ਮੈਂ ਬਹੁਤ ਟੁੱਟ ਗਿਆ ਹਾਂ। ਕਿਸੇ ਜੋਤਸ਼ੀ ਨੇ 10 ਸਾਲ ਪਹਿਲਾਂ ਕਿਹਾ ਸੀ ਕਿ ਮੇਰੀ ਮਾਂ ਨੂੰ 56 ਸਾਲ ਦੀ ਉਮਰ ਵਿੱਚ ਸਿਹਤ ਦੀ ਘਾਤਕ ਸਮੱਸਿਆ ਹੋਵੇਗੀ ਅਤੇ ਅੱਜ ਫਿਰ ਇੱਕ ਜੋਤਸ਼ੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਸਦੀ ਸਿਹਤ ਠੀਕ ਨਹੀਂ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?
ਮੈਂ ਬਹੁਤ ਟੁੱਟ ਗਿਆ ਹਾਂ। ਕਿਸੇ ਜੋਤਸ਼ੀ ਨੇ 10 ਸਾਲ ਪਹਿਲਾਂ ਕਿਹਾ ਸੀ ਕਿ ਮੇਰੀ ਮਾਂ ਨੂੰ 56 ਸਾਲ ਦੀ ਉਮਰ ਵਿੱਚ ਸਿਹਤ ਦੀ ਘਾਤਕ ਸਮੱਸਿਆ ਹੋਵੇਗੀ ਅਤੇ ਅੱਜ ਫਿਰ ਇੱਕ ਜੋਤਸ਼ੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਸਦੀ ਸਿਹਤ ਠੀਕ ਨਹੀਂ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?
Share
Darshpreet ji
ਜੇ ਜੋਤਸ਼ੀਆਂ ਦੀਆਂ ਗੱਲਾਂ ਸੱਚ ਹੁੰਦੀਆਂ ਤਾਂ ਇਹ ਲੋਕ ਸਾਰੀ ਦੁਨੀਆਂ ਨੂੰ ਪਹਿਲਾਂ ਹੀ ਦੱਸ ਦਿੰਦੇ ਕਿ ਕਰੋਨਾ ਵਿੱਚ ਏਨਾ ਨੁਕਸਾਨ ਹੋਣ ਵਾਲਾ ਹੈ, ਬਚ ਸਕਦੇ ਹੋ ਤਾਂ ਬਚ ਜਾਉ। ਜੇ ਇਹ ਲੋਕ ਏਨੇ ਭਵਿੱਖ ਨੂੰ ਸਮਝ ਸਕਦੇ ਹੋਣ ਤਾਂ ਕਿਸੇ ਵੀ ਦੇਸ਼ ਵਿੱਚ ਸਰਹੱਦ ਤੇ ਆਰਮੀ ਬਿਠਾਉਣ ਦੀ ਲੋੜ ਹੀ ਨਾ ਪਵੇ। ਦਰਸ਼ਪ੍ਰੀਤ ਜੀ ਜੋਤਿਸ਼ ਸਿਰਫ ਇੱਕ ਮਾਨਸਿਕ ਗੁਲਾਮੀ ਹੈ। ਅਸੀਂ ਆਪਣੇ ਜੀਵਨ ਵਿੱਚ ਹਰ ਸੇਧ ਗੁਰਬਾਣੀ ਤੋਂ ਲੈਣੀ ਹੈ ਅਤੇ ਗੁਰਬਾਣੀ ਇਸ ਨੂੰ ਮੂਲ ਤੋਂ ਹੀ ਰੱਦ ਕਰਦੀ ਹੈ।ਗੁਰਬਾਣੀ ਦਾ ਫੁਰਮਾਨ ਹੈ:
ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆ ਕਰਨਾ।।
ਤੰਤ ਮੰਤ੍ਰ ਸਭ ਅਉਖਧ ਜਾਨਹਿ ਅੰਤਿ ਤਊ ਮਰਨਾ।।
ਬੇਦ ਪੁਰਾਨ ਸਿੰਮਿ੍ਤਿ ਸਭ ਖੋਜੇ ਕਹੂ ਨ ਉਬਰਨਾ।।
ਕਹੁ ਕਬੀਰ ਇਉਂ ਰਾਮਹਿ ਜੰਪਉ ਮੇਟਿ ਜਨਮ ਮਰਨਾ।।(477)
ਭਾਵ ਕਿ ਅਸੀਂ ਸਾਰੇ ਵੇਦ ਪੁਰਾਣ ਅਤੇ ਜੋਤਿਸ਼ ਦੀ ਅਸਲੀਅਤ ਚੰਗੀ ਤਰ੍ਹਾਂ ਸਮਝ ਲਈ ਹੈ।ਜਿਨ੍ਹਾਂ ਜੋਤਸ਼ੀਆਂ ਅਤੇ ਪੁਜਾਰੀਆਂ ਨੇ ਇਹ ਸਾਰੀਆਂ ਚੀਜ਼ਾਂ ਪ੍ਰਚਲਿਤ ਕੀਤੀਆਂ ਹਨ ਉਹ ਖੁਦ ਤਾਂ ਆਤਮਕ ਮੌਤ ਮਰੇ ਪਏ ਹਨ ਕਿਸੇ ਹੋਰ ਨੂੰ ਉਹ ਜੀਵਨ ਕੀ ਦੇਣਗੇ।ਜੋਤਿਸ਼, ਮੰਤਰ ਤੰਤਰ ਇਹ ਸਭ ਚੀਜ਼ਾਂ ਮਨੁੱਖ ਨੂੰ ਮਾਨਸਿਕ ਰੋਗੀ ਬਣਾਉਦੀਆ ਹਨ। ਸੋ ਕੇਵਲ ਇੱਕ ਅਕਾਲ ਪੁਰਖ ਨੂੰ ਅਤੇ ਉਸ ਦੀਆਂ ਸਿੱਖਿਆਵਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਉਸ ਸਿੱਖਿਆ ਅਨੁਸਾਰ ਹੀ ਜੀਵਨ ਜੀਊਣਾ ਚਾਹੀਦਾ ਹੈ। ਗੁਰਬਾਣੀ ਨੂੰ ਆਪ ਵੀਚਾਰਕੇ ਪੜੋ ਅਤੇ ਉਸ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਸੀਂ ਇਸ ਤਰ੍ਹਾਂ ਦੇ ਜੋਤਿਸ਼ ਦੇ ਪਾਖੰਡਵਾਦ ਵਿਚੋਂ ਨਿਕਲ ਸਕੋ। ਸਰੀਰਕ ਬੀਮਾਰੀ ਦਾ ਇਲਾਜ ਡਾਕਟਰ ਕੋਲੋਂ ਕਰਵਾਉ ਅਤੇ ਸਦਾ ਆਪਣੇ ਮਨ ਨੂੰ ਚੜ੍ਹਦੀ ਕਲਾ ਵਿੱਚ ਰਖੋ ਜੀ।
Fantastic answer????