ਇੱਕ ਵਾਰ ਜਦੋਂ ਮੈਂ ਅੰਮ੍ਰਿਤ ਛਕ ਲਿਆ ਤਾਂ ਬਾਅਦ ਵਿੱਚ ਮੈਨੂੰ ਕੀ ਕਰਨਾ ਪਵੇਗਾ। ਮੈਂ ਦਿਨ ਵਿੱਚ 5 ਵਾਰ ਪਾਠ ਕਰਨ ਬਾਰੇ ਜਾਣਦਾ ਹਾਂ ਪਰ ਹੋਰ ਕੁਝ ਨਹੀਂ ਜਾਣਦਾ?
ਇੱਕ ਵਾਰ ਜਦੋਂ ਮੈਂ ਅੰਮ੍ਰਿਤ ਛਕ ਲਿਆ ਤਾਂ ਬਾਅਦ ਵਿੱਚ ਮੈਨੂੰ ਕੀ ਕਰਨਾ ਪਵੇਗਾ। ਮੈਂ ਦਿਨ ਵਿੱਚ 5 ਵਾਰ ਪਾਠ ਕਰਨ ਬਾਰੇ ਜਾਣਦਾ ਹਾਂ ਪਰ ਹੋਰ ਕੁਝ ਨਹੀਂ ਜਾਣਦਾ?
Share
ਬਹੁਤ ਹੀ ਵਧੀਆ ਗੱਲ ਹੈ ਕਿ ਆਪ ਜੀ ਅੰਮ੍ਰਿਤ ਛਕਣ(ਖੰਡੇ ਬਾਟੇ ਦੀ ਪਾਹੁਲ) ਬਾਰੇ ਸੋਚ ਰਹੇ ਹੋ। ਦੇਖੋ ਜੋ ਸਾਡੇ ਤਨ ਨੇ ਛਕਣਾ ਹੈ ਉਹ ਹੈ ਖੰਡੇ ਬਾਟੇ ਦੀ ਪਾਹੁਲ ਅਤੇ ਜੋ ਮਨ ਨੇ ਪੀਣਾ ਹੈ ਉਹ ਹੈ ਗੁਰਬਾਣੀ ਦਾ ਅੰਮ੍ਰਿਤ, ਨਾਮ ਦਾ ਅੰਮ੍ਰਿਤ।ਖੰਡੇ ਬਾਟੇ ਦੀ ਪਾਹੁਲ ਲੈਣ ਸਮੇਂ ਇੱਕ ਰਹਿਤ ਮਰਯਾਦਾ ਪੰਜ ਪਿਆਰੇ ਦੱਸਦੇ ਹਨ ਅਸੀਂ ਉਹ ਵੀ ਨਿਭਾਉਣੀ ਹੈ ਅਤੇ ਜੋ ਨਿਯਮ ਸਾਨੂੰ ਸੁਚੱਜਾ ਜੀਵਨ ਜੀਊਣ ਲਈ ਗੁਰਬਾਣੀ ਵਿੱਚ ਦੱਸੇ ਹਨ ਉਹ ਵੀ ਨਿਭਾਉਣੇ ਹਨ।ਤੁਸੀਂ ਕਿਸੇ ਵੀ ਗੁਰਦੁਆਰਾ ਤੋਂ ਸ਼੍ਰੋਮਣੀ ਕਮੇਟੀ ਦੁਆਰਾ ਛਪੀ ਰਹਿਤ ਮਰਯਾਦਾ ਲਵੋ ਉਸ ਨੂੰ ਪੜੋ ਉਸ ਵਿੱਚ ਅੰਮ੍ਰਿਤ ਸੰਸਕਾਰ ਵਾਲਾ ਪੇਜ ਪੜੋ ਆਪ ਜੀ ਨੂੰ ਸਾਰੀ ਮਰਯਾਦਾ ਪਤਾ ਲੱਗ ਜਾਵੇਗੀ। ਬਾਕੀ ਗੁਰਬਾਣੀ ਜਰੂਰ ਸਮਝਕੇ ਪੜੋ ਅਤੇ ਆਪਣੇ ਜੀਵਨ ਵਿਚ ਅਪਨਾਉਣ ਦੀ ਕੋਸ਼ਿਸ਼ ਕਰੋ ਜੀ।