ਗੁਰਬਾਣੀ ਵਿੱਚ ਦੋਹਰੇ ਮਿਆਰਾਂ ਵਾਲੇ ਲੋਕਾਂ ਬਾਰੇ ਕੀ ਲਿਖਿਆ ਹੈ। ਗੁਰਬਾਣੀ ਸਾਨੂੰ ਹਰ ਚੀਜ਼ ਲਈ ਸੇਧ ਦੇ ਸਕਦੀ ਹੈ, ਇਸ ਬਾਰੇ ਸੇਧ ਦੀ ਲੋੜ ਹੈ ਕਿ ਰੋਜ਼ਾਨਾ ਦੋਹਰੇ ਮਿਆਰ ਵਾਲੇ ਵਿਅਕਤੀ ਨਾਲ ਕਿਵੇਂ ਪੇਸ਼ ਆਉਣਾ ਹੈ ਜੋ ਇੱਕ ਸੰਤ ਹੋਣ ਦਾ ਢੌਂਗ ਕਰਦਾ ਹੈ ਪਰ ਅਸਲ ਵਿੱਚ ਹਉਮੈ ਨਾਲ ਭਰਿਆ ਹੁੰਦਾ ਹੈ

Share
ਸਤਿਕਾਰ ਯੋਗ ਦਰਸ਼ਪ੍ਰੀਤ ਜੀ
ਗੁਰਬਾਣੀ ਵਿੱਚ ਹਰ ਸਵਾਲ ਦਾ ਜੁਆਬ ਹੈ। ਸਤਿਗੁਰੂ ਜੀ ਸਾਨੂੰ ਜੀਵਨ ਦੇ ਹਰ ਪਹਿਲੂ ਤੇ ਸੇਧ ਦਿੰਦੇ ਹਨ। ਜੋ ਤੁਸੀਂ ਪੁੱਛਿਆ ਹੈ ਉਸ ਬਾਰੇ ਗੁਰਬਾਣੀ ਦਾ ਹੁਕਮ ਹੈ
ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥
ਭਾਵ ਕਿ ਕਈ ਵਾਰ ਅਸੀਂ ਕਿਸੇ ਦਾ ਬਾਹਰੀ ਪਹਿਰਾਵਾ ਦੇਖ ਕੇ ਉਸ ਨੂੰ ਬਹੁਤ ਵਧੀਆ ਅਤੇ ਸੰਤ ਅਤੇ ਬਹੁਤ ਉਚੇ ਕਿਰਦਾਰ ਵਾਲਾ ਸਮਝ ਲੈਂਦੇ ਹਾਂ ਅਤੇ ਉਸ ਦਾ ਸੰਗ ਵੀ ਕਰ ਲੈਂਦੇ ਹਾਂ। ਪਰ ਅਗਲੀ ਪੰਕਤੀ ਵਿਚ ਸਤਿਗੁਰੂ ਜੀ ਕਹਿੰਦੇ ਹਨ ਕਿ
ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗ।।
ਭਾਵ ਕਿ ਜਦੋਂ ਅਸੀਂ ਇਸ ਤਰ੍ਹਾਂ ਦੇ ਪਾਖੰਡੀ ਬੰਦੇ ਦੇ ਕੋਲ ਬੈਠਦੇ ਹਾ ਤਾਂ ਹੌਲੀ ਹੌਲੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਤਾਂ ਹੰਸ ਦੇ ਭੇਸ ਵਿਚ ਬਗਲਾ ਬੈਠਾ ਹੈ।ਫਿਰ ਸੋਚਦੇ ਹਾਂ ਕਿ ਜੇ ਪਹਿਲਾਂ ਹੀ ਪਛਾਣ ਲੈਂਦੇ ਤਾਂ ਐਸੇ ਬੰਦੇ ਦਾ ਸੰਗ ਕਦੀ ਵੀ ਨਹੀਂ ਕਰਦੇ।ਇਸ ਤਰਾ ਹੀ ਕਈ ਵਾਰ ਅਸੀਂ ਸਿੰਮਲ ਦੇ ਰੁੱਖ ਕੋਲ ਵੀ ਸੋਹਣਾ ਵੇਖ ਕੇ ਚਲੇ ਜਾਂਦੇ ਹਾ ਪਰ ਕੋਲ ਬੈਠ ਕੇ ਪਤਾ ਲੱਗਦਾ ਹੈ ਕਿ ਇਹ ਰੁੱਖ ਤਾਂ ਦੂਰੋਂ ਦੂਰੋਂ ਹੀ ਸੋਹਣਾ ਹੈ ਪਰ ਅੰਦਰ ਤਾਂ ਕੋਈ ਵੀ ਗੁਣ ਨਹੀਂ।ਸੋ ਗੁਰਬਾਣੀ ਨੂੰ ਵੀਚਾਰਕੇ ਪੜੀਏ ਅਤੇ ਐਸੇ ਬਗਲਾ ਬਿਰਤੀ ਵਾਲਿਆਂ ਦੀ ਪਛਾਣ ਕਰ ਸਕੀਏ।
Dhanwaad Ji