ਗੁਰਬਾਣੀ ਨੂੰ ਅਸੀਂ ਰੋਜ਼ਾਨਾ ਅਭਿਆਸ ਵਜੋਂ ਕਿਵੇਂ ਵਰਤ ਸਕਦੇ ਹਾਂ ਤਾਂ ਜੋ ਮਨ ਨਾਲ ਜੁੜਿਆ ਜਾਵੇ, ਇਸ ਦੀ ਸੰਘਣੀ ਸੋਚ ਨੂੰ ਪਾਰ ਕੀਤਾ ਜਾਵੇ, ਅਤੇ ਸਬਰ, ਭਰੋਸੇ ਅਤੇ ਸ਼ੁਕਰਗੁਜ਼ਾਰੀ ਰਾਹੀਂ ਗੁਰੂ ਦੀ ਸਿਆਣਪ ਨਾਲ ਇਕਮਿਕ ਹੋਇਆ ਜਾਵੇ?
ਗੁਰਬਾਣੀ ਨੂੰ ਅਸੀਂ ਰੋਜ਼ਾਨਾ ਅਭਿਆਸ ਵਜੋਂ ਕਿਵੇਂ ਵਰਤ ਸਕਦੇ ਹਾਂ ਤਾਂ ਜੋ ਮਨ ਨਾਲ ਜੁੜਿਆ ਜਾਵੇ, ਇਸ ਦੀ ਸੰਘਣੀ ਸੋਚ ਨੂੰ ਪਾਰ ਕੀਤਾ ਜਾਵੇ, ਅਤੇ ਸਬਰ, ਭਰੋਸੇ ਅਤੇ ਸ਼ੁਕਰਗੁਜ਼ਾਰੀ ਰਾਹੀਂ ਗੁਰੂ ਦੀ ਸਿਆਣਪ ਨਾਲ ਇਕਮਿਕ ਹੋਇਆ ਜਾਵੇ?
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਗੁਰਬਾਣੀ ਦੀ ਸਿੱਖਿਆ ਅਨੁਸਾਰ ਜ਼ਿੰਦਗੀ ਜੀਉਣ ਦਾ ਅਭਿਆਸ ਕਰਨਾ ਹੈ।
ਇਸ ਲਈ ਜ਼ਰੂਰੀ ਹੈ ਕਿ ਸਮਝਿਆ ਜਾਵੇ ਕਿ ਸਿੱਖੀ ਸਿਧਾਂਤ ਹੈ ਕੀ ਤੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਜੀਉਣਾ ਕਿਵੇਂ ਹੈ?
ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਸਾਰੇ ਸ਼ਬਦਾਂ ਦੇ ਅਰਥ ‘ਗੁਰੂ ਗ੍ਰੰਥ ਸਾਹਿਬ ਦਰਪਣ’ ਵਿਚ ਦਿੱਤੇ ਹਨ, ਅਨੁਸਾਰ ਪੂਰਾ ਗੁਰੂ ਗ੍ਰੰਥ ਸਾਹਿਬ ਮੁੱਢਲੀ ਜਪੁ ਬਾਣੀ ਦੀ ਪਹਿਲੀ ਪਉੜੀ ਦੀ ਹੇਠ ਲਿੱਖੀਆਂ ਦੋ ਪੰਕਤੀਆਂ ਦੀ ਵਿਆਖਿਆ ਹੈ:-
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥ (ਪੰਨਾ ੧)
ਇਸ ਲਈ ਹਰ ਸਿੱਖ ਨੇ ਆਪਣੀ ਜ਼ਿੰਦਗੀ ਵਿਚ ਇਹ ਹੀ ਪ੍ਰੇਰਣਾ ਲੈਣੀ ਹੈ ਕਿ ਉਹ ਸਚਿਆਰ (Righteous/Virtuous – ਗੁਰਮੁਖ) ਬਣੇ ਅਤੇ ਹੁਕਮ ਵਿਚ ਰਹਿਣਾ ਸਿਖੇ।
ਸਚਿਆਰ ਬਣਨ ਲਈ ਉਸ ਨੂੰ ਆਪਣੇ ਕਰਮ ਸੁਧਾਰਨੇ ਪੈਣਗੇ ਅਰਥਾਤ ਵਿਕਾਰਾਂ ਤੋਂ ਛੁਟਕਾਰਾ ਪਾਉਣ ਲਈ ਉੱਦਮ ਕਰਨਾ ਪਵੇਗਾ ਤਾਂ ਜੋ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਸਕੇ ਅਤੇ ਆਤਮਿਕ ਅਡੋਲਤਾ (Spiritual equipoise) ਤੇ ਆਤਮਿਕ ਆਨੰਦ (Spiritual bliss) ਦੀ ਅਵਸਥਾ ਵਿਚ ਪਹੁੰਚ ਸਕੇ, ਜਿਥੇ ਦੁੱਖ ਤੇ ਸੁੱਖ ਵਿਚ ਕੋਈ ਫ਼ਰਕ ਨਹੀਂ ਰਹਿ ਜਾਵੇਗਾ ਅਰਥਾਤ ਸਿੱਖ ਹੁਕਮ ਵਿਚ ਰਹਿਣ ਦੇ ਯੋਗ ਹੋ ਸਕੇਗਾ। ਆਖ਼ਰੀ ਮੰਜ਼ਿਲ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਮੁਕਤ ਹੋਣ ਦੀ ਹੈ।
ਵਿਚਾਰ ਕਰਨ ਦੀ ਲੋੜ ਇਹ ਹੈ ਕਿ ਕੀ ਸਿਰਫ਼ ਥਿਊਰੀ ਪੜ੍ਹਨ ਨਾਲ ਇਸ ਅਵਸਥਾ ਵਿਚ ਪਹੁੰਚਿਆ ਜਾ ਸਕਦਾ ਹੈ ਜਾਂ ਪ੍ਰੈਕਟਿਕਲ ਕਰਨਾ ਅਰਥਾਤ ਆਪਣੇ ਜੀਵਨ ਨੂੰ ਹਰ ਪਲ ਸੁਧਾਰਨਾ ਪਵੇਗਾ? ਵਿਚਾਰਨਾ ਜੀ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
By making Gurbani a part of one’s life, understanding the message of Gurbani and making it a part of one’s character.