ਮੁਹਿ ਚਲੈ ਸੁ ਅਗੈ ਮਾਰੀਐ ॥ some one brief about this line please
ਮੁਹਿ ਚਲੈ ਸੁ ਅਗੈ ਮਾਰੀਐ ॥ some one brief about this line please
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪੰਨਾ 469 ਤੇ ਸੁਸ਼ੋਭਿਤ ਇੱਕ ਪੰਗਤੀ ‘ਮੁਹਿ ਚਲੈ ਸੁ ਅਗੈ ਮਾਰੀਐ’ ਦੇ ਬਾਰੇ ਵਿਚਾਰ ਪੁੱਛੀ ਹੈ। ਇਹ ਪੰਗਤੀ ਆਸਾ ਰਾਗ ਵਿਚ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ ਵਾਰ ਜਿਸ ਦਾ ਸਿਰਲੇਖ ਹੈ ‘ਆਸਾ ਮਹਲਾ ੧ ॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ {ਪੰਨਾ 462}’ ਦੀ ਇੱਕ ਪਉੜੀ ਵਿਚੋਂ ਹੈ।
ਆਮ ਤੌਰ ਤੇ ਇਸ ਵਾਰ ਨੂੰ ਆਸਾ ਦੀ ਵਾਰ ਜਾਂ ਆਸਾ ਕੀ ਵਾਰ ਵੀ ਕਿਹਾ ਜਾਂਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ 462 ਤੋਂ ਲੈ ਕੇ ਪੰਨਾ 475 ਤੱਕ ਸੁਸ਼ੋਭਿਤ ਹੈ। ਇਸ ਵਾਰ ਦਾ ਮੁੱਖ ਭਾਵ ਇਹ ਹੈ ਕਿ ਕਰਤਾਰ ਨੇ ਜੀਵ ਨੂੰ ‘ਸਚੁ’ ਗ੍ਰਹਣ ਕਰਨ ਲਈ ‘ਨਾਮ’ ਸਿਮਰਨ ਲਈ ਪੈਦਾ ਕੀਤਾ ਹੈ, ਪਰ ਇਹ ਮਾਇਕ ਭੋਗਾਂ ਵਿਚ ਰੁੱਝ ਕੇ ਜੀਵਨ ਵਿਅਰਥ ਗਵਾ ਲੈਂਦਾ ਹੈ। ਜਿਸ ਉਤੇ ਪ੍ਰਭੂ ਮਿਹਰ ਕਰੇ ਉਸ ਨੂੰ ਗੁਰੂ ਮਿਲਾਉਂਦਾ ਹੈ, ਗੁਰੂ ਤੋਂ ਹੀ ‘ਨਾਮ’ ਪ੍ਰਾਪਤ ਹੁੰਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦਾ ਜੀਵਨ ਉੱਚਾ ਹੋ ਜਾਂਦਾ ਹੈ। ਉਸ ਨੂੰ ਸਮਝ ਆ ਜਾਂਦੀ ਹੈ ਕਿ ਦੁਨੀਆ ਦੀਆਂ ਵਡਿਆਈਆਂ ਦਾ ਮਾਣ ਕੂੜਾ ਹੈ, ਉਹ ਇਕ ਪ੍ਰਭੂ ਨੂੰ ਹੀ ਆਪਣਾ ਆਸਰਾ ਜਾਣਦਾ ਹੈ।
ਤੁਸੀਂ ਜਿਸ ਪਉੜੀ ਵਿਚੋਂ ਪੰਕਤੀ ਦੀ ਵਿਚਾਰ ਪੁੱਛੀ ਹੈ, ਉਸ ਪੂਰੀ ਪੳੜੀ ਦਾ ਮੂਲ ਪਾਠ ਤੇ ਉਸ ਦਾ ਅਰਥ ਹੇਠਾਂ ਦਿੱਤੇ ਹਨ। ਦਾਸ ਦੀ ਸਮਝ ਅਨੁਸਾਰ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਸਿੱਖਿਆ ਦਿੰਦੇ ਹਨ ਕਿ ਗੱਲ ਪੜ੍ਹੇ ਲਿੱਖੇ ਜਾਂ ਅਨਪੜ੍ਹ ਮਨੁੱਖ ਦੀ ਨਹੀਂ ਹੈ ਬਲਕਿ ਗੱਲ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ (ਮਨਮੁਖ) ਤੇ ਗੁਰੂ ਦੀ ਮੱਤ ਲੈਣ ਵਾਲੇ (ਗੁਰਮੁਖ) ਦੀ ਹੈ। ਇਹ ਹਰ ਮਨੁੱਖ ਨੇ ਆਪਣਾ ਫ਼ੈਸਲਾ ਕਰਨਾ ਹੈ ਕਿ ਗੁਰਮੁਖ ਬਣ ਕੇ, ਔਗੁਣਾਂ ਕੋਲੋਂ ਛੁਟਕਾਰਾ ਪਾ ਕੇ ਜੀਵਨ ਮੁਕਤ ਹੋਣ ਦਾ ਉਪਰਾਲਾ ਕਰਨਾ ਹੈ ਕਿ ਨਹੀਂ। ਇਹ ਤੁਹਾਡੇ ਵਿਚਾਰ ਵਾਸਤੇ ਵੀ ਹੈ।
ਆਦਰ ਸਹਿਤ,
ਆਪ ਦਾ ਵੀਰ
————————
ਪਉੜੀ ॥ ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥ ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥ ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥ ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥ ਮੁਹਿ ਚਲੈ ਸੁ ਅਗੈ ਮਾਰੀਐ ॥੧੨॥ {ਪੰਨਾ 469}
ਅਰਥ: ਜੇ ਪੜ੍ਹਿਆ-ਲਿਖਿਆ ਮਨੁੱਖ ਮੰਦ-ਕਰਮੀ ਹੋ ਜਾਏ (ਤਾਂ ਇਸ ਨੂੰ ਵੇਖ ਕੇ ਅਨਪੜ੍ਹ ਮਨੁੱਖ ਨੂੰ ਘਬਰਾਣਾ ਨਹੀਂ ਚਾਹੀਦਾ ਕਿ ਪੜ੍ਹੇ ਹੋਏ ਦਾ ਇਹ ਹਾਲ, ਤਾਂ ਅਨਪੜ੍ਹ ਦਾ ਕੀ ਬਣੇਗਾ, ਕਿਉਂਕਿ ਜੇ) ਅਨਪੜ੍ਹ ਮਨੁੱਖ ਨੇਕ ਹੈ ਤਾਂ ਉਸ ਨੂੰ ਮਾਰ ਨਹੀਂ ਪੈਂਦੀ। (ਨਿਬੇੜਾ ਮਨੁੱਖ ਦੀ ਕਮਾਈ ਤੇ ਹੁੰਦਾ ਹੈ, ਪੜ੍ਹਨ ਜਾਂ ਨਾਹ ਪੜ੍ਹਨ ਦਾ ਮੁੱਲ ਨਹੀਂ ਪੈਂਦਾ) । ਮਨੁੱਖ ਜਿਹੋ ਜਿਹੀ ਕਰਤੂਤ ਕਰਦਾ ਹੈ, ਉਸ ਦਾ ਉਹੋ ਜਿਹਾ ਹੀ ਨਾਮ ਉੱਘਾ ਹੋ ਜਾਂਦਾ ਹੈ; (ਤਾਂ ਤੇ) ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ, ਜਿਸ ਕਰਕੇ ਦਰਗਾਹ ਵਿਚ ਜਾ ਕੇ (ਮਨੁੱਖਾ ਜਨਮ ਦੀ) ਬਾਜ਼ੀ ਹਾਰ ਬੈਠੀਏ।
ਮਨੁੱਖ ਭਾਵੇਂ ਪੜ੍ਹਿਆ ਹੋਇਆ ਹੋਵੇ ਭਾਵੇਂ ਅਨਪੜ੍ਹ ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੀ ਕਬੂਲ ਪੈਂਦੀ ਹੈ। ਜੋ ਮਨੁੱਖ (ਇਸ ਜਗਤ ਵਿਚ) ਆਪਣੀ ਮਰਜ਼ੀ ਅਨੁਸਾਰ ਹੀ ਤੁਰਦਾ ਹੈ, ਉਹ ਅੱਗੇ ਜਾ ਕੇ ਮਾਰ ਖਾਂਦਾ ਹੈ।12।