਥਾਤ ਬਾਬਾ ਮੋਹਨ ਦੀ ਤਾਰੀਫ਼ ਕੀਤੀ ਤੇ ਤਾਂ ਉਨ੍ਹਾਂ ਨੇ ਖੁਸ਼ ਹੋ ਕੇ ਪੋਥੀਆਂ ਦਿੱਤੀਆਂ।
ਇਸ ਸਾਰੀ ਸਾਖੀ ਵਿਚ ਕੋਈ ਸੱਚਾਈ ਨਹੀਂ ਹੈ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਬਾਣੀ ਦੀਆਂ ਪੋਥੀਆਂ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੂੰ ਗੁਰਗੱਦੀ ਮਿਲ਼ਣ ਵਕਤ ਚੌਥੇ ਗੁਰੂ ਸਰੀਰ ਗੁਰੂ ਰਾਮਦਾਸ ਜੀ ਕੋਲੋਂ ਮਿਲ ਗਈਆਂ ਸਨ। ਦੂਸਰਾ ਹੇਠਾਂ ਦਿੱਤੇ ਸ਼ਬਦ ਦੀ ਪਹਿਲੀ ਤੁੱਕ ਦੇ ਮੂਲ ਪਾਠ ਤੇ ਪਦ ਅਰਥਾਂ ਤੋਂ ਤੁਸੀਂ ਦੈਖੋਗੈ ਕਿ ਮੋਹਨ ਲਫ਼ਜ਼ ਬਾਣੀ ਵਿਚ ਹੋਰ ਕਈ ਸ਼ਬਦਾਂ ਵਿਚ ਵੀ ਆਇਆ ਹੈ ਤੇ ਮਨ ਨੂੰ ਮੋਹ ਲੈਣ ਵਾਲੀ ਪ੍ਹਭੂ ਵਾਸਤੇ ਆਇਆ ਹੈ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
—————-
ਗਉੜੀ ਮਹਲਾ ੫ ॥ ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥ ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ ॥ ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ ॥ ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ ॥ ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ ॥ ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥੧॥ {ਪੰਨਾ 248}
ਪਦ ਅਰਥ: ਮੋਹਨ– ਹੇ ਮੋਹਨ! ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ! {‘ਮਨ ਮੋਹਨਿ ਮੋਹਿ ਲੀਆ = ਗਉੜੀ ਮ: 3 ਛੰਤ, ਪੰਨਾ 245। ‘ਮੋਹਨਿ ਮੋਹਿ ਲੀਆ ਮਨੁ’ = ਤੁਖਾਰੀ ਮ: 1, ਪੰਨਾ 1112। ‘ਮੋਹਨਿ ਮੋਹਿ ਲੀਆ’ = ਬਸੰਤ ਮ: 1, ਪੰਨਾ 1187। ‘ਮੋਹਨ ਨੀਦ ਨ ਆਵੈ’ = ਬਿਲਾਵਲ ਮ: 5, ਪੰਨਾ 830। ‘ਮੋਹਨ ਮਾਧਵ ਕ੍ਰਿਸ਼ਨ’ = ਮਾਰੂ ਮ: 5, ਪੰਨਾ 1082}। ਨੋਟ: ਕਿਸੇ ਘੜੀ ਹੋਈ ਸਾਖੀ ਉਤੇ ਇਤਬਾਰ ਕਰ ਕੇ ਇਸ ਲਫ਼ਜ਼ ‘ਮੋਹਨ’ ਨੂੰ ਬਾਬਾ ਮੋਹਨ ਵਾਸਤੇ ਵਰਤਣਾ ਭਾਰੀ ਭੁੱਲ ਹੈ। ਬਾਬਾ ਮੋਹਨ ਜੀ ਦੇ ਛੋਟੇ ਜਿਹੇ ਚੁਬਾਰੇ ਨੂੰ ਸਤਿਗੁਰੂ ਜੀ ‘ਮਹਲ ਅਪਾਰਾ’ ਨਹੀਂ ਆਖ ਸਕਦੇ ਸਨ।