Great platform. Please specify its meaning.
ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Great platform. Please specify its meaning.
The Almighty always rewards the people
even if one does not get his wish fulfilled it will certainly be better later
Data thinks much more than ordinary man even dream of
so accept each situation as his gift
This mean the SATGURU, PARMESAR has the marvelous treasure of DIVINE WISDOM, VIRTUES. JIS BHAWAEY those who like this gift, love this gift get it. SATGURU does not discriminate at all. Those who ignore it do not get it.
ਦਾਤਾਰ ਅਕਾਲ ਪੁਰਖੁ ਨੇ ਨਾਮੁ ਦੀ ਦਾਤਿ ਆਪਣੇ ਹੱਥ ਵਿਚ ਰੱਖੀ ਹੋਈ ਹੈ, ਜਿਸ ਨੂੰ ਉਹ ਚਾਹੁੰਦਾ ਹੈ, ਉਸ ਨੂੰ ਆਪਣੀ ਨਾਮੁ ਦੀ ਦਾਤ ਦੇ ਦੇਂਦਾ ਹੈ। ਗੁਰੁ ਸਾਹਿਬ ਸਮਝਾਂਦੇ ਹਨ, ਕਿ ਜੇਹੜੇ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿਚ ਰੰਗੇ ਰਹਿੰਦੇ ਹਨ, ਉਹ ਇਥੇ ਇਸ ਜੀਵਨ ਵਿਚ ਸੁਖ ਮਾਣਦੇ ਹਨ, ਤੇ ਅਕਾਲ ਪੁਰਖੁ ਦੀ ਹਜ਼ੂਰੀ ਵਿਚ ਭੀ ਅਜੇਹੇ ਮਨੁੱਖ ਆਦਰ ਮਾਣ ਪਾਂਦੇ ਹਨ। ਭਾਵ ਅਕਾਲ ਪੁਰਖੁ ਦੇ ਨਾਮੁ ਵਿਚ ਰੰਗੇ ਰਹਿੰਣ ਵਾਲੇ ਮਨੁੱਖ ਹਰ ਥਾਂ ਆਦਰ ਮਾਣ ਨਾਲ ਜਾਣੇ ਜਾਂਦੇ ਹਨ।
ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥ ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥੪॥੧੧॥ (੬੦੩, ੬੦੪)
ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁਖ ਚੰਬੜਿਆ ਰਹਿੰਦਾ ਹੈ, ਤੇ ਸਦਾ ਹੀ ਭਟਕਦਾ ਫਿਰਦਾ ਰਹਿੰਦਾ ਹੈ। ਸਿੱਖ ਨੇ ਹਮੇਸ਼ਾਂ ਇਹੀ ਅਰਦਾਸ ਕਰਨੀ ਹੈ, ਕਿ ਹੇ ਅਕਾਲ ਪੁਰਖੁ! ਮੇਰੇ ਉਤੇ ਕ੍ਰਿਪਾ ਕਰੋ, ਅਤੇ ਆਪਣੇ ਨਾਮੁ ਦੀ ਦਾਤ ਦੇਣ ਵਾਲਾ ਸਤਿਗੁਰੂ ਮੈਨੂੰ ਮਿਲਾ ਦਿਓ। ਸਤਿਗੁਰੂ ਦੇ ਸ਼ਬਦ ਦੁਆਰਾ ਆਪਣਾ ਨਾਮੁ, ਜਿਹੜਾ ਕਿ ਮੇਰੀ ਜ਼ਿੰਦਗੀ ਦਾ ਸਹਾਰਾ ਹੈ, ਉਹ ਮੈਨੂੰ ਦੇ ਦੇਓ। ਜਿਸ ਮਨੁੱਖ ਨੂੰ ਅਕਾਲ ਪੁਰਖੁ ਦੇ ਨਾਮੁ ਦੀ ਦਾਤ ਮਿਲ ਜਾਂਦੀ ਹੈ, ਉਸ ਸਭ ਤਰ੍ਹਾਂ ਦੀਆਂ ਦਾਤਾਂ ਹਾਸਲ ਕਰਨ ਦੇ ਯੋਗ ਹੋ ਜਾਂਦਾ ਹੈ।
ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥ (੬੦੩, ੬੦੪)