ਕੀ ਸਿੱਖ ਧਰਮ ਦਾ ਉਦੇਸ਼ ਦੂਜਿਆਂ ਨੂੰ ਦਸਤਾਰ ਸਜਾਉਣਾ ਅਤੇ ਸਿੱਖ ਧਰਮ ਦਾ ਪਾਲਣ ਕਰਨਾ ਹੈ?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਦਾਸ ਦੀ ਸਮਝ ਅਨੁਸਾਰ ਸਿੱਖੀ ਵਿਚ ਸਿੱਖ ਕੋਲ ਬਾਣੀ ਤੇ ਬਾਣਾ ਦੋਨੋਂ ਹੀ ਜ਼ਰੂਰੀ ਹਨ। ਜੇ ਇੱਕ ਵੀ ਗੈਰਹਾਜ਼ਰ ਹੈ ਤਾਂ ਸਿੱਖ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ। ਜੇ ਬਾਣਾ ਹੈ ਪਰ ਬਾਣੀ ਨਹੀਂ ਹੈ ਤਾਂ ਸਿੱਖ ਸਿਰਫ਼ ਤੇ ਸਿਰਫ਼ ਤੇ ਭੇਖੀ ਹੈ। ਹੋਰ ਕੁੱਝ ਵੀ ਨਹੀਂ। ਜਿਥੋਂ ਤੱਕ ਦਸਤਾਰ ਸਜਾਉਣ ਦਾ ਮੁੱਦਾ ਹੈ, ਪਹਿਲਾਂ ਤਾਂ ਸਿੱਖ ਨੇ ਆਪ ਦਸਤਾਰ ਸਜਾ ਕੇ, ਗੁਰੂ ਵਾਲਾ ਬਣ ਕੇ ਆਪਣਾ ਕਿਰਦਾਰ ਇੰਨਾ ਉੱਚਾ ਚੁੱਕਣਾ ਹੈ ਕਿ ਦੂਜੇ ਦਾ ਦੇਖ ਕੇ ਇਹ ਮਨ ਕਰ ਆਵੇ ਕਿ ਉਹ ਵੀ ਇਹੋ ਜਿਹਾ ਬਣ ਜਾਵੇ। ਫਿਰ ਸਿੱਖ ਨੂੰ ਕਿਸੇ ਨੂੰ ਦਸਤਾਰ ਸਜਾਉਣ ਦੀ ਲੋੜ ਨਹੀਂ ਰਹੇਗੀ। ਦੇਖਣ ਵਾਲੇ ਆਪਣੀ ਮਰਜ਼ੀ ਨਾਲ ਆਪੇ ਹੀ ਸਿਰਫ਼ ਦਸਤਾਰ ਨਹੀਂ ਸਜਾਉਣਗੇ ਬਲਕਿ ਸਿੱਖੀ ਨੂੰ ਅਪਨਾ ਲੈਣਗੇ। ਭੁੱਲ ਚੁੱਕ ਦੀ ਖਿਮਾਂ ਕਰਨੀ ਜੀ।
ਆਦਰ ਸਹਿਤ,
ਤੁਹਾਡਾ ਵੀਰ
Dhanwaad ji
Let me add here. The goal of GURU NANAK for humans is HAR JAN ESA CHAHEEAI JESS HAR HEE HOE meaning by realizing the SATGURU within be that SATGURU, good human being. And that human beibg can be any one in the world.
Thank you Veer jee
ਇਹ ਛੋਟੀ ਜਿਹੀ ਵੀਡੀਓ ਵੀ ਦੇਖੋ ਜੀ।
ਸਤਿਕਾਰ ਯੋਗ ਵੀਰੋ ਤੇ ਭੈਣੋ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਇਸ ਛੋਟੀ ਜਿਹੀ ਵੀਡੀਓ ਵਿਚ ਤੁਸੀਂ ਦੇਖੋਗੇ ਕਿ ਇੱਕ ਪਾਸੇ ਤਾਂ ਪੰਜਾਬ ਵਿਚ ਸਿੱਖ, ਸਿੱਖੀ (ਬਾਣੀ ਤੇ ਬਾਣਾ ਦੋਨੋਂ) ਛੱਡ ਕੇ ਦੂਜੇ ਰਾਹਾਂ ਤੇ ਜਾ ਰਹੇ ਹਨ, ਦੂਜੇ ਪਾਸੇ ਪੱਛਮੀ ਦੇਸ਼ਾਂ ਵਿਚ ਮਨੁੱਖ ਸਿੱਖੀ (ਬਾਣੀ ਤੇ ਬਾਣੇ) ਨੂੰ ਅਪਨਾ ਰਹੇ ਹਨ ਤੇ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪੂਰਾ ਸਤਿਕਾਰ ਕਰ ਰਹੇ ਹਨ।