You say that you were not doing Paath after parkaking Pahul. But were you wearing Kakars? If not, then it will be desirable that you partake Pahul again and seek forgiveness from the Five Beloved Ones, for your lapses.

Guru/Akalpurakh Giver/Bestower (गुरु दाता) As per teachings of Guru Granth Sahib, Akalpurakh and Shabad Guru are spiritually embodiment of each other. Please read the Shalok of the First Guru Person, Guru Nanak Sahib and its meanings:- सलोकु मः १ ॥गुरु दाता गुरु हिवै घरु गुरु दीपकु तिह लोइ ॥ अमर पदाRead more
Guru/Akalpurakh Giver/Bestower (गुरु दाता)
As per teachings of Guru Granth Sahib, Akalpurakh and Shabad Guru are spiritually embodiment of each other. Please read the Shalok of the First Guru Person, Guru Nanak Sahib and its meanings:-
सलोकु मः १ ॥गुरु दाता गुरु हिवै घरु गुरु दीपकु तिह लोइ ॥ अमर पदारथु नानका मनि मानिऐ सुखु होइ ॥१॥
अर्थ: सतिगुरू (नाम की दाति) देने वाला है। गुरू ठण्ड का श्रोत है। गुरू (ही) त्रिलोकी में प्रकाश करने वाला है। हे नानक! कभी ना समाप्त होने वाला (नाम रूपी) पदार्थ (गुरू से मिलता है)। जिसका मन गुरू में पतीज जाए, वह सुखी हो जाता है।1।
Doing Worship (भक्ति Bhakti)
Only with His blessings and by living life, as per His teachings, after cleansing one’s mind of vices and becoming righteous/virtuous, one can do worship. Other outward means don’t help. Please read the following teachings of Guru Granth Sahib:-
तीरथु तपु दइआ दतु दानु ॥ जे को पावै तिल का मानु ॥
अर्थ: तीर्थ यात्राएं, तपों की साधना, (जीवों पे) दया करनी, दिया हुआ दान- (इन कर्मों के बदले) अगर किसी मनुष्य को कोई आदर-सत्कार मिल भी जाए, तो वह नाम मात्र ही है।
अर्थ: (पर जिस मनुष्य ने अकाल-पुरख के नाम में) सुरति जोड़ी है, (जिस का मन नाम में) पतीज गया है, (और जिस ने अपने मन) में (अकाल-पुरख का) प्यार पैदा किया है, उस मनुष्य ने (मानों) अपने भीतर के तीर्थ में मलमल के स्नान कर लिया है (भाव, उस मनुष्य ने अपने अंदर बस रहे अकाल-पुरख में जुड़ के अच्छी तरह अपने मन की मैल उतार ली है)।
सभि गुण तेरे मै नाही कोइ ॥ विणु गुण कीते भगति न होइ ॥
अर्थ: (हे अकाल-पुरख!) अगर तू (स्वयं खुद) गुण (मेरे में) पैदा ना करें तो मुझसे तेरी भक्ति नहीं हो सकती।
Gurmukh and Manmukh (गुरमुखि = वह मनुष्य जिसका मुँह गुरू की ओर है। मनमुखि = वह मनुष्य जिसका मुँह अपने मन की ओर है)
According to Prof. Sahib Singh ji, who has given meanings of all the Shabads included in Guru Granth Sahib, the entire Guru Granth Sahib is the vyakhya (explanation) of the following two Pangtis of the first Pauri of Jap Baani:-
Therefore, the basic principles of Sikhi are to become a righteous/ virtuous person and to remain in the Hukam (Divine Law) of Akalpurakh.
If a person’s mind is following the above principles, the person is following Guru Sahib’s teachings and is a Gurmukh. Otherwise, the person’s mind is being driven by the teachings of the world and is a Manmukh.
Dear OL, If the undersigned is not mistaken, we have corresponded earlier also. Find below the basic concepts of Sikhism, which need to be practically implemented in life, instead of reading theories only. Keeping in view your health condition, it is suggested that you please try to live Sikhi. if yRead more
Dear OL,
If the undersigned is not mistaken, we have corresponded earlier also. Find below the basic concepts of Sikhism, which need to be practically implemented in life, instead of reading theories only. Keeping in view your health condition, it is suggested that you please try to live Sikhi.
if you have any further questions, please do ask.
Regards,
Your Brother
—————–
What is Sikhism?
1. “Sikh” is a “Seeker of Truth” and “Sikhism” stands for:-
(i) Oneness of Humanity;
(ii) No discrimination owing to gender, race, caste, creed, or color;
(iii) No empty rituals & worthless religious practices;
(iv) No life after death theories. Rather, it stands for spiritual salvation/emancipation, during the life time itself, by getting rid of vices.
2. Guru Granth Sahib starts with Jap Baani of First Guru Person, Guru Nanak Sahib, and the Baani starts with, what is called Mool Mantar, which defines the attributes of the One God (Akalpurakh), with whom a person can become one, with the help of Shabad Guru:-
ੴ (Ik Onkar) (One Universal Creator God);
ਸਤਿ ਨਾਮੁ (Sat Naam) (The Name Is Truth);
ਕਰਤਾ ਪੁਰਖੁ (Karta Purakh) (Creative Being Personified);
ਨਿਰਭਉ (Nirbhau) (No Fear);
ਨਿਰਵੈਰੁ (Nirvair) (No Enmity or Hatred),
ਅਕਾਲ ਮੂਰਤਿ (Akal Moorat) (Image of the undying);
ਅਜੂਨੀ (Ajuni) (Beyond Birth);
ਸੈਭੰ (Saibhang) (Self-existstant);
ਗੁਰ ਪ੍ਰਸਾਦਿ (Gur Parsad) (By Guru’s Grace).
Therefore, the First Guru Person, Guru Nanak Sahib, himself had made it very clear, in the very beginning of the Guru Granth Sahib, that there is one creator God and He is not in human form but resides everywhere and in every living being.
3. In his discussion with Yogis, the First Guru Person, Guru Nanak Sahib had made it very clear that his Guru was Shabad when he said Shabad Guru Surat Dhun Chela.
4. Further, Sikhism:-
(i) teaches a Sikh to live his life in the present, as per Hukam of Akalpurakh (Divine Law) and teachings of ever living Guru, Sri Guru Granth Sahib;
(ii) expects a Sikh to earn an honest living, remain connected with Akalpurakh all the time and share his honest earning, with poor and needy;
(iii) expects a Sikh to be compassionate, kind, tolerant and is to love all i e. he is to reach the mental state of seeing Akalpurakh in everyone and hence having friends only and no enemies;
(iv) expects a Sikh to serve the humanity, without any distinction of caste, creed and religion.
5. Guru Granth Sahib teaches a person/Sikh to get rid of vices, become a righteous/virtuous person (Gurmukh). The goal of becoming a righteous/virtuous person was laid down by the First Guru Person Guru Nanak Sahib, in the first Pauri (stanza) of Jap Baani itself, when he said:-
6. Once a person/Sikh achieves the goal of becoming a righteous/virtuous person and becomes one with Akalpurakh and Shabad Guru, who are spiritually embodiment of each other, he will live a disciplined life and achieve the stage of spiritual equipoise and spiritual bliss. The final goal is to achieve spiritual emancipation/ salvation (enlightenment) in this life itself since there is no concept of salvation/emancipation, after death in Sikhism.In other words, there is no concept of reincarnation after death, which is a concept of Hinduism.
7. Imbibing the above teachings, of Guru Granth Sahib, is what is called Sikhi.
8. From what is stated above, you can very well see that Sikhi has nothing to with rituals (Karamkands) and is nothing but carrying personal values, each and every moment of life, which one carry while living anywhere in the world.
Respected Simran ji, Waheguru ji ka Khalsa, Waheguru ji ki Fateh! In response to your question, the undersigned wants to draw your kind attention to the following Stanza of a Shabad of Fourth Guru Person, Guru Ramdas Sahib, in which he is guiding us that Akalpurakh is all pervasive i.e. everywhere iRead more
Respected Simran ji,
Waheguru ji ka Khalsa, Waheguru ji ki Fateh!
In response to your question, the undersigned wants to draw your kind attention to the following Stanza of a Shabad of Fourth Guru Person, Guru Ramdas Sahib, in which he is guiding us that Akalpurakh is all pervasive i.e. everywhere in water, earth and every living being:-
Therefore, you can very well see from the above teachings of Guru Granth Sahib that Akalpurakh lives in every living being, as what we call ‘Soul (Atma)’.
Therefore, have full faith in Guru Granth Sahib and you will never have a doubt of the kind you are having at present. Read Gurbani and learn the meanings as well. Once you start doing, you will never have any doubts whatsoever about existence of Akalpurakh.
Hope it helps. If you have any further questions, please do ask. If you find any deficiencies, please point out the same for improvement in future.
We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
Functional
Always active
The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
Preferences
The technical storage or access is necessary for the legitimate purpose of storing preferences that are not requested by the subscriber or user.
Statistics
The technical storage or access that is used exclusively for statistical purposes.The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
Marketing
The technical storage or access is required to create user profiles to send advertising, or to track the user on a website or across several websites for similar marketing purposes.
sikh marriage
ਸਤਿਕਾਰ ਯੋਗ ਭੈਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।। ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਸਿਰੀ ਰਾਗ ਵਿਚ, ਗੁਰੂ ਗ੍ਰੰਥ ਸਾਹਿਬ ਦੇ ਪੰਨਾ 16 ਤੇ ਸਿੱਖਿਆ ਦਿੰਦੇ ਹਨ: ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥੧॥ ਰਹਾਉ॥ ਅਰਥਾਤ ਹੇ ਭਾਈ! ਜRead more
ਸਤਿਕਾਰ ਯੋਗ ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਸਿਰੀ ਰਾਗ ਵਿਚ, ਗੁਰੂ ਗ੍ਰੰਥ ਸਾਹਿਬ ਦੇ ਪੰਨਾ 16 ਤੇ ਸਿੱਖਿਆ ਦਿੰਦੇ ਹਨ:
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥੧॥ ਰਹਾਉ॥ ਅਰਥਾਤ ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ।੧।ਰਹਾਉ।
ਇਨ੍ਹਾਂ ਦੋ ਪੰਕਤੀਆਂ ਵਿਚ ਗੁਰੂ ਸਾਹਿਬ ਦੇ ਦਿੱਤੇ ਉਪਦੇਸ਼ ਤੋਂ ਇਹ ਹੀ ਸਮਝ ਆਉਂਦਾ ਹੈ ਕਿ ਉਹ ਖਾਣਾ ਹੈ ਜਿਸ ਨੂੰ ਖਾਣ ਨਾਲ ਤਨ ਰੋਗੀ ਨਾਂਹ ਹੋਵੇ ਤੇ ਮਨ ਵਿਚ ਵਿਚ ਭੈੜੇ ਖਿਆਲ ਨਾਂਹ ਆਉਣ।
ਇਸ ਤੋਂ ਅੱਗੇ ਮਲਾਰ ਰਾਗ ਵਿਚ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ ਵਾਰ ਹੈ, ਜਿਸ ਵਿਚ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਨੇ ਮਾਸ ਦੇ ਵਿਸ਼ੇ ਤੇ ਆਪਣੀ ਬਾਣੀ ਉਚਾਰੀ ਹੈ ਜਿਸ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਮਾਸ, ਜਿਸ ਤੋਂ ਜ਼ਿੰਦਗੀ ਦਾ ਮੁੱਢ ਬੱਝਾ ਹੈ ਨੂੰ ਖਾਣਾ ਜਾਂ ਨਾਂਹ ਖਾਣਾ ਵਿਚਾਰ ਦਾ ਵਿਸ਼ਾ ਹੀ ਨਹੀਂ ਹੈ ਅਰਥਾਤ ਇਸ ਦਾ ਧਰਮ ਨਾਲ ਕੋਈ ਸਬੰਧ ਹੀ ਨਹੀਂ ਹੈ। ਅੱਗੇ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ ਕਿ ਮਾਸ ਸਮੇਤ ਸਾਰੇ ਖਾਣ ਪਦਾਰਥ ਪਾਣੀ ਤੋਂ ਹੀ ਪੈਦਾ ਹੋਏ ਹਨ ਤੇ ਇਨ੍ਹਾਂ ਨੂੰ ਖਾਣ ਜਾਂ ਤਿਆਗਣ ਬਾਰੇ ਵਿਚਾਰ ਕਰਨ ਦੀ ਬਜਾਏ ਵਿਚਾਰ ਇਹ ਕਰ ਕਿ ਮਨੁੱਖ/ਸਿੱਖ ਨੇ ਜੀਭ ਦੇ ਚਸਕਿਆਂ ਨੂੰ ਕਿਵੇਂ ਛੱਡਣਾ ਹੈ ਤੇ ਪਰਾਇਆ ਹੱਕ ਖਾਣ ਦਾ ਔਗੁਣ ਕਿਵੇਂ ਛੱਡਣਾ ਹੈ।
ਕਿਉਂਕਿ ਮਾਸ ਖਾਣ ਜਾਂ ਨਾਂਹ ਖਾਣ ਦਾ ਧਰਮ ਨਾਲ ਕੋਈ ਸਬੰਧ ਹੀ ਨਹੀਂ ਹੈ ਇਸ ਲਈ ਹਰ ਮਨੁੱਖ/ਸਿੱਖ ਨੇ ਆਪਣਾ ਫ਼ੈਸਲਾ ਆਪ ਕਰਨਾ ਹੈ ਕਿ ਮਾਸ ਖਾਣਾ ਹੈ ਕਿ ਨਹੀਂ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਦੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
————————
ਸਲੋਕ ਮਃ ੧ ॥ ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥ ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥ ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥ ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥ ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥ ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥ ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥ ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥ {ਪੰਨਾ 1289}
ਅਰਥ: ਸਭ ਤੋਂ ਪਹਿਲਾਂ ਮਾਸ (ਭਾਵ, ਪਿਤਾ ਦੇ ਵੀਰਜ) ਤੋਂ ਹੀ (ਜੀਵ ਦੀ ਹਸਤੀ ਦਾ) ਮੁੱਢ ਬੱਝਦਾ ਹੈ, (ਫਿਰ) ਮਾਸ (ਭਾਵ, ਮਾਂ ਦੇ ਪੇਟ) ਵਿਚ ਹੀ ਇਸ ਦਾ ਵਸੇਬਾ ਹੁੰਦਾ ਹੈ; ਜਦੋਂ (ਪੁਤਲੇ ਵਿਚ) ਜਾਨ ਪੈਂਦੀ ਹੈ ਤਾਂ ਵੀ (ਜੀਭ-ਰੂਪ) ਮਾਸ ਮੂੰਹ ਵਿਚ ਮਿਲਦਾ ਹੈ (ਇਸ ਦੇ ਸਰੀਰ ਦੀ ਸਾਰੀ ਹੀ ਘਾੜਤ) ਹੱਡ ਚੰਮ ਸਰੀਰ ਸਭ ਕੁਝ ਮਾਸ (ਹੀ ਬਣਦਾ ਹੈ) ।
ਜਦੋਂ (ਮਾਂ ਦੇ ਪੇਟ-ਰੂਪ) ਮਾਸ ਵਿਚੋਂ ਬਾਹਰ ਭੇਜਿਆ ਜਾਂਦਾ ਹੈ ਤਾਂ ਭੀ ਮੰਮਾ (-ਰੂਪ) ਮਾਸ ਖ਼ੁਰਾਕ ਮਿਲਦੀ ਹੈ; ਇਸ ਦਾ ਮੂੰਹ ਭੀ ਮਾਸ ਦਾ ਹੈ ਜੀਭ ਭੀ ਮਾਸ ਦੀ ਹੈ, ਮਾਸ ਵਿਚ ਸਾਹ ਲੈਂਦਾ ਹੈ। ਜਦੋਂ ਜੁਆਨ ਹੁੰਦਾ ਹੈ ਤੇ ਵਿਆਹਿਆ ਜਾਂਦਾ ਹੈ ਤਾਂ ਭੀ (ਇਸਤ੍ਰੀ-ਰੂਪ) ਮਾਸ ਹੀ ਘਰ ਲੈ ਆਉਂਦਾ ਹੈ; (ਫਿਰ) ਮਾਸ ਤੋਂ ਹੀ (ਬੱਚਾ-ਰੂਪ) ਮਾਸ ਜੰਮਦਾ ਹੈ; (ਸੋ, ਜਗਤ ਦਾ ਸਾਰਾ) ਸਾਕ-ਸੰਬੰਧ ਮਾਸ ਤੋਂ ਹੀ ਹੈ।
(ਮਾਸ ਖਾਣ ਜਾਂ ਨਾਹ ਖਾਣ ਦਾ ਨਿਰਨਾ ਸਮਝਣ ਦੇ ਥਾਂ) ਜੇ ਸਤਿਗੁਰੂ ਮਿਲ ਪਏ ਤੇ ਪ੍ਰਭੂ ਦੀ ਰਜ਼ਾ ਸਮਝੀਏ ਤਾਂ ਜੀਵ (ਦਾ ਜਗਤ ਵਿਚ ਆਉਣਾ) ਨੇਪਰੇ ਚੜ੍ਹਦਾ ਹੈ (ਨਹੀਂ ਤਾਂ ਜੀਵ ਨੂੰ ਮਾਸ ਨਾਲ ਜੰਮਣ ਤੋਂ ਲੈ ਕੇ ਮਰਨ ਤਕ ਇਤਨਾ ਡੂੰਘਾ ਵਾਸਤਾ ਪੈਂਦਾ ਹੈ ਕਿ) ਆਪਣੇ ਜ਼ੋਰ ਨਾਲ ਇਸ ਤੋਂ ਬਚਿਆਂ ਖ਼ਲਾਸੀ ਨਹੀਂ ਹੁੰਦੀ; ਤੇ, ਹੇ ਨਾਨਕ! (ਇਸ ਕਿਸਮ ਦੀ) ਚਰਚਾ ਨਾਲ (ਨਿਰੀ) ਹਾਨੀ ਹੀ ਹੁੰਦੀ ਹੈ।1।
—————
ਮਃ ੧ ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥ ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥ ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥ ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥ ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਮਾਸੁ ਪੁਰਾਣੀ ਮਾਸੁ ਕਤੇਬੀ ਚਹੁ ਜੁਗਿ ਮਾਸੁ ਕਮਾਣਾ ॥ ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥ ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥ ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ੍ਹ ਕਾ ਦਾਨੁ ਨ ਲੈਣਾ ॥ ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥ ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥ ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥ ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥ ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥ {ਪੰਨਾ 1289-1290}
ਅਰਥ: (ਆਪਣੇ ਵਲੋਂ ਮਾਸ ਦਾ ਤਿਆਗੀ) ਮੂਰਖ (ਪੰਡਿਤ) ਮਾਸ ਮਾਸ ਆਖ ਕੇ ਚਰਚਾ ਕਰਦਾ ਹੈ, ਪਰ ਨਾਹ ਇਸ ਨੂੰ ਆਤਮਕ ਜੀਵਨ ਦੀ ਸਮਝ ਨਾਹ ਇਸ ਨੂੰ ਸੁਰਤਿ ਹੈ (ਨਹੀਂ ਤਾਂ ਇਹ ਗਹੁ ਨਾਲ ਵਿਚਾਰੇ ਕਿ) ਮਾਸ ਤੇ ਸਾਗ ਵਿਚ ਕੀਹ ਫ਼ਰਕ ਹੈ, ਤੇ ਕਿਸ (ਦੇ ਖਾਣ) ਵਿਚ ਪਾਪ ਹੈ। (ਪੁਰਾਣੇ ਸਮੇ ਵਿਚ ਭੀ, ਲੋਕ) ਦੇਵਤਿਆਂ ਦੇ ਸੁਭਾਉ ਅਨੁਸਾਰ (ਭਾਵ, ਦੇਵਤਿਆਂ ਨੂੰ ਖ਼ੁਸ਼ ਕਰਨ ਲਈ) ਗੈਂਡਾ ਮਾਰ ਕੇ ਹੋਮ ਤੇ ਜੱਗ ਕਰਦੇ ਸਨ। ਜੋ ਮਨੁੱਖ (ਆਪਣੇ ਵਲੋਂ) ਮਾਸ ਤਿਆਗ ਕੇ (ਜਦ ਕਦੇ ਕਿਤੇ ਮਾਸ ਵੇਖਣ ਤਾਂ) ਬੈਠ ਕੇ ਆਪਣਾ ਨੱਕ ਬੰਦ ਕਰ ਲੈਂਦੇ ਹਨ (ਕਿ ਮਾਸ ਦੀ ਬੋ ਆ ਗਈ ਹੈ) ਉਹ ਰਾਤ ਨੂੰ ਮਨੁੱਖ ਨੂੰ ਖਾਂ ਜਾਂਦੇ ਹਨ (ਭਾਵ, ਲੁਕ ਕੇ ਮਨੁੱਖਾਂ ਦਾ ਲਹੂ ਪੀਣ ਦੇ ਮਨਸੂਬੇ ਬੰਨ੍ਹਦੇ ਹਨ) ; (ਮਾਸ ਨਾਹ ਖਾਣ ਦਾ ਇਹ) ਪਖੰਡ ਕਰਕੇ ਲੋਕਾਂ ਨੂੰ ਵਿਖਾਂਦੇ ਹਨ, ਉਂਞ ਇਹਨਾਂ ਨੂੰ ਆਪ ਨਾਹ ਸਮਝ ਹੈ ਨਾਹ ਸੁਰਤਿ ਹੈ। ਪਰ, ਹੇ ਨਾਨਕ! ਕਿਸੇ ਅੰਨ੍ਹੇ ਮਨੁੱਖ ਨੂੰ ਸਮਝਾਣ ਦਾ ਕੋਈ ਲਾਭ ਨਹੀਂ, (ਜੇ ਕੋਈ ਇਸ ਨੂੰ) ਸਮਝਾਵੇ (ਭੀ) , ਤਾਂ ਭੀ ਇਹ ਸਮਝਾਇਆ ਸਮਝਦਾ ਨਹੀਂ ਹੈ।
(ਜੇ ਕਹੋ ਅੰਨ੍ਹਾ ਕੌਣ ਹੈ ਤਾਂ) ਅੰਨ੍ਹਾ ਉਹ ਹੈ ਜੋ ਅੰਨ੍ਹਿਆਂ ਵਾਲਾ ਕੰਮ ਕਰਦਾ ਹੈ, ਜਿਸ ਦੇ ਦਿਲ ਵਿਚ ਉਹ ਅੱਖਾਂ ਨਹੀਂ ਹਨ (ਭਾਵ, ਜੋ ਸਮਝ ਤੋਂ ਸੱਖਣਾ ਹੈ) , (ਨਹੀਂ ਤਾਂ ਸੋਚਣ ਵਾਲੀ ਗੱਲ ਹੈ ਕਿ ਆਪ ਭੀ ਤਾਂ) ਮਾਂ ਤੇ ਪਿਉ ਦੀ ਰੱਤ ਤੋਂ ਹੀ ਹੋਏ ਹਨ ਤੇ ਮੱਛੀ (ਆਦਿਕ) ਦੇ ਮਾਸ ਤੋਂ ਪਰਹੇਜ਼ ਕਰਦੇ ਹਨ (ਭਾਵ, ਮਾਸ ਤੋਂ ਹੀ ਪੈਦਾ ਹੋ ਕੇ ਮਾਸ ਤੋਂ ਪਰਹੇਜ਼ ਕਰਨ ਦਾ ਕੀਹ ਭਾਵ? ਪਹਿਲਾਂ ਭੀ ਤਾਂ ਮਾਂ ਪਿਉ ਦੇ ਮਾਸ ਤੋਂ ਹੀ ਸਰੀਰ ਪਲਿਆ ਹੈ) । (ਫਿਰ) , ਜਦੋਂ ਰਾਤ ਨੂੰ ਜ਼ਨਾਨੀ ਤੇ ਮਰਦ ਇਕੱਠੇ ਹੁੰਦੇ ਹਨ ਤਦੋਂ ਭੀ (ਮਾਸ ਨਾਲ ਹੀ) ਮੰਦ (ਭਾਵ, ਭੋਗ) ਕਰਦੇ ਹਨ। ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ, (ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤਿ ਹੈ। (ਭਲਾ ਦੱਸੋ,) ਪੰਡਿਤ ਜੀ! (ਇਹ ਕੀਹ ਕਿ) ਬਾਹਰੋਂ ਲਿਆਂਦਾ ਹੋਇਆ ਮਾਸ ਮਾੜਾ ਤੇ ਘਰ ਦਾ (ਵਰਤਿਆ) ਮਾਸ ਚੰਗਾ? (ਫਿਰ) ਸਾਰੇ ਜੀਅ ਜੰਤ ਮਾਸ ਤੋਂ ਪੈਦਾ ਹੋਏ ਹਨ, ਜਿੰਦ ਨੇ (ਮਾਸ ਵਿਚ ਹੀ) ਡੇਰਾ ਲਾਇਆ ਹੋਇਆ ਹੈ; ਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਅੰਨ੍ਹਾ ਹੈ ਉਹ ਨਾਹ ਖਾਣ-ਜੋਗ ਚੀਜ਼ (ਭਾਵ, ਪਰਾਇਆ ਹੱਕ) ਤਾਂ ਖਾਂਦੇ ਹਨ ਤੇ ਖਾਣ-ਜੋਗ ਚੀਜ਼ (ਭਾਵ ਜਿਸ ਚੀਜ਼ ਤੋਂ ਜ਼ਿੰਦਗੀ ਦਾ ਹੀ ਮੁੱਢ ਬੱਝਾ ਤਿਆਗਦੇ ਹਨ। ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਅਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ, (ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤਿ ਹੈ।
ਪੁਰਾਣਾਂ ਵਿਚ ਮਾਸ (ਦਾ ਜ਼ਿਕਰ) , ਮੁਸਲਮਾਨੀ ਮਜ਼ਹਬੀ ਕਿਤਾਬਾਂ ਵਿਚ ਭੀ ਮਾਸ (ਵਰਤਣ ਦਾ ਜ਼ਿਕਰ) ; ਜਗਤ ਦੇ ਸ਼ੁਰੂ ਤੋਂ ਹੀ ਮਾਸ ਵਰਤੀਂਦਾ ਚਲਾ ਆਇਆ ਹੈ। ਜੱਗ ਵਿਚ, ਵਿਆਹ ਆਦਿਕ ਕਾਜ ਵਿਚ (ਮਾਸ ਦੀ ਵਰਤੋਂ) ਪ੍ਰਧਾਨ ਹੈ, ਉਹਨੀਂ ਥਾਈਂ ਮਾਸ ਵਰਤੀਂਦਾ ਰਿਹਾ ਹੈ। ਜ਼ਨਾਨੀ, ਮਰਦ, ਸ਼ਾਹ, ਪਾਤਿਸ਼ਾਹ…ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ। ਜੇ ਇਹ ਸਾਰੇ (ਮਾਸ ਤੋਂ ਬਣਨ ਕਰਕੇ) ਨਰਕ ਵਿਚ ਪੈਂਦੇ ਦਿੱਸਦੇ ਹਨ ਤਾਂ ਉਹਨਾਂ ਤੋਂ (ਮਾਸ-ਤਿਆਗੀ ਪੰਡਿਤ ਨੂੰ) ਦਾਨ ਭੀ ਨਹੀਂ ਲੈਣਾ ਚਾਹੀਦਾ। (ਨਹੀਂ ਤਾਂ) ਵੇਖੋ, ਇਹ ਅਚਰਜ ਧੱਕੇ ਦੀ ਗੱਲ ਹੈ ਕਿ ਦਾਨ ਦੇਣ ਵਾਲੇ ਨਰਕੇ ਪੈਣ ਤੇ ਲੈਣ ਵਾਲੇ ਸੁਰਗ ਵਿਚ। (ਅਸਲ ਵਿਚ) ਹੇ ਪੰਡਿਤ! ਤੂੰ ਢਾਢਾ ਚਤੁਰ ਹੈਂ, ਤੈਨੂੰ ਆਪ ਨੂੰ (ਮਾਸ ਖਾਣ ਦੇ ਮਾਮਲੇ ਦੀ) ਸਮਝ ਨਹੀਂ, ਪਰ ਤੂੰ ਲੋਕਾਂ ਨੂੰ ਸਮਝਾਂਦਾ ਹੈਂ।
ਹੇ ਪੰਡਿਤ! ਤੈਨੂੰ ਇਹ ਹੀ ਪਤਾ ਨਹੀਂ ਕਿ ਮਾਸ ਕਿਥੋਂ ਪੈਦਾ ਹੋਇਆ। (ਵੇਖ,) ਪਾਣੀ ਤੋਂ ਅੰਨ ਪੈਦਾ ਹੁੰਦਾ ਹੈ, ਕਮਾਦ ਗੰਨਾ ਉੱਗਦਾ ਹੈ ਤੇ ਕਪਾਹ ਉੱਗਦੀ ਹੈ, ਪਾਣੀ ਤੋਂ ਹੀ ਸਾਰਾ ਸੰਸਾਰ ਪੈਦਾ ਹੁੰਦਾ ਹੈ। ਪਾਣੀ ਆਖਦਾ ਹੈ ਕਿ ਮੈਂ ਕਈ ਤਰੀਕਿਆਂ ਨਾਲ ਭਲਿਆਈ ਕਰਦਾ ਹਾਂ (ਭਾਵ, ਜੀਵ ਦੇ ਪਾਲਣ ਲਈ ਕਈ ਤਰੀਕਿਆਂ ਦੀ ਖ਼ੁਰਾਕ-ਪੁਸ਼ਾਕ ਪੈਦਾ ਕਰਦਾ ਹਾਂ) , ਇਹ ਸਾਰੀਆਂ ਤਬਦੀਲੀਆਂ (ਭਾਵ, ਬੇਅੰਤ ਕਿਸਮਾਂ ਦੇ ਪਦਾਰਥ) ਪਾਣੀ ਵਿਚ ਹੀ ਹਨ। ਸੋ, ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ (ਕਿ ਜੇ ਸੱਚਾ ਤਿਆਗੀ ਬਣਨਾ ਹੈ ਤਾਂ) ਇਹਨਾਂ ਸਾਰੇ ਪਦਾਰਥਾਂ ਦੇ ਚਸਕੇ ਛੱਡ ਕੇ ਤਿਆਗੀ ਬਣੇ (ਕਿਉਂਕਿ ਮਾਸ ਦੀ ਉਤਪੱਤੀ ਭੀ ਪਾਣੀ ਤੋਂ ਹੈ ਤੇ ਅੰਨ ਕਮਾਦ ਆਦਿਕ ਦੀ ਉਤਪੱਤੀ ਭੀ ਪਾਣੀ ਤੋਂ ਹੀ ਹੈ) ।2।
See lessharyana vich o kehdi jagah hai jitthe 6 guru sahebaana ne charan paaye ne? os jagah da naam ate ona 6 guru sahebaana de naam dasso ji. 🙏
ਹਰਿਆਣਾ ਵਿਚ ਥਾਨੇਸਰ-ਕੁਰਖੇਤਰ ਇੱਕ ਅਜਿਹਾ ਅਸਥਾਨ ਹੈ ਜਿਥੇ ਦੱਸਾਂ ਗੁਰੂ ਸਾਹਿਬਾਨ ਦੇ ਚਰਨ ਪਏ ਸਨ। ਹੇਠਾਂ ਡਾਕਟਰ ਦਵਿੰਦਰ ਸਿੰਘ ਗਰੇਵਾਲ ਸਿੰਘ ਜੀ ਦਾ ਬਹੁਤ ਸੁੰਦਰ ਲੇਖ ਪੜ੍ਹਨ ਦੀ ਕ੍ਰਿਪਾਲਤਾ ਕਰੋ ਜੀ: ਇੱਕੋ ਇੱਕ ਸਥਾਨ ਜਿੱਥੇ ਦਸਾਂ ਗੁਰੂਆਂ ਨੇ ਚਰਨ ਪਾਏ : ਥਾਨੇਸਰ-ਕੁਰਖੇਤਰ: ਡਾ: ਦਲਵਿੰਦਰ ਸਿੰਘ ਗ੍ਰੇਵਾਲ ਪ੍ਰਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ ਥਾਨੇਸਰ-ਕੁਰRead more
ਹਰਿਆਣਾ ਵਿਚ ਥਾਨੇਸਰ-ਕੁਰਖੇਤਰ ਇੱਕ ਅਜਿਹਾ ਅਸਥਾਨ ਹੈ ਜਿਥੇ ਦੱਸਾਂ ਗੁਰੂ ਸਾਹਿਬਾਨ ਦੇ ਚਰਨ ਪਏ ਸਨ। ਹੇਠਾਂ ਡਾਕਟਰ ਦਵਿੰਦਰ ਸਿੰਘ ਗਰੇਵਾਲ ਸਿੰਘ ਜੀ ਦਾ ਬਹੁਤ ਸੁੰਦਰ ਲੇਖ ਪੜ੍ਹਨ ਦੀ ਕ੍ਰਿਪਾਲਤਾ ਕਰੋ ਜੀ:
ਇੱਕੋ ਇੱਕ ਸਥਾਨ ਜਿੱਥੇ ਦਸਾਂ ਗੁਰੂਆਂ ਨੇ ਚਰਨ ਪਾਏ : ਥਾਨੇਸਰ-ਕੁਰਖੇਤਰ:
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ
ਥਾਨੇਸਰ-ਕੁਰੂਖੇਤਰ ਜੁੜਵੇਂ ਸ਼ਹਿਰ ਹਨ। ਥਾਨੇਸਰ ਪੁਰਾਤਨ ਸ਼ਹਿਰ ਹੈ ਤੇ ਕੁਰੂਖੇਤਰ ਪਾਂਡਵਾਂ ਅਤੇ ਕੌਰਵਾਂ ਦੇ ਮਹਾਂਭਾਰਤ ਯੁੱਧ ਕਰਕੇ ਜਾਣਿਆ ਜਾਦਾ ਹੈ। ਦੋਨਾਂ ਸ਼ਹਿਰਾਂ ਦੀ ਪਵਿਤਰਤਾ ਵਿਸ਼ਵ ਪ੍ਰਸਿਧ ਹੋਣ ਕਰਕੇ ਏਥੇ ਵਿਸ਼ਵ ਤੋਂ ਯਾਤਰੂ ਲਗਾਤਾਰ ਆਉਂਦੇ ਰਹਿੰਦੇ ਹਨ। ਜ਼ਿਆਦਾਤਰ ਪ੍ਰਾਚੀਨ ਹਿੰਦੂ ਗ੍ਰੰਥਾਂ ਵਿੱਚ, ਕੁਰੂਖੇਤਰ ਇੱਕ ਸ਼ਹਿਰ ਨਹੀਂ ਬਲਕਿ ਇੱਕ ਖੇਤਰ ਹੈ ਹੈ। ਕੁਰੂਖੇਤਰ ਦੀਆਂ ਸੀਮਾਵਾਂ ਮੋਟੇ ਤੌਰ ‘ਤੇ ਹਰਿਆਣਾ ਰਾਜ ਦੇ ਮੱਧ ਅਤੇ ਪੱਛਮੀ ਹਿੱਸਿਆਂ ਅਤੇ ਦੱਖਣੀ ਪੰਜਾਬ ਨਾਲ ਮੇਲ ਖਾਂਦੀਆਂ ਹਨ।
ਕੁਰੂਖੇਤਰ ਅਤੇ ਥਾਨੇਸਰ’ ਨਾਮ ਅਕਸਰ ਸਮਾਨਾਰਥੀ ਵਜੋਂ ਉਲਝੇ ਹੋਏ ਹਨ। 1947 ਵਿੱਚ ਕੁਰੂਖੇਤਰ ਨਾਮ ਦੇ ਇੱਕ ਸ਼ਰਨਾਰਥੀ ਕੈਂਪ ਦੀ ਸਥਾਪਨਾ ਤੋਂ ਪਹਿਲਾਂ, ਥਾਨੇਸਰ ਤਹਿਸੀਲ ਹੈੱਡਕੁਆਰਟਰ ਅਤੇ ਕਸਬੇ ਦਾ ਨਾਮ ਸੀ। ਥਾਨੇਸਰ ਜਾਂ ਸਥਾਨੇਸ਼ਵਰ ਇੱਕ ਇਤਿਹਾਸਕ ਸ਼ਹਿਰ ਹੈ ਜੋ ਹੁਣ ਨਵੇਂ ਬਣੇ ਕੁਰਖੇਤਰ ਸ਼ਹਿਰ ਦੇ ਨੇੜੇ ਸਥਿਤ ਹੈ।
ਮੌਜੂਦਾ ਥਾਨੇਸਰ ਕਸਬਾ ਇੱਕ ਪ੍ਰਾਚੀਨ ਟਿੱਲੇ ਉੱਤੇ ਸਥਿਤ ਹੈ। ਥਾਨੇਸਰ ਨੇ ਇਸਦਾ ਨਾਮ “ਸਥਾਨੇਸ਼ਵਰ” ਸ਼ਬਦ ਤੋਂ ਲਿਆ ਹੈ, ਜਿਸਦਾ ਅਰਥ ਹੈ “ਈਸ਼ਵਰ ਦਾ ਸਥਾਨ”। ਸਥਾਨਕ ਕਥਾਵਾਂ ਥਾਨੇਸਰ ਦੇ ਨੇੜੇ ਇੱਕ ਸਥਾਨ ਦੇ ਨਾਲ ਮਹਾਨ ‘ਕੁਰੂਖੇਤਰ’ ਦੀ ਪਛਾਣ ਕਰਦੀਆਂ ਹਨ।
ਕੁਰੂਖੇਤਰ ਇੰਨਾ ਵਧਿਆ ਕਿ 23 ਜਨਵਰੀ 1973 ਨੂੰ ਕੁਰੂਖੇਤਰ ਜ਼ਿਲ੍ਹਾ ਨਾਮ ਦਾ ਨਵਾਂ ਜ਼ਿਲ੍ਹਾ ਬਣਾਇਆ ਗਿਆ, ਜਿਸ ਵਿੱਚੋਂ ਥਾਨੇਸਰ ਮੁੱਖ ਸ਼ਹਿਰ ਸੀ। ਲੋਕ ਹੁਣ, ਗਲਤੀ ਨਾਲ, ਥਾਨੇਸਰ ਸ਼ਹਿਰ ਨੂੰ ‘ਕੁਰੂਖੇਤਰ’ ਕਹਿ ਕੇ ਸੰਬੋਧਿਤ ਕਰਦੇ ਹਨ। 2012 ਵਿੱਚ, ਕੁਰੂਖੇਤਰ ਨੇ ਧਾਰਮਿਕ ਮਹੱਤਤਾ ਦੇ ਕਾਰਨ ਨਗਰ ਨਿਗਮ ਦੀ ਸੀਮਾ ਦੇ ਅੰਦਰ ਮੀਟ ਦੀ ਵਿਕਰੀ, ਕਬਜ਼ੇ ਅਤੇ ਖਪਤ ‘ਤੇ ਪਾਬੰਦੀ ਲਗਾ ਦਿੱਤੀ ਸੀ। ਥਾਨੇਸਰ ਅਤੇ ਕੁਰੂਖੇਤਰ ਵਿੱਚ 12 ਇਤਿਹਾਸਕ ਸਿੱਖ ਗੁਰਦੁਆਰੇ ਹਨ।
ਇਹ ਇੱਕੋ ਇਕੋ ਸ਼ਹਿਰ ਸਮੂਹ ਹੈ ਜਿਥੇ ਦਸਾਂ ਗੁਰੂ ਸਾਹਿਬਾਨ ਨੇ ਚਰਨ ਪਾਏ । ਇਸ ਲਈ ਇਹ ਸਿੱਖਾਂ ਲਈ ਵੀ ਬੜਾ ਮਹਤਵ ਪੂਰਣ ਹੈ। ਪਹਿਲਾਂ ਏਥੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਹਰਿਆਣਾ ਦਾ ਮੱਖ ਦਫਤਰ ਹੁੰਦਾ ਸੀ ਹੁਣ ਹਰਿਆਣਾ ਗੁਰਦਆਰਾ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿੱਚ ਦਫਤਰ ਬਣਨ ਕਰਕੇ ਹੋਰ ਮਹੱਤਵ ਪੂਰਨ ਹੋ ਗਿਆ ਹੈ।
ਧੰਨਾ ਸਿੰਘ ਚਹਿਲ ਅਨੁਸਾਰ ਥਾਨੇਸਰ-ਕੁਰੂਖੇਤਰ ਵਿੱਚ ਗੁਰੂ ਸਾਹਿਬ ਨਾਲ ਸਬੰਧਤ ਬਾਰਾਂ ਗੁਰਦਆਰੇ ਹਨ। (ਧੰਨਾ ਸਿੰਘ ਸਾਈਕਲ ਯਾਤਰਾ ਪੰਨਾ 180- 181) ਧੰਨਾ ਸਿੰਘ ਅਪਣੇ ਸਾਈਕਲ ਯਾਤਰਾ ਤੇ 30 ਜੂਨ 1931 ਵਿੱਚ ਏਥੇ ਪਹੁੰਚੇ ਸਨ ਜਿਨ੍ਹਾਂ ਬਾਰੇ ਦਿਤੀ ਗਈ ਜਾਣਕਾਰੀ ਉਸ ਵੇਲੇ ਦੀ ਹੈ ਜਿਸ ਨੂੰ ਜ਼ਮੀਨ ਤੇ ਘੋਖਣ ਦੀ ਜ਼ਰੂਰਤ ਹੈ।ਹੋਰ ਪ੍ਰਾਪਤ ਸਰੋਤਾਂ ਤੋਂ ਲਈ ਜਾਣਕਾਰੀ ਵੀ ਲੈ ਕੇ ਤਾਜ਼ੀ ਹੈ ਜਿਸ ਵਿੱਚ ਅਪਣੀ ਯਾਤਰਾ ਦੀ ਪੁੱਠ ਦੇ ਕੇ ਕੁਰੂਖੇਤਰ ਗੁਰਦੁਆਰਿਆਂ ਬਾਰੇ ਇਹ ਲੇਖ ਪਾਠਕਾਂ ਅੱਗੇ ਪੇਸ਼ ਹੈ:
1. (ੳ) ਗੁਰਦੁਆਰਾ ਪਹਿਲੀ ਪਾਤਸ਼ਾਹੀ ਸਿੱਧ ਬਟੀ
ਗੁਰਦੁਆਰਾ ਸ੍ਰੀ ਸਿੱਧ ਵਟੀ ਸਾਹਿਬ ਸੂਰਜ ਗ੍ਰਹਿਣ ਦੌਰਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਯਾਤਰਾ ਦੇ ਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ। ਗ੍ਰਹਿਣ ਨੂੰ ਲੋਕ ਦੇਵਤਿਆਂ ਅਤੇ ਦਾਨਵਾਂ ਵਿਚਕਾਰ ਯੁੱਧ ਨਾਲ ਜੋੜਦੇ ਹਨ। ਲੋਕ ਗ੍ਰਹਿਣ ਵਾਲੇ ਦਿਨ ਖਾਣਾ ਪਕਾਉਣ ਨੂੰ ਪਾਪ ਸਮਝਦੇ ਹਨ ਅਤੇ ਤੀਰਥ ਸਥਾਨਾਂ ‘ਤੇ ਮਾਸ ਪਕਾਉਣਾ ਨਾ ਭੁੱਲਣਯੋਗ ਪਾਪ ਮੰਨਿਆ ਜਾਂਦਾ ਸੀ। ਮਾਸਾਹਾਰੀ ਭੋਜਨ ਬਾਰੇ ਬਹਿਸ ਸ਼ੁਰੂ ਹੋ ਗਈ। ਵੱਡੀ ਗਿਣਤੀ ਵਿਚ ਲੋਕ ਉਥੇ ਖੜ੍ਹੇ ਹੋ ਕੇ ਬਹਿਸ ਸੁਣ ਰਹੇ ਸਨ। ਇਹ ਦਲੀਲ ਦਿੱਤੀ ਗਈ ਸੀ ਕਿ ਹਿੰਦੂ ਧਰਮ ਗ੍ਰੰਥਾਂ ਨੇ ਮਾਸ ਖਾਣ ਦੀ ਮਨਾਹੀ ਕੀਤੀ ਹੈ ਅਤੇ ਹਿੰਦੂ ਪੂਰਵਜ ਸਿਰਫ ਸ਼ਾਕਾਹਾਰੀ ਭੋਜਨ ਖਾਂਦੇ ਸਨ। ਜਾਨਵਰਾਂ ਦੀ ਬਲੀ ਅਤੇ ਮਾਸ ਖਾਣ ਜਾਂ ਨਾ ਖਾਣ ਬਾਰੇ ਗੁਰੂ ਜੀ ਨੇ ਬੜੇ ਵਿਸਥਾਰ ਨਾਲ ਸਮਝਾਉਂਦਿਆਂ ਕਿਹਾ, “ਤੁਹਾਡੇ ਧਾਰਮਿਕ ਗ੍ਰੰਥਾਂ ਵਿੱਚ ਜਾਨਵਰਾਂ ਦੀ ਬਲੀ ਬਾਰੇ ਅਤੇ ਮਾਸ ਨੂੰ ਅੱਗ ਦੀ ਬਲੀ ਵਜੋਂ ਚੜ੍ਹਾਉਣ ਬਾਰੇ ਦਰਜ ਹੈ। ਆਰੀਅਨ ਲੋਕ ਮਾਸ ਖਾਂਦੇ ਸਨ। ਜਦੋਂ ਖੱਤਰੀਆਂ ਦੇ ਘਰਾਂ ਵਿੱਚ ਵਿਆਹ ਦੀ ਦਾਵਤ ਹੁੰਦੀ ਹੈ, ਬੱਕਰੀਆਂ ਕੱਟੀਆਂ ਜਾਂਦੀਆਂ ਹਨ ਅਤੇ ਮਾਸਾਹਾਰੀ ਭੋਜਨ ਪਰੋਸਿਆ ਜਾਂਦਾ ਹੈ ਤਾਂ ਤੁਸੀਂ ਫਿਰ ਉਹ ਕਿਉਂ ਸਵੀਕਾਰ ਕਰਦੇ ਹੋ? ਮਾਸ ਖਾਣ ਵਾਲਿਆਂ ਤੋਂ ਮਾਸ ਖਾਣ ਵਾਲਿਆਂ ਨੂੰ ਦਾਨ ਦੇਣਾ ਕੀ ਉਚਿਤ ਹੈ?” ਗੁਰੂ ਨਾਨਕ ਦੇਵ ਜੀ ਨੇ ਹਾਜ਼ਿਰ ਲੋਕਾਂ ਨੂੰ ਸਮਝਾਇਆ ਕਿ ਸੂਰਜ ਗ੍ਰਹਿਣ ਇੱਕ ਕੁਦਰਤੀ ਵਰਤਾਰਾ ਹੈ ਅਤੇ ਇਸ ਦਾ ਦੇਵਤਿਆਂ ਅਤੇ ਦੈਂਤਾਂ ਨਾਲ ਕੋਈ ਸਬੰਧ ਨਹੀਂ ਹੈ। ਏਥੇ ਇੱਕ ਪੰਡਿਤ ਆਪ ਤਾਂ ਮਾਸ ਖਾਦਾ ਸੀ ਪਰ ਲੋਕਾਂ ਨੂੰ ਮਾਸ ਖਾਣੋਂ ਰੋਕਦਾ ਸੀ ਤੇ ਭ੍ਰਿਸ਼ਟ ਸੱਦਦਾ ਸੀ। ਉਸ ਦਾ ਪਾਜ ਜ਼ਾਹਿਰ ਕਰਕੇ ਗੁਰੂ ਜੀ ਨੇ ਸ਼ਲੋਕ ਉਚਾਰਿਆ: ਮਾਸੁ ਮਾਸੁ ਕਰ ਮੂਰਖਿ ਝਗੜੇ ਗਿਆਨ ਧਿਆਨ ਨਹੀਂ ਜਾਣੈ । (ਅੰਕ 1283) ਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਮਾਸਾਹਾਰੀ ਭੋਜਨ ਖਾਣਾ ਚਾਹੀਦਾ ਹੈ ਜਾਂ ਨਹੀਂ। ਉਨ੍ਹਾਂ ਨੇ ਸਿਰਫ਼ ਪਾਖੰਡ ਦਾ ਵਿਰੋਧ ਕੀਤਾ ਸੀ। ਸਾਡੀ ਕਹਿਣੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਗੁਰੂ ਜੀ ਨੇ ਆਪਣੀ ਗੱਲ ਬਹੁਤ ਸਪੱਸ਼ਟ ਕੀਤੀ । ਉਨ੍ਹਾਂ ਕਿਹਾ, “ਸਾਨੂੰ ਉਹ ਭੋਜਨ ਨਹੀਂ ਖਾਣਾ ਚਾਹੀਦਾ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ, ਇਸ ਨੂੰ ਬਿਮਾਰ ਕਰਦਾ ਹੈ ਅਤੇ ਮਨ ਨੂੰ ਕੁਰਾਹੇ ਪਾਉਂਦਾ ਹੈ। ਕੇਵਲ ਉਹੀ ਭੋਜਨ ਚੰਗਾ ਹੈ ਜੋ ਸਰੀਰ ਨੂੰ ਤੰਦਰੁਸਤ ਅਤੇ ਮਨ ਨੂੰ ਸ਼ੁੱਧ ਰੱਖਦਾ ਹੈ”।
ਗੁਰਦੁਆਰਾ ਸਿੱਧ ਬਟੀ ਪਾਤਸ਼ਾਹੀ ਪਹਿਲੀ ਏਥੇ ਸਿੱਧਾਂ ਨਾਲ ਹੋਏ ਸੰਵਾਦ ਕਰਕੇ ਵੀ ਪ੍ਰਸਿਧ ਹੈ।ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇਹ ਪ੍ਰਸਿੱਧ ਗੁਰਦੁਆਰਾ ਕੁਰੂਖੇਤਰ ਵਿੱਚ ਬ੍ਰਹਮਾ ਸਰੋਵਰ ਦੇ ਦੱਖਣੀ ਪਾਸੇ ਸਥਿਤ ਹੈ।
ਏਥੇ ਕੰਨਪਟੇ ਜੋਗੀਆਂ ਨਾਲ ਗੋਸ਼ਟ ਕਰਕੇ ਉਨ੍ਹਾਂ ਨੂੰ ਭਗਤੀ ਦੇ ਅਸਲ ਮਾਰਗ ਤੇ ਜੀਵਨ ਦੀ ਸਚਾਈ ਬਾਰੇ ਦੱਸਿਆ।ਇਸ ਸਥਾਨ ‘ਤੇ ਇਹ ਗੁਰਦੁਆਰਾ ਕੈਥਲ ਦੇ ਭਾਈ ਉਦੈ ਸਿੰਘ ਦੁਆਰਾ 1830-43 ਵਿਚ ਕਲਾਕਾਰੀ ਢੰਗ ਨਾਲ ਬਣਵਾਇਆ ਗਿਆ ਸੀ। ਗੁਰਦੁਆਰੇ ਦੇ ਨਾਮ 16 ਵਿੱਘੇ ਜ਼ਮੀਨ ਹੈ। ਮੰਜੀ ਸਾਹਿਬ ਅਤੇ ਨਿਸ਼ਾਨ ਸਾਹਿਬ ਦੋਨੋਂ ਹਨ।
ਅ) ਪਹਿਲੀ ਪਾਤਸ਼ਾਹੀ ਦਾ ਦੂਸਰਾ ਗੁਰਦੁਆਰਾ ਸੁਨੇਹਾ ਹੇਤ ਤੀਰਥ ਤੋਂ ਪਹਾੜ ਦੀ ਤਰਫ ਅੱਧ ਫਰਲਾਂਗ ਦੇ ਫਾਸਲੇ ਤੇ ਹੈ। ਜੋ ਸੜਕ ਸਟੇਸ਼ਨ ਤੋਂ ਸ਼ਹਿਰ ਥਾਨੇਸਰ ਨੂੰ ਜਾਂਦੀ ਹੈ, ਸ਼ਹਿਰ ਵੱਲ ਨੂੰ ਖੱਬੇ ਹੱਥ ਤੀਸਰੀ ਪਾਤਸ਼ਾਹੀ ਦੇ ਗੁਰਦੁਆਰੇ ਤੋਂ 3 ਕਦਮਾਂ ਉਤੇ ਅਤੇ ਛੇਵੀਂ ਪਾਤਸ਼ਾਹੀ ਦੇ ਗੁਰਦੁਆਰੇ ਤੋਂ ਚੜ੍ਹਦੇ ਪਾਸੇ 1 ਫਰਲਾਂਗ ਤੇ ਇਹ ਗੁਰਦੁਆਰਾ ਹੈ । ਇਸ ਜਗ੍ਹਾ ਭੀ ਪਾਂਡਿਆਂ ਨੇ ਗਰੂ ਜੀ ਦੀ ਮੰਜੀ ਪੁੱਟ ਕੇ ਕੱਢ ਦਿਤੀ ਪਰ ਗੁੰਮਟ ਨਿਸ਼ਾਨੀ ਵਜੋਂ ਕਾਇਮ ਰਿਹਾ ਪਰ ਨਿਸ਼ਾਨ ਸਾਹਿਬ ਨਹੀਂ। ਇਹ ਗੁਰਦੁਆਰਾ ਅਤੇ ਤੀਜੀ ਪਾਤਸ਼ਾਹੀ ਦਾ ਗੁਰਦੁਆਰਾ ਹੁਣ ਸਿੱਖਾਂ ਦੇ ਹੱਥ ਨਹੀਂ ਹਨ। (ਧੰਨਾ ਸਿੰਘ ਸਾਈਕਲ ਯਾਤਰਾ ਪੰਨਾ 181) (ਫਰਲਾਂਗ =ਇੱਕ ਮੀਲ ਦਾ ਅੱਠਵੇਂ ਹਿੱਸਾ=660 ਫੁੱਟ=220 ਗਜ਼=201 ਮੀਟਰ ਦੇ ਬਰਾਬਰ।
2. ਦੂਜੀ ਪਾਤਸ਼ਾਹੀ, ਗੁਰਦੁਆਰਾ ਦੂਜੀ ਪਾਤਸ਼ਾਹੀ ਮੁਹੱਲਾ ਮੁਸਲਮਾਨਾਂ ਵਿੱਚ ਇੱਕ ਇਮਲੀ ਦੇ ਦਰਖਤ ਥੱਲੇ ਹੈ। ਮੰਜੀ ਸਾਹਿਬ ਉਤੇ ਗੁੰਮਟ ਬਣਿਆ ਹੋਇਆ ਹੈ। ਨਿਸ਼ਾਨ ਸਾਹਿਬ ਨਹੀਂ ਹੈ। ਸਤਵੇਂ ਗੁਰੂ ਜੀ ਦੇ ਗੁਰਦੁਆਰੇ ਤੋਂ ਉੱਤਰ ਵੱਲ 2 ਫਰਲਾਂਗ ਦੇ ਫਾਸਲੇ ਤੇ ਹੈ। ਗੁਰਦੁਆਰਾ ਪ੍ਰਬੰਧ ਦੂਜੀ ਪਾਤਸ਼ਾਹੀ ਦੀ ਕਮੇਟੀ ਅਧੀਨ ਹੈ। (ਧੰਨਾ ਸਿੰਘ ਸਾਈਕਲ ਯਾਤਰਾ ਪੰਨਾ 181)
3. ਤੀਜੀ ਪਾਤਸ਼ਾਹੀ , ਗੁਰਦੁਆਰਾ ਤੀਜੀ ਪਾਤਸ਼ਾਹੀ ਸੁਨੇਹਾ ਹੇਤ ਤੀਰਥ ਉੱਤੇ ਹੈ।, ਗੁਰੂ ਜੀ ਏਥੇ ਤੀਰਥ ਯਾਤ੍ਰਾ ਸਮੇਂ ਆਏ ਸਨ। ਮੰਜੀ ਸਾਹਬ ਤਾਂ ਪੁੱਟ ਸਿੱਟੀ ਪਰ ਗੁੰਮਟ ਕਾਇਮ ਹੈ। ਨਿਸ਼ਾਨ ਸਾਹਿਬ ਨਹੀਂ ਹੈ।ਇਸ ਗੁਰਦੁਆਰੇ ਦੀ ਜਗ੍ਹਾ ਛਛਰੌਲੀ ਵਾਲੇ ਸਰਦਾਰ ਦੇ ਕਬਜ਼ੇ ਵਿੱਚ ਹੈ ਜੋ ਗੁਰਦੂਆਰਾ ਨਹੀਂ ਬਣਨ ਦਿੰਦੇ ਸਨ। ਪਰ ਅਪਣਾ ਰਿਹਾਇਸ਼ੀ ਮਕਾਨ ਬਣਾ ਰੱਖਿਆ ਹੈ। (ਧੰਨਾ ਸਿੰਘ ਸਾਈਕਲ ਯਾਤਰਾ ਪੰਨਾ 181)
ਗੁਰਦੁਆਰਾ ਜੋਤੀਸਰ
ਗੁ: ਗੁਰਦੁਆਰਾ ਜੋਤੀਸਰ ਥਾਨੇਸਰ ਤੋਂ ਤਿੰਨ ਕੋਹ ਪਛੱਮ ਨੂੰ ਇੱਕ ਤਾਲ ਹੈ। ਜਿਥੇ ਕੌਰਵ ਪਾਂਡਵਾਂ ਦੇ ਯੁੱਧ ਦੇ ਆਰੰਭ ਵਿੱਚ ਕ੍ਰਿਸ਼ਨ ਜੀ ਨੇ ਅਰਜਨ ਨੂੰ ਗੀਤਾ ਦਾ ਉਪਦੇਸ਼ ਕੀਤਾ। ਇਸ ਘਟਨਾ ਦੀ ਯਾਦਗਾਰ ਵਿੱਚ ਹੁਣ ਧਰਮ ਪ੍ਰੇਮੀਆਂ ਵਲੋਂ ਕੁਰੂਖੇਤਰ ਤਾਲ ਦੇ ਕੰਢੇ ਆਲੀਸ਼ਾਨ ਗੀਤਾ ਭਵਨ ਬਣਿਆ ਹੈ। ਇਥੇ ਸ੍ਰੀ ਗੁਰੂ ਅਮਰ ਦਾਸ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੁਜੇ ਸਨ। ਰੇਲਵੇ ਸਟੇਸ਼ਨ ਕੁਰੂਖੇਤਰ ਤੋਂ ਇਹ ਥਾਂ ਛੀ ਮੀਲ ਪੱਛਮ ਪਹੋਏ ਵਾਲੀ ਸੜਕ ਕਿਨਾਰੇ ਹੈ।
ਸ਼ਹਿਰ ਵਿੱਰ ਸਰਸਵਤੀ ਤੀਰਥ ਦੇ ਕਿਨਾਰੇ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਕੋ ਗੁਰਦੁਆਰਾ ਹੈ ਜਿਸ ਦੀ ਸੇਵਾ ਭਾਈ ਸਾਹਿਬ ਉਦੈ ਸਿੰਘ ਜੀ ਕੈਂਥਲ ਪਤਿ ਨੇ ਕਰਾਈ। 100 ਰੁਪਈਆਂ ਸਾਲਾਨਾ ਜਾਗੀਰ ਰਿਆਸਤ ਨਾਭਾ ਵਲੋਂ ਹੈ। ਚੇਤ ਚੌਦਸ਼ ਅਤੇ ਕਤਕ ਦੀ ਪੂਰਨਮਾਸ਼ੀ ਨੂੰ ਜੋੜ ਮੇਲਾ ਹੁੰਦਾ ਹੈ। ਰੇਲਵੇ ਸਟੇਸ਼ਨ ਕੁਰੂਖੇਤਰ ਤੋਂ 18 ਮੀਲ ਪਛਮ ਵਲ ਹੈ ਅਤੇ ਪੱਕੀ ਸੜਕ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ।
ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਹਰ ਰਾਏ ਸਾਹਿਬ ਕੁਰੂਖੇਤਰ
ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਅਤੇ ਗੁਰੂ ਹਰਰਾਏ ਸਾਹਿਬ ਕੁਰੂਖੇਤਰ, ਥਾਨੇਸਰ ਦੇ ਬਿਲਕੁਲ ਨੇੜੇ ਲਾਲ ਬਹਾਦਰ ਸ਼ਾਸਤਰੀ ਮਾਰਕੀਟ ਦੇ ਨੇੜੇ ਸਥਿਤ ਹੈ, ਜਿੱਥੇ 3 ਸਿੱਖ ਗੁਰੂ ਸਾਹਿਬਾਨਾਂ ਦੇ ਚਰਨ ਪਏ। 1523 ਵਿੱਚ ਸੂਰਜ ਗ੍ਰਹਿਣ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਪਰਿਵਾਰ ਸਮੇਤ ਇਸ ਸਥਾਨ ‘ਤੇ ਆਏ ਸਨ। ਮੁਗ਼ਲ ਬਾਦਸ਼ਾਹ ਬਾਬਰ ਨੇ ਜਜ਼ੀਆ (ਗ਼ੈਰ ਮੁਸਲਮਾਨਾਂ ਉੱਤੇ ਟੈਕਸ) ਲਗਾਇਆ ਸੀ। ਇਸ ਲਈ ਗੁਰੂ ਅਮਰਦਾਸ ਜੀ ਨੇ ਸ਼ਹਿਰ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਮੁਸਲਮਾਨਾਂ ਦੁਆਰਾ ਲਗਾਏ ਗਏ ਟੈਕਸ ਤੋਂ ਇਨਕਾਰ ਕਰਦੇ ਹੋਏ ਬਾਹਰ ਰੁਕ ਗਏ। ਜਦੋਂ ਬਾਬਰ ਨੇ ਇਸ ਬਾਰੇ ਸੁਣਿਆ ਤਾਂ ਉਸਨੇ ਗੁਰੂ ਅਮਰਦਾਸ ਅਤੇ ਉਸਦੇ ਸਿੱਖਾਂ ਨੂੰ ਬਿਨਾਂ ਜੁਰਮਾਨੇ ਦੇ ਸ਼ਹਿਰ ਵਿੱਚ ਜਾਣ ਦਿੱਤਾ। ਗੁਰੂ ਅਮਰਦਾਸ ਜੀ ਨੇ ਇੱਕ ਦੀਵਾਨ ਆਯੋਜਿਤ ਕੀਤਾ ਅਤੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਅਤੇ ਆਤਮਾ ਦੀ ਸ਼ੁੱਧੀ ਲਈ ਪਵਿੱਤਰ ਜਲ ਵਿੱਚ ਇਸ਼ਨਾਨ ਕਰਨ ਦੀ ਵਿਅਰਥਤਾ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, “ਪਵਿਤਰ ਨਾਮ ਵਿੱਚ ਡੁਬਕੀ ਲਗਾਉਣ ਵਾਲਾ ਸਭ ਤੋਂ ਉਤਮ ਅਤੇ ਇੱਕੋ ਇੱਕ ਤੀਰਥ ਹੈ ਜੋ ਮਨ-ਚਿਤ ਸ਼ੁਧ ਕਰਕੇ ਪਰਮਾਤਮਾ ਨਾਲ ਜੋੜਦਾ ਹੈ”।
10 ਮਾਰਚ 1656 ਨੂੰ ਅਮਾਵਸ ਦੀ ਰਾਤ ਨੂੰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਇੱਥੇ ਆਏ ਅਤੇ ਸੰਗਤ ਲਈ ਦੀਵਾਨ ਸਜੇ। ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਸੱਦੇ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਗਏ ਸਨ। ਬਾਦਸ਼ਾਹ ਔਰੰਗਜ਼ੇਬ ਸਿੱਖਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਗੁਰੂ ਹਰਕ੍ਰਿਸ਼ਨ ਨੇ ਔਰੰਗਜ਼ੇਬ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਪਰ ਰਾਜਾ ਜੈ ਸਿੰਘ ਦੀ ਬੇਨਤੀ ਤੇ ਔਰੰਗਜ਼ੇਬ ਨੂੰ ਮਿਲਣ ਲਈ ਸਹਿਮਤ ਹੋ ਗਏ। ਗੁਰੂ ਹਰਿਕ੍ਰਿਸ਼ਨ ਜੀ ਕੀਰਤਪੁਰ ਸਾਹਿਬ ਤੋਂ ਪੰਜੋਖਰਾ ਹੁੰਦੇ ਹੋਏ ਕੁਰੂਕਸ਼ੇਤਰ ਪਹੁੰਚੇ। ਗੁਰੂ ਹਰਿਕ੍ਰਿਸ਼ਨ ਤਰਖਾਨ ਸਿੱਖ (ਤਰਖਾਣ) ਦੇ ਘਰ ਠਹਿਰੇ ਜਿੱਥੇ ਗੁਰੂ ਅਮਰਦਾਸ ਅਤੇ ਗੁਰੂ ਹਰਿਰਾਇ ਜੀ ਠਹਿਰੇ ਸਨ। ਉਨ੍ਹਾਂ ਨੇ ਆਪਣੇ ਪਿਤਾ ਗੁਰੂ ਹਰਿਰਾਇ ਜੀ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ। ਵੱਖ-ਵੱਖ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਗਏ ਅਤੇ ਸਾਰੀ ਸੰਗਤ ਨੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ।
4. ਚੌਥੀ ਪਾਤਸ਼ਾਹੀ ਦਾ ਗੁਰਦੁਆਰਾ ਮੰਜੀ ਸਾਹਿਬ ਉਦਾਸੀ ਸੰਤਾਂ ਦੇ ਕਬਜ਼ੇ ਹੇਠ ਹੈ। ਗੁਰੂ ਜੀ ਦੇ ਸਥਾਨ ਦੀ ਮੰਜੀ ਪੁਟ ਦਿਤੀ ਹੈ ਪਰ ਗੁੰਮਟ ਕਾਇਮ ਹੈ।ਆਲੇ ਦੁਆਲੇ ਪੱਕਾ ਕੋਟ ਬਣਿਆ ਹੋਇਆ ਹੈ। ਉਦਾਸੀ ਡੇਰਾ ਹੈ (ਧੰਨਾ ਸਿੰਘ ਸਾਈਕਲ ਯਾਤਰਾ, ਪੰਨਾ 181)
5. ਪੰਜਵੀਂ ਪਾਤਸ਼ਾਹੀ ਦੀ ਮੰਜੀ ਸਾਹਿਬ ਉਪਰ ਗੁੰਮਟ ਹੈ ਪਰ ਮਕਾਨ ਸਭ ਢਠੇ ਪਏ ਹਨ । ਇਹ ਗੁਰਦੁਆਰਾ ਕਿੇ ਜ਼ਮਾਨੇ ਵਿੱਚ ਦਰਸ਼ਨੀ ਰਿਹਾ ਹੋਵੇਗਾ ਪਰ ਅੱਜ ਕਲ੍ਹ ਖੋਲੇ ਪਰੇ ਹੋਏ ਹਨ ਤੇ ਨਿਸ਼ਾਨ ਸਾਹਿਬ ਭੀ ਨਹੀਂ ਹੈ।ਇਹ ਗੁਰਦੁਆਰਾ ਚੌਥੀ ਪਾਤਸ਼ਾਹੀ ਦੇ ਗੁਰਦੁਆਰੇ ਉੱਤਰ ਵੱਲ ਅੱਧ ਫਰਲਾਂਗ ਤੇ ਹੈ। ਬਾਂਦਰ ਟਪੂਸੀਆਂ ਮਾਰਦੇ ਫਿਰਦੇ ਹਨ। (ਧੰਨਾ ਸਿੰਘ ਸਾਈਕਲ ਯਾਤਰਾ ਪੰਨਾ 181)
6. (ੳ) ਛੇਵੀ ਪਾਤਸ਼ਾਹੀ , ਨਾਭੀ ਤੀਰਥ,
ਛੇਵੀ ਪਾਤਸ਼ਾਹੀ ਦਾ ਗੁਰਦੁਆਰਾ ਨਾਭੀ ਤੀਰਥ ਉਤੇ ਹੈ। ਇਹ ਗੁਰਦੁਆਰਾ ਸ਼ਹਿਰ ਤੋਂ ਦੱਖਣ ਦੀ ਤਰਫ ਦੋ ਫਰਲਾਂਗ ਤੇ ਹੈ। ਇਹ ਇਤਿਹਾਸਕ ਗੁਰਦੁਆਰਾ ਕੁਰੂਕਸ਼ੇਤਰ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ, ਗੁਰੂ ਹਰਗੋਬਿੰਦ ਜੀ ਨੂੰ ਸਮਰਪਿਤ ਹੈ ਜੋ ਬਿਲਕੁਲ ਪਿਹੋਵਾ ਰੋਡ ਅਤੇ ਰੇਲਵੇ ਲਾਈਨ ਦੇ ਵਿਚਕਾਰ ਸਥਿਤ ਹੈ। ਗੁਰੂ ਜੀ ਦੋ ਵਾਰ ਇਸ ਸਥਾਨ ‘ਤੇ ਆਏ ਸਨ। ਜਦੋਂ ਉਹ ਪਹਿਲੀ ਵਾਰ ਇੱਥੇ ਆਏ, ਤਾਂ ਉਨ੍ਹਾਂ ਦੀ ਸ਼ਾਹੀ ਦਿੱਖ ਅਤੇ ਹਥਿਆਰਾਂ ਨਾਲ ਲੈਸ ਦਲ ਨੇ ਸਥਾਨਕ ਸ਼ਰਧਾਲੂਆਂ ਵਿੱਚ ਉਨ੍ਹਾਂ ਬਾਰੇ ਕੁਝ ਸ਼ੰਕੇ ਜ਼ਾਹਿਰ ਕੀਤੇ। ਉਹ ਛੇਵੇਂ ਗੁਰੂ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਵਜੋਂ ਸਵੀਕਾਰ ਕਰਨ ਲਈ ਉਲਝਣ ਵਿੱਚ ਸਨ। ਪਰ ਜਿਸ ਪਲ, ਗੁਰੂ ਜੀ ਨੇ ਸ਼ਕਤੀ ਅਤੇ ਪ੍ਰਾਰਥਨਾ ਦੇ ਅਟੱਲ ਸਬੰਧ ਬਾਰੇ ਗੋਸ਼ਟ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਸਾਰੇ ਸ਼ੰਕੇ ਦੂਰ ਹੋ ਗਏ। ਇਹ ਗੁਰਦੁਆਰਾ ਕੁਰਖੇਤਰ ਦਾ ਸਭ ਤੋਂ ਮਹੱਤਵਪੂਰਨ ਅਤੇ ਵਿਸ਼ਾਲ ਗੁਰਦੁਆਰਾ ਹੈ ਜਿੱਥੇ ਹਰਿਆਣਾ ਗੁਰਦੁਆਰਾ ਪ੍ਰਬੰਦਕ ਕਮੇਟੀ ਨੇ ਹੁਣ ਮੁੱਖ ਦਫਤਰ ਬਣਾਇਆ ਹੈ। ਪਹਿਲਾਂ ਏਥੇ ਖੇਤਰੀ ਅਤੇ ਸਥਾਨਕ ਪੱਧਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸਨ। ਲੰਗਰ ਅਤੇ ਰਿਹਾਇਸ਼ ਹੈ, ਜ਼ਮੀਨ ਨਹੀਂ ਹੈ। ਸ਼ੁਰੂ ਵਿਚ 1909 ਵਿਚ ਇਸ ਅਸਥਾਨ ਦੇ ਸਥਾਨ ‘ਤੇ ਸਿਰਫ਼ ਇਕ ਥੜ੍ਹਾ ਹੀ ਬਣਾਇਆ ਗਿਆ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ, ਪਾਕਿਸਤਾਨ ਤੋਂ ਬਹੁਤ ਸਾਰੇ ਸਿੱਖ ਸ਼ਰਨਾਰਥੀ ਇੱਥੇ ਆ ਕੇ ਵਸ ਗਏ ਤੇ ਸੰਗਤਾਂ ਦੇ ਵੱਡੇ ਇਕੱਠ ਹੋਣ ਲੱਗੇ। ਬਾਅਦ ਵਿੱਚ ਇਸ ਨੂੰ ਬਾਬਾ ਜੀਵਨ ਸਿੰਘ ਨੇ ਕਾਰ ਸੇਵਾ ਦੁਆਰਾ ਬਣਵਾਇਆ । ਇਸ ਗੁਰਦੁਆਰੇ ਵਿੱਚ ਹਰ ਸਾਲ ਪ੍ਰਮੁੱਖ ਸਿੱਖ ਤਿਉਹਾਰ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ।
ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੁਰੂਖੇਤਰ
ਗੁਰੂ ਹਰਗੋਬਿੰਦ ਜੀ ਦੀ ਕੁਰੂਖੇਤਰ ਦੀ ਦੂਜੀ ਫੇਰੀ ਉਦੋਂ ਸੀ ਜਦੋਂ ਸਿੱਧਾਂ ਨੇ ਨਾਨਕਮੱਤਾ ਤੇ ਕਬਜ਼ਾ ਕਰ ਲਿਆ ਸੀ ਤੇ ਗੁਰੂ ਜੀ ਬਾਬਾ ਅਲਮਸਤ ਦੀ ਸਹਾਇਤਾ ਲਈ ਗਏ ਸਨ । ਗੁਰੂ ਹਰਗੋਬਿੰਦ ਜੀ ਨੇ ਇੱਕ ਨੇਤਰਹੀਣ ਔਰਤ ਨੂੰ ਦੁਬਾਰਾ ਦੇਖਣ ਵਿੱਚ ਮਦਦ ਕੀਤੀ ਅਤੇ ਇੱਕ ਆਦਮੀ ਨੂੰ ਕੋਹੜ (ਰੋਗ) ਤੋਂ ਛੁਟਕਾਰਾ ਦਿਵਾਇਆ।
7. ਸਤਵੀਂ ਪਾਤਸ਼ਾਹੀ , ਮੰਜੀ ਸਾਹਿਬ,
ਗੁਰਦੁਆਰਾ ਸਾਹਿਬ ਵਿੱਚ ਮੰਜੀ ਸਾਹਿਬ ਉਤੇ ਗੁੰਮਟ ਹੈ ਤੇ ਨਿਸ਼ਾਨ ਸਾਹਿਬ ਖੂਬ ਝੂਲ ਰਹੇ ਹਨ। ਪਾਸ ਹੀ ਦੋ ਛੋਟੀਆਂ ਛੋਟੀਆਂ ਦੋ ਖੂਹੀਆਂ ਹਨ ਜਿਨ੍ਹਾਂ ਦਾ ਜਲ ਬਹੁਤ ਪਵਿਤਰ ਸਮਝਿਆ ਜਾਂਦਾ ਹੈ। ਇਹ ਗੁਰਦੁਆਰਾ ਸ਼ਹਿਰ ਤੋਂ ਪੱਛਮ ਦੀ ਤਰਫ 1 ਫਰਲਾਂਗ ਤੇ ਹੈ । 200 ਬਿਘੇ ਜ਼ਮੀਨ ਹੈ। ਤੇ ਅੰਬਾਂ ਦਾ ਬਾਗ ਵੀ ਹੈ। ਪ੍ਰਬੰਧ ਪਹਿਲਾਂ ਲੋਕਲ ਕਮੇਟੀ ਕੋਲ ਸੀ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੈ ਲਿਆ ਹੈ।
ਕੁਰੂਕਸ਼ੇਤਰ ਵਿੱਚ ਇਹ ਗੁਰਦੁਆਰਾ ਤਿੰਨ ਸਿੱਖ ਗੁਰੂਆਂ, ਗੁਰੂ ਅਮਰਦਾਸ ਜੀ, ਗੁਰੂ ਹਰਿਰਾਇ ਜੀ ਅਤੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਸਮਰਪਿਤ ਹੈ।
ਸ਼੍ਰੀ ਗੁਰੂ ਅਮਰਦਾਸ ਜੀ: ਜਦੋਂ ਗੁਰੂ ਜੀ ਸੂਰਜ ਗ੍ਰਹਿਣ ਦੇ ਸਮੇਂ 1523 ਵਿੱਚ ਆਪਣੇ ਪਰਿਵਾਰ ਸਮੇਤ ਇੱਥੇ ਆਏ ਸਨ, ਤਾਂ ਹਿੰਦੂ ਸ਼ਰਧਾਲੂਆਂ ‘ਤੇ ਬਾਬਰ ਦੇ ਰਾਜ ਤੋਂ ਟੈਕਸ ਲਗਾਇਆ ਗਿਆ ਸੀ। ਗੁਰੂ ਜੀ ਨੇ ਇਹ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੀ ਬਜਾਏ, ਉਹ ਸ਼ਹਿਰ ਤੋਂ ਬਾਹਰ ਹੀ ਰਹੇ। ਇਹ ਸੁਣ ਕੇ ਅਕਬਰ ਨੇ ਗੁਰੂ ਜੀ ਅਤੇ ਉਨ੍ਹਾਂ ਦੇ ਪੈਰੋਕਾਰਾਂ ‘ਤੇ ਲਗਾਇਆ ਟੈਕਸ ਮੁਆਫ ਕਰ ਦਿੱਤਾ। ਉਨ੍ਹਾਂ ਨੇ ਪਹਿਲੀ ਵਾਰ ਬਿਨਾਂ ਕੋਈ ਟੈਕਸ ਅਦਾ ਕੀਤੇ ਪਵਿੱਤਰ ਇਸ਼ਨਾਨ ਕੀਤਾ।
ਗੁਰਦੁਆਰਾ ਤੀਸਰੀ, ਸਤਵੀਂ ਤੇ ਅਠਵੀਂ ਪਾਤਸ਼ਾਹੀ
ਗੁਰੂ ਹਰਿਰਾਇ ਜੀ ਸੰਨ 1656 ਵਿਚ ਅਮਾਵਸ ਦੀ ਕਾਲੀ ਰਾਤ ਨੂੰ ਇਸ ਅਸਥਾਨ ‘ਤੇ ਆਏ ਸਨ ਅਤੇ ਉਨ੍ਹਾਂ ਨੇ ਇੱਥੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਸੀ।
ਗੁਰੂ ਹਰਿਕ੍ਰਿਸ਼ਨ ਜੀ ਕੀਰਤਪੁਰ ਸਾਹਿਬ ਤੋਂ ਆਉਂਦੇ ਸਮੇਂ ਇਸ ਸਥਾਨ ‘ਤੇ ਆਏ ਸਨ। ਉਹ ਆਪਣੇ ਪਿਤਾ ਦੇ ਅਸਥਾਨ ‘ਤੇ ਮੱਥਾ ਟੇਕਣ ਲਈ ਇੱਥੇ ਰੁਕੇ ਅਤੇ ਉਹ ਤਰਖਾਣ ਦੇ ਘਰ ਠਹਿਰੇ ਜਿੱਥੇ ਗੁਰੂ ਅਮਰਦਾਸ ਜੀ ਅਤੇ ਗੁਰੂ ਹਰਿਰਾਇ ਜੀ ਵੀ ਕੁਰੂਕਸ਼ੇਤਰ ਦੀ ਯਾਤਰਾ ਦੌਰਾਨ ਠਹਿਰੇ ਸਨ। ਗੁਰੂ ਹਰਿਕ੍ਰਿਸ਼ਨ ਜੀ ਨੇ ਇਸ ਅਸਥਾਨ ‘ਤੇ ਲੰਗਰ ਲਗਾਇਆ ਸੀ ਜਿਸ ਵਿਚ ਸਾਰੀ ਸਿੱਖ ਸੰਗਤ ਨੇ ਰਲ ