ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥ Kindly explain
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਵੀਰ ਜੀ
ਇਹ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ 85 ਨੰਬਰ ਅੰਕ ਤੇ ਹੈ। ਇਹ ਸਿਰੀਰਾਗੁ ਕੀ ਵਾਰ ਮਹਲਾ ੪ ਦੀ ਪਉੜੀ ਵਿਚੋਂ ਹੈ। ਜਦੋਂ ਵੀ ਅਸੀਂ ਪਉੜੀ ਦੀ ਵੀਚਾਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਪਉੜੀ ਦੀ ਆਖਰੀ ਤੁੱਕ ਦੇ ਅਰਥ ਸਮਝਦੇ ਹਾਂ ਬਾਕੀ ਸਾਰਾ ਸ਼ਬਦ ਉਸ ਦੀ ਹੀ ਵਿਆਖਿਆ ਕਰਦਾ ਹੈ। ਇਸ ਵਿਚ ਆਖਰੀ ਤੁੱਕ ਹੈ
ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰ ਸਬਦੀ ਵੇਖਿ ਨਿਹਾਲੁ।।
ਭਾਵ ਕਿ ਹੇ ਪ੍ਰਮਾਤਮਾ ਤੈਥੋਂ ਪਰੇ ਹੋਰ ਕੁੱਝ ਹੈ ਹੀ ਨਹੀਂ। ਸਭ ਵਿਚ ਤੇਰੀ ਹੀ ਜੋਤ ਹੈ ।ਸਤਿਗੁਰੂ ਦੇ ਸ਼ਬਦ ਰਾਹੀਂ ਹੀ ਇਸ ਗੱਲ ਦੀ ਸੋਝੀ ਆਉਂਦੀ ਹੈ।
ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ
ਗੁਲਾਲੁ ॥
ਇਥੋਂ ਤੱਕ ਕਿ ਸੈਂਕੜੇ ਹੱਥ ਡੂੰਘੇ ਪਾਣੀ ਵਿੱਚ ਤੂੰ ਆਪ ਹੀ ਨਿਰਲੇਪ ਕੰਵਲ ਵਾਂਗ ਹੈ।
ਇਸ ਸਾਰੇ ਸ਼ਬਦ ਦਾ ਭਾਵ ਇਹ ਹੈ ਕਿ ਸਾਰੇ ਜਗਤ ਵਿੱਚ ਸਿਰਫ ਉਸ ਪ੍ਰਮਾਤਮਾ ਦੀ ਹੀ ਜੋਤ ਹੈ ਹਰ ਜਗ੍ਹਾ ਉਸ ਦਾ ਹੀ ਪਸਾਰਾ ਹੈ।