ਪਹਿਲ ਬਸੰਤੈ ਆਗਮਨਿ Please complete the answer and explain this also
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਲੋਕ ਮਃ ੧ ॥ ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥ ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ॥੧॥
ਮਃ ੨ ॥ ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥ ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥੨॥ AGGS 791
Rahul Singh Ji First Sloks is written by Guru Nanak giving example of Basant Rut when everywhere plants are in full blossom with flowers. Whoever looks at them feels happiness. Let’s see who brought this blossom which is giving happiness to all, The Creator. If we bring the Creator in our mind (Mann) and is in unison with the Creator, our mind (Mann) will also be in blossom with flowers of Godly Virtues and will give happiness to anyone coming in contact with us. So we should first bring the Basant (Blossoming) to our mind (Mann) which is the source of giving happiness to all our Giyan Indres and in turn to everyone around us.
Second Slok is by 2nd Guru Angad Ji. He says let’s (Mann) contemplate on the Virtues of the Creator which blossoms my mind (Mann). Nanak says we should always remember (Salahiye) those Virtues which are source of eternal happiness.
That’s how I interpret these Sloks. I hope that clarifies.
Thank you ji
ਸਤਿਕਾਰ ਯੋਗ ਵੀਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਵਿਦਵਾਨ ਵੀਰ ਡਾਕਟਰ ਕਾਲਾ ਸਿੰਘ ਜੀ ਨੇ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਅੱਗੇ ਹੀ ਬਹੁਤ ਸੁਹਣੀ ਤਰ੍ਹਾਂ ਦੇ ਦਿੱਤਾ ਹੈ। ਦਾਸ ਤੁਹਾਨੂੰ ਸਿਰਫ਼ ਇੰਨਾ ਹੀ ਦੱਸਣਾ ਚਾਹੇਗਾ ਕਿ ਇਹ ਦੋਵੇਂ ਸਲੋਕ ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਸਾਹਿਬ ਜੀ ਲਿਖਤ ਰਾਗ ਸੂਹੀ ਦੀ ਵਾਰ ਵਿਚੋਂ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ 785 ਤੋਂ 792 ਤੇ ਦਰਜ ਹੈ। ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਜੀ ਵਲੋਂ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ ਵਾਰਾਂ ਸਿਰਫ਼ ਪਉੜੀਆਂ ਹੁੰਦੀਆਂ ਸਨ ਤੇ ਗੁਰੂ ਅਰਜਨ ਸਾਹਿਬ ਨੇ ਸੰਪਾਦਨਾ ਕਰਨ ਦੇ ਵੇਲੇ ਜਿੱਥੇ ਵੀ ਯੋਗ ਸਮਝਿਆ, ਦੂਜੇ ਗੁਰੂ ਸਰੀਰਾਂ ਦੇ ਸਲੋਕ ਵਾਰਾਂ ਨਾਲ ਜੋੜੇ।
ਵੱਡੇ ਵੀਰ ਡਾਕਟਰ ਕਾਲਾ ਸਿੰਘ ਜੀ ਨੇ ਤੁਹਾਨੂੰ ਪਹਿਲੇ ਤੇ ਦੂਜੇ ਗੁਰੂ ਸਰੀਰਾਂ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦੇ ਦੋਨਾਂ ਸਲੋਕਾਂ ਦੇ ਬਾਰੇ ਵਿਦਵਤਾ ਭਰਪੂਰ ਜਾਣਕਾਰੀ ਦੇ ਦਿੱਤੀ ਹੈ। ਇਨ੍ਹਾਂ ਦੇ ਨਾਲ ਜੁੜਿਆ ਹੋਇਆ ਦੂਜੇ ਗੁਰੂ ਸਰੀਰ ਗੁਰੂ ਅੰਗਦ ਸਾਹਿਬ ਦਾ ਇੱਕ ਹੋਰ ਸਲੋਕ ਵੀ ਹੈ। ਸਲੋਕ ਤੇ ਉਸ ਦੇ ਅਰਥ ਦਾਸ ਤੁਹਾਡੀ ਜਾਣਕਾਰੀ ਵਾਸਤੇ ਨਾਲ ਦੇ ਰਿਹਾ ਹੈ।
ਦਾਸ ਨੇ ਲਫ਼ਜ਼ ਗੁਰੂ ਸਰੀਰ ਇਸ ਵਾਸਤੇ ਇਸਤੇਮਾਲ ਕੀਤਾ ਹੈ ਕਿਉਂਕਿ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਵਿਚਾਰ ਵਟਾਂਦਰੇ ਦੌਰਾਨ ਲਕੀਰ ਪਾਰ ਦਿੱਤੀ ਸੀ ਕਿ ਉਨ੍ਹਾਂ ਦਾ ਗੁਰੂ ਸ਼ਬਦ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 943 ਤੇ ਰਾਗ ਰਾਮਕਲੀ ਵਿਚ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੀ ਬਾਣੀ ਸਿਧ ਗੋਸਟਿ ਵਿਚ ਦਰਜ ਹੈ:-
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
ਇਸ ਤੋਂ ਅੱਗੇ ਆਪ ਜੀ ਕੁੱਝ ਪੁੱਛਣਾ ਚਾਹੋ ਤਾਂ ਆਪ ਜੀ ਦਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
—————————
ਸਲੋਕ ਮਃ ੧ ॥ ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥ ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥੧॥
ਅਰਥ: ਜੋ ਪ੍ਰਭੂ ਬਸੰਤ ਰੁੱਤ ਆਉਣ ਤੋਂ ਪਹਿਲਾਂ ਦਾ ਹੈ ਉਹ ਹੀ ਸਭ ਤੋਂ ਪਹਿਲਾਂ ਦਾ ਖਿੜਿਆ ਹੋਇਆ ਹੈ, ਉਸ ਦੇ ਖਿੜਨ ਨਾਲ ਸਾਰੀ ਸ੍ਰਿਸ਼ਟੀ ਖਿੜਦੀ ਹੈ ਪਰ ਉਸ ਨੂੰ ਹੋਰ ਕੋਈ ਨਹੀਂ ਖਿੜਾਂਦਾ।੨।
ਮਃ ੨ ॥ ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥ ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥੨॥ {ਪੰਨਾ 791}
ਅਰਥ: ਉਸ ਪ੍ਰਭੂ (ਦੇ ਗੁਣਾਂ) ਦੀ ਵਿਚਾਰ ਕਰੋ ਜੋ ਬਸੰਤ ਰੁੱੱਤ ਦੇ ਆਉਣ ਤੋਂ ਪਹਿਲਾਂ ਦਾ ਹੈ (ਭਾਵ, ਜਿਸ ਦੀ ਬਰਕਤਿ ਨਾਲ ਸਾਰਾ ਜਗਤ ਮਉਲਦਾ ਹੈ) ; ਹੇ ਨਾਨਕ! ਉਸ ਪ੍ਰਭੂ ਨੂੰ ਸਿਮਰੀਏ ਜੋ ਸਭ ਦਾ ਆਸਰਾ ਹੈ।੨।
ਮਃ ੨ ॥ ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥ ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥੩॥ {ਪੰਨਾ 791}
ਅਰਥ: ਨਿਰਾ ਕਹਿਣ ਨਾਲ ਕਿ ਮੈਂ ਮਿਲਿਆ ਹੋਇਆ ਹਾਂ ਮੇਲ ਨਹੀਂ ਹੁੰਦਾ, ਮੇਲ ਤਾਂ ਹੀ ਹੁੰਦਾ ਹੈ ਜੇ ਸਚੁ-ਮੁਚ ਮਿਲਿਆ ਹੋਵੇ; ਜੋ ਅੰਦਰੋਂ ਆਤਮਾ ਵਿਚ ਮਿਲੇ, ਉਸ ਨੂੰ ਮਿਲਿਆ ਹੋਇਆ ਆਖਣਾ ਚਾਹੀਦਾ ਹੈ।੩।
Thank you ji