ਭੈਰਉ ਮਹਲਾ ੩ ॥ please explain this
ਭੈਰਉ ਮਹਲਾ ੩ ॥ please explain this
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਭੈਰਉ ਰਾਗ ਗੁਰੂ ਗ੍ਰੰਥ ਸਾਹਿਬ ਦੇ ਵਿਚ ਆਏ 31 ਰਾਗਾਂ ਵਿਚੋਂ ਇਕ ਹੈ ਤੇ ਪੰਨਾ 1125 ਤੋਂ 1167 ਤੱਕ ਸੁਸ਼ੋਭਿਤ ਹੈ। ਮਹਲਾ ੩ ਦਾ ਅਰਥ ਹੈ ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਸਾਹਿਬ ਦੀ ਬਾਣੀ। ਉਮੀਦ ਕਰਦਾ ਹਾਂ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਅੱਗੇ ਕੁੱਝ ਹੋਰ ਪੁੱਛਣਾ ਚਾਹੋ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
————————
ੴਸਤਿਗੁਰ ਪ੍ਰਸਾਦਿ ॥ ਰਾਗੁ ਸਿਰੀ ਰਾਗੁ ਮਹਲਾ ਪਹਿਲਾ 1 ਘਰੁ 1
ਨੋਟ: ‘ਮਹਲਾ 1’ ਦੇ ਅੰਕ ਤੋਂ ਪਹਿਲਾਂ ਲਫ਼ਜ਼ ‘ਪਹਿਲਾ’ ਤੋਂ ਸਾਫ਼ ਪ੍ਰਤੱਖ ਹੈ ਕਿ ਅੰਕ 1 ਨੂੰ ਪੜ੍ਹਨਾ ਹੈ ‘ਪਹਿਲਾ’। ਇਸੇ ਤਰ੍ਹਾਂ ‘ਘਰੁ 1’ ਦੇ ਅੰਕ 1 ਨੂੰ ਭੀ ਪੜ੍ਹਨਾ ਹੈ ‘ਪਹਿਲਾ’। ਵੇਖੋ, ਪੰਨਾ 23 ਉਤੇ ਸ਼ਬਦ ਨੰ: 25 ਦਾ ਸਿਰਲੇਖ ‘ਸਿਰੀਰਾਗੁ ਮਹਲਾ 1 ਘਰੁ ਦੂਜਾ 2। ਇਥੇ ‘ਘਰੁ 2’ ਦੇ ਅੰਕ ਨੂੰ ਲਿਖਿਆ ਹੈ ‘ਦੂਜਾ’। ਵੇਖੋ, ਪੰਨਾ 163, ਸਿਰਲੇਖ ਗਉੜੀ ‘ਗੁਆਰੇਰੀ ਮਹਲਾ 4 ਚਉਥਾ’, ਇਥੇ ‘ਮਹਲਾ 4’ ਦੇ ਅੰਕ ਨੂੰ ਲਿਖਿਆ ਹੈ ‘ਚਉਥਾ’। ਇਸੇ ਤਰ੍ਹਾਂ ਹੋਰ ਵਧੀਕ ਤਸੱਲੀ ਵਾਸਤੇ ਪਾਠਕ ਸੱਜਣ 1430 ਪੰਨੇ ਵਾਲੀ ਬੀੜ ਦੇ ਪੰਨਾ ਨੰ: 492, 524, 582, 605, 636, 661, 664 ਅਤੇ 1169 ਉੱਤੇ ਵੇਖ ਲੈਣ।