Poll Results
No votes. Be the first one to vote.
Participate in Poll, Choose Your Answer.
हिंदी या पंजाबी में अनुवाद करें
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
No votes. Be the first one to vote.
हिंदी या पंजाबी में अनुवाद करें
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਸਾਹਿਬ ਦਾ ਰਚਿਆ ਪੂਰਾ ਸ਼ਬਦ, ਜੋ ਕਿ ਪ੍ਰਭਾਤੀ ਰਾਗ ਵਿਚ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1334 ਤੇ ਸੁਸ਼ੋਭਿਤ ਹੈ, ਤੇ ਉਸ ਦੇ ਅਰਥ ਹੇਠਾਂ ਦੇ ਰਿਹਾ ਹੈ।
ਤੁਹਾਡੇ ਦੁਆਰਾ ਦਿੱਤੀ ਗਈ ਪੰਗਤੀ ‘ਕਲੀ ਕਾਲ ਮਹਿ ਰਵਿਆ ਰਾਮੁ॥’ ਇਸ ਸ਼ਬਦ ਦੀ ਰਹਾਉ ਦੀ ਤੁੱਕ ਵਿਚ ਹੈ। ਤੁਹਾਨੂੰ ਪਤਾ ਹੀ ਹੋਵੇਗਾ ਕਿ ਰਹਾਉ ਦੀ ਤੁੱਕ ਵਿਚ ਕੇਂਦਰੀ ਵਿਚਾਰ ਹੁੰਦਾ ਹੈ।
ਕਲੀ ਦਾ ਅਰਥ ਹੈ ਝਗੜੇ ਕਲੇਸ਼ ਅਤੇ ਕਾਲ ਮਹਿ ਦਾ ਅਰਥ ਹੈ ਇਸ ਜੀਵਨ-ਸਮੇ ਵਿਚ ਜੋ ਕਈ ਬਖੇੜਿਆਂ ਨਾਲ ਘਿਰਿਆ ਪਿਆ ਹੈ।
ਰਹਾਉ ਦੀ ਤੁੱਕ ਵਿਚ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਅਕਾਲਪੁਰਖ ਹਰ ਘਟ ਵਿਚ ਵਿਆਪਕ ਹੈ ਤੇ ਜਿਸ ਮਨੁੱਖ ਨੇ ਇਸ ਬਖੇੜਿਆਂ ਭਰੇ ਜੀਵਨ ਵਿਚ ਗੁਰੂ ਦੀ ਸ਼ਰਨ ਪੈ ਕੇ ਰਾਮ (ਅਕਾਲਪੁਰਖ) ਨੂੰ ਸਿਮਰਿਆ ਹੈ ਉਸ ਉੱਪਰ ਝਗੜੇ ਕਲੇਸ਼ ਜ਼ੋਰ ਨਹੀਂ ਪਾ ਸਕਦੇ ਕਿਉਂਕਿ ਉਹ ਅਕਾਲਪੁਰਖ ਅਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਿਆ ਰਹਿੰਦਾ ਹੈ।
ਸ਼ਬਦ ਵਿਚ ਗੁਰੂ ਸਾਹਿਬ ਗੁਰਮੁਖ (ਗੁਣਵਾਨ/ਸਚਿਆਰ ਮਨੁੱਖ ਜੋ ਕਿ ਗੁਰੂ ਸਾਹਿਬ ਦੀ ਸਿੱਖਿਆ ਲੈ ਕੇ ਜੀਵਨ ਬਤੀਤ ਕਰਦਾ ਹੈ) ਤੇ ਮਨਮੁਖ (ਜੋ ਮਨ ਤੋਂ ਸੇਧ ਲੈ ਕੇ ਮਾਇਆ ਵਿਚ ਫੱਸਿਆ ਰਹਿੰਦਾ ਹੈ) ਬਾਰੇ ਵੀ ਸਮਝਾ ਰਹੇ ਹਨ। ਗੁਰੂ ਸਾਹਿਬ ਸਮਝਾ ਰਹੇ ਹਨ ਕਿ ਗੁਰਮੁਖ ਗੁਰੂ ਦੀ ਸ਼ਰਨ ਪੈ ਕੇ ਵਿਕਾਰਾਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ ਜਦੋਂ ਕਿ ਮਨਮੁਖ ਮਾਇਆ ਤੇ ਕਰਮਕਾਂਡਾਂ ਵਿਚ ਪੈ ਕੇ ਹਮੇਸ਼ਾਂ ਪ੍ਰੇਸ਼ਾਨੀ (ਨਰਕ) ਵਿਚ ਫੱਸਿਆ ਰਹਿੰਦਾ ਹੈ।
ਇਸ ਸ਼ਬਦ ਦਾ ਭਾਵ ਅਰਥ ਹੈ ਕਿ ਗੁਰੂ ਸਾਹਿਬ ਮਨੁੱਖ ਨੂੰ ਜੀਵਨ ਵਿਚ ਝਗੜੇ, ਕਲੇਸ਼ ਤੇ ਬਖੇੜੇ ਹੋਣ ਦੇ ਬਾਵਜੂਦ ਅਕਾਲਪੁਰਖ ਨਾਲ ਹਰ ਵੇਲੇ ਜੁੜੇ ਰਹਿਣ ਦਾ ਉਪਦੇਸ਼ ਦੇ ਰਹੇ ਹਨ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ, ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
