ਜੇਕਰ ਕੋਈ ਸਿੱਖ ਅੰਮ੍ਰਿਤ ਛਕ ਕੇ ਬਾਅਦ ਵਿੱਚ ਝੂਠ ਬੋਲੇ ਤਾਂ ਕੀ ਉਹ ਖਾਲਸਾ ਹੈ ਜਾਂ ਨਹੀਂ?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਦਰਬਜੋਤ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਜੀ ਰਾਮਕਲੀ ਰਾਗ ਵਿਚ ਆਪਣੀ ਬਾਣੀ ਅਨੰਦ ਸਾਹਿਬ ਦੀ 19ਵੀਂ ਪਉੜੀ ਵਿਚ ਸਿੱਖਿਆ ਦਿੰਦੇ ਹਨ ਕਿ ਜਿਸ ਸਿੱਖ/ਮਨੁੱਖ ਨੇ ਸਚ ਛੱਡ ਕੇ ਕੂੜ ਅਰਥਾਤ ਝੂਠ ਨਾਲ ਸੰਬੰਧ ਜੋੜ ਲਿਆ ਹੈ, ਉਸ ਨੇ ਆਪਣੇ ਜੀਵਨ ਨੂੰ ਜੂਐ ਵਿਚ ਹਾਰ ਦਿੱਤਾ ਹੈ:-
ਜੀਅਹੁ ਮੈਲੇ ਬਾਹਰਹੁ ਨਿਰਮਲ ॥ ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥ ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥ ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥ ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥ {ਪੰਨਾ 919}
ਇਹ ਸਿੱਖਿਆ ਸਿਰਫ਼ ਅੰਮ੍ਰਿਤਧਾਰੀ ਸਿੱਖਾਂ ਵਾਸਤੇ ਨਹੀਂ ਹੈ ਬਲਕਿ ਸਾਰੇ ਸਿੱਖਾਂ ਵਾਸਤੇ ਹੈ। ਇਸ ਲਈ ਸਿੱਖ ਨੇ ਕੂੜ (ਝੂਠ) ਨਾਲ ਜੁੜ ਕੇ ਆਪਣਾ ਜੀਵਨ ਜੂਐ ਵਿਚ ਨਹੀਂ ਹਾਰਨਾ ਹੈ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥ – 488
Please follow the path of Truth and True religion according to the Gurbani written in Guru Granth Sahib.
Understand and following the Hukam of Akal Purkh with the help of Gurbani. This will lead to the path of becoming Sachyaar.
If a person tells lies for his selfish interest. Then he can neither claim to be a Sikh and nor Khalsa.