ਪਿਤਾ ਗੁਰੂ ਦਾ ਜਨਮ ਅਸਥਾਨ ਦਾ ਨਗਰ ਅਤੇ ਪੁੱਤਰ ਗੁਰੂ ਦਾ ਜੋਤੀ ਜੋਤ ਅਸਥਾਨ ਦਾ ਨਗਰ ਇਕ ਹੀ ਹੈ ਉਹ ਕਿਹੜਾ ਨਗਰ ਹੈ? ਅਤੇ ਕਿਹੜੇ ਕਿਹੜੇ ਗੁਰੂ ਸਾਹਿਬਾਨ ਹਨ ?
ਪਿਤਾ ਗੁਰੂ ਦਾ ਜਨਮ ਅਸਥਾਨ ਦਾ ਨਗਰ ਅਤੇ ਪੁੱਤਰ ਗੁਰੂ ਦਾ ਜੋਤੀ ਜੋਤ ਅਸਥਾਨ ਦਾ ਨਗਰ ਇਕ ਹੀ ਹੈ ਉਹ ਕਿਹੜਾ ਨਗਰ ਹੈ? ਅਤੇ ਕਿਹੜੇ ਕਿਹੜੇ ਗੁਰੂ ਸਾਹਿਬਾਨ ਹਨ ?
Share
ਸਤਿਕਾਰ ਯੋਗ ਸੋਨੀ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਉਹ ਇਤਿਹਾਸਕ ਨਗਰ ਗੋਇੰਦਵਾਲ ਸਾਹਿਬ ਹੈ।
ਇਸ ਇਤਿਹਾਸਕ ਨਗਰ ਵਿਚ ਪੰਜਵੇਂ ਗੁਰੂ ਨਾਨਕ, ਗੁਰੂ ਅਰਜਨ ਸਾਹਿਬ ਦਾ ਜਨਮ 15 ਅਪ੍ਰੈਲ 1563 ਈ: ਨੂੰ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਚੌਥੇ ਨਾਨਕ, ਗੁਰੂ ਰਾਮਦਾਸ ਸਾਹਿਬ 1 ਸਤੰਬਰ,1581 ਈ: ਨੂੰ ਜੋਤੀ ਜੋਤ ਸਮਾਏ ਸਨ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
🙏🙏🙏🙏🙏🙏
ਧੰਨਵਾਦ ਵੀਰ ਜੀ 🙏