——————
ਪ੍ਰਭਾਤੀ ਮਹਲਾ ੩ ॥ ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ ਉਪਾਇ ਪ੍ਰਭਿ ਖੇਲੁ ਕੀਆ ॥ ਕਰਿ ਕਰਿ ਵੇਖੈ ਕਰੇ ਕਰਾਏ ਸਰਬ ਜੀਆ ਨੋ ਰਿਜਕੁ ਦੀਆ ॥੧॥ ਕਲੀ ਕਾਲ ਮਹਿ ਰਵਿਆ ਰਾਮੁ ॥ ਘਟਿ ਘਟਿ ਪੂਰਿ ਰਹਿਆ ਪ੍ਰਭੁ ਏਕੋ ਗੁਰਮੁਖਿ ਪਰਗਟੁ ਹਰਿ ਹਰਿ ਨਾਮੁ ॥੧॥ ਰਹਾਉ ॥ ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ ॥ ਨਾਮੁ ਰਤਨੁ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜਿ ਪਇਆ ॥੨॥ ਇੰਦ੍ਰੀ ਪੰਚ ਪੰਚੇ ਵਸਿ ਆਣੈ ਖਿਮਾ ਸੰਤੋਖੁ ਗੁਰਮਤਿ ਪਾਵੈ ॥ ਸੋ ਧਨੁ ਧਨੁ ਹਰਿ ਜਨੁ ਵਡ ਪੂਰਾ ਜੋ ਭੈ ਬੈਰਾਗਿ ਹਰਿ ਗੁਣ ਗਾਵੈ ॥੩॥ ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ ॥ ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ ॥੪॥ ਏਕੋ ਸਬਦੁ ਏਕੋ ਪ੍ਰਭੁ ਵਰਤੈ ਸਭ ਏਕਸੁ ਤੇ ਉਤਪਤਿ ਚਲੈ ॥ ਨਾਨਕ ਗੁਰਮੁਖਿ ਮੇਲਿ ਮਿਲਾਏ ਗੁਰਮੁਖਿ ਹਰਿ ਹਰਿ ਜਾਇ ਰਲੈ ॥੫॥੬॥ {ਪੰਨਾ 1334}
ਅਰਥ: ਹੇ ਭਾਈ! ਸਿਰਫ਼ ਪਰਮਾਤਮਾ ਹੀ ਹਰੇਕ ਘਟ ਵਿਚ ਵਿਆਪਕ ਹੈ, ਪਰ ਜਿਸ ਮਨੁੱਖ ਨੇ ਇਸ ਬਖੇੜਿਆਂ-ਭਰੇ ਜੀਵਨ-ਸਮੇ ਵਿਚ ਗੁਰੂ ਦੀ ਸਰਨ ਪੈ ਕੇ ਉਸ ਰਾਮ ਨੂੰ ਸਿਮਰਿਆ ਹੈ, ਉਸ ਦੇ ਅੰਦਰ ਉਸ ਦਾ ਨਾਮ ਪਰਗਟ ਹੋ ਜਾਂਦਾ ਹੈ (ਅਤੇ ਝਗੜੇ-ਬਖੇੜੇ ਉਸ ਉੱਤੇ ਜ਼ੋਰ ਨਹੀਂ ਪਾ ਸਕਦੇ) ।1। ਰਹਾਉ।
ਹੇ ਭਾਈ! ਪ੍ਰਭੂ ਆਪ ਹੀ ਕਈ ਕਿਸਮਾਂ ਦੀ ਕਈ ਰੰਗਾਂ ਦੀ ਸ੍ਰਿਸ਼ਟੀ ਰਚਦਾ ਹੈ। ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪ ਹੀ ਇਹ ਜਗਤ-ਤਮਾਸ਼ਾ ਬਣਾਇਆ ਹੈ। (ਇਹ ਜਗਤ-ਤਮਾਸ਼ਾ) ਰਚ ਰਚ ਕੇ (ਆਪ ਹੀ ਇਸ ਦੀ) ਸੰਭਾਲ ਕਰਦਾ ਹੈ, (ਸਭ ਕੁਝ ਆਪ ਹੀ) ਕਰ ਰਿਹਾ ਹੈ (ਜੀਵਾਂ ਪਾਸੋਂ) ਕਰਾ ਰਿਹਾ ਹੈ। ਸਭ ਜੀਵਾਂ ਨੂੰ ਆਪ ਹੀ ਰਿਜ਼ਕ ਦੇਂਦਾ ਆ ਰਿਹਾ ਹੈ।1।
ਹੇ ਭਾਈ! (ਹਰੇਕ ਸਰੀਰ ਵਿਚ) ਪਰਮਾਤਮਾ ਦਾ ਨਾਮ ਗੁਪਤ ਮੌਜੂਦ ਹੈ, ਬਖੇੜਿਆਂ-ਭਰੇ ਜੀਵਨ-ਸਮੇ ਵਿਚ (ਉਹ ਆਪ ਹੀ ਸਭ ਦੇ ਅੰਦਰ ਲੁਕਿਆ ਪਿਆ ਹੈ) । ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ। (ਫਿਰ ਭੀ ਉਸ ਦਾ) ਸ੍ਰੇਸ਼ਟ ਨਾਮ ਉਹਨਾਂ ਮਨੁੱਖਾਂ ਦੇ ਹਿਰਦੇ ਵਿਚ (ਹੀ) ਪਰਗਟ ਹੁੰਦਾ ਹੈ, ਜਿਹੜੇ ਗੁਰੂ ਦੀ ਸਰਨ ਜਾ ਪੈਂਦੇ ਹਨ।2।
ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਮਤਿ ਦੀ ਰਾਹੀਂ ਖਿਮਾ ਸੰਤੋਖ (ਆਦਿਕ ਗੁਣ) ਹਾਸਲ ਕਰ ਲੈਂਦਾ ਹੈ, ਜਿਹੜਾ ਮਨੁੱਖ ਡਰ-ਅਦਬ ਵਿਚ ਰਹਿ ਕੇ ਵੈਰਾਗ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਮਨੁੱਖ ਭਾਗਾਂ ਵਾਲਾ ਹੈ, ਉਹ ਮਨੁੱਖ ਵੱਡਾ ਹੈ ਗੁਣਾਂ ਵਿਚ ਪੂਰਨ ਹੈ (ਇਹ ਜੋ ਬਲਵਾਨ) ਪੰਜ ਇੰਦ੍ਰੇ ਹਨ ਇਹਨਾਂ ਪੰਜਾਂ ਨੂੰ ਆਪਣੇ ਵੱਸ ਵਿਚ ਲੈ ਆਉਂਦਾ ਹੈ।3।
ਪਰ, ਹੇ ਭਾਈ! ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਪਰਤਾਈ ਰੱਖਦਾ ਹੈ, ਗੁਰੂ ਦਾ ਬਚਨ ਆਪਣੇ ਮਨ ਵਿਚ ਨਹੀਂ ਵਸਾਂਦਾ, (ਉਂਞ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਧਾਰਮਿਕ ਕਰਮ ਕਰ ਕੇ ਬਹੁਤ ਧਨ ਭੀ ਇਕੱਠਾ ਕਰ ਲੈਂਦਾ ਹੈ, (ਫਿਰ ਭੀ) ਉਹ ਜੋ ਕੁਝ ਕਰਦਾ ਹੈ (ਉਹ ਕਰਦਿਆਂ) ਨਰਕ ਵਿਚ ਹੀ ਪਿਆ ਰਹਿੰਦਾ ਹੈ (ਸਦਾ ਦੁੱਖੀ ਹੀ ਰਹਿੰਦਾ ਹੈ) ।4।
ਹੇ ਭਾਈ! (ਜੀਵਾਂ ਦੇ ਭੀ ਕੀਹ ਵੱਸ?) ਇਕ ਪਰਮਾਤਮਾ ਹੀ (ਸਾਰੇ ਜਗਤ ਵਿਚ) ਮੌਜੂਦ ਹੈ, (ਪਰਮਾਤਮਾ ਦਾ ਹੀ) ਹੁਕਮ ਚੱਲ ਰਿਹਾ ਹੈ। ਇਕ ਪਰਮਾਤਮਾ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਕਾਰ ਚੱਲ ਰਹੀ ਹੈ। ਹੇ ਨਾਨਕ! ਗੁਰੂ ਦੀ ਸਰਨ ਪਾ ਕੇ ਪ੍ਰਭੂ ਆਪ ਹੀ ਜਿਸ ਜੀਵ ਨੂੰ ਆਪਣੇ ਨਾਲ ਮਿਲਾਂਦਾ ਹੈ, ਉਹ ਜੀਵ ਗੁਰੂ ਦੀ ਰਾਹੀਂ ਪਰਮਾਤਮਾ ਵਿਚ ਜਾ ਮਿਲਦਾ ਹੈ।5।6।
प्रभाती महला ३ ॥ आपे भांति बणाए बहु रंगी सिसटि उपाइ प्रभि खेलु कीआ ॥ करि करि वेखै करे कराए सरब जीआ नो रिजकु दीआ ॥१॥ कली काल महि रविआ रामु ॥ घटि घटि पूरि रहिआ प्रभु एको गुरमुखि परगटु हरि हरि नामु ॥१॥ रहाउ ॥ गुपता नामु वरतै विचि कलजुगि घटि घटि हरि भरपूरि रहिआ ॥ नामु रतनु तिना हिरदै प्रगटिआ जो गुर सरणाई भजि पइआ ॥२॥ इंद्री पंच पंचे वसि आणै खिमा संतोखु गुरमति पावै ॥ सो धनु धनु हरि जनु वड पूरा जो भै बैरागि हरि गुण गावै ॥३॥ गुर ते मुहु फेरे जे कोई गुर का कहिआ न चिति धरै ॥ करि आचार बहु स्मपउ संचै जो किछु करै सु नरकि परै ॥४॥ एको सबदु एको प्रभु वरतै सभ एकसु ते उतपति चलै ॥ नानक गुरमुखि मेलि मिलाए गुरमुखि हरि हरि जाइ रलै ॥५॥६॥ {पन्ना 1334}
पद्अर्थ: कली काल महि = इस जीवन समय में जो कई बखेड़ों से घिरा हुआ है। कली = झगड़े कलेश।
अर्थ: हे भाई! सिर्फ परमात्मा ही हरेक घट में व्यापक है, पर जिस मनुष्य ने इस बखेड़ों भरे जीवन काल में गुरू की शरण पड़ कर उस राम को सिमरा है, उसके अंदर उसका नाम प्रकट हो जाता है (और झगड़े-बखेड़े उस पर प्रभाव नहीं डाल सकते)।1। रहाउ।
हे भाई! प्रभू स्वयं ही कई किस्मों की कई रंगों की श्रृष्टि रचता है। सृष्टि रच के प्रभू ने स्वयं ही यह जगत-तमाशा बनाया है। (यह जगत-तमाशा) रच-रच के (स्वयं ही इसकी) संभाल करता है, (सब कुछ आप ही) कर रहा है (जीवों से) करवा रहा है। सभ जीवों को स्वयं ही रिज़क देता आ रहा है।1।
हे भाई! (हरेक शरीर में) परमात्मा का नाम गुप्त (रूप में) मौजूद है, बखेड़ों-झमेलों भरे जीवन काल में (वह स्वयं ही सबके अंदर छुपा हुआ है)। प्रभू हरेक शरीर में व्यापक है। (फिर भी उसका) श्रेष्ठ नाम उन मनुष्यों के हृदय में (ही) प्रकट होता है, जो गुरू की शरण पड़ते हैं।2।
हे भाई! जो मनुष्य गुरू की मति से क्षमा संतोष (आदि गुण) हासिल कर लेता है, जो मनुष्य डर-अदब में रह के वैराग से परमात्मा के गुण गाता है, वह मनुष्य भाग्यशाली है, वह मनुष्य बड़ा है गुणों में पूरन है (यह जो बलवान) पाँच इन्द्रियाँ हैं इन पाँचों को अपने वश में ले आता है।3।
पर, हे भाई! अगर कोई मनुष्य गुरू से मुँह फेर के रखता है, गुरू के वचन अपने मन में नहीं बसाता, (वैसे तीर्थ-यात्रा आदि मिथे हुए) धार्मिक कर्म कर के बहुत धन भी इकट्ठा कर लेता है, (फिर भी) वह जो कुछ करता है (वह करते हुए) नर्क में ही पड़ा रहता है (सदा दुखी ही रहता है)।4।
हे भाई! (जीवों के भी कया वश?) एक परमात्मा ही (सारे जगत में) मौजूद है, (परमात्मा का ही) हुकम चल रहा है। एक परमात्मा से ही सारी सृष्टि की कार चल रही है। हे नानक! गुरू की शरण में ला के प्रभू स्वयं ही जिस जीव को अपने साथ मिलाता है, वह जीव गुरू के माध्यम से परमात्मा में जा मिलता है।5।6।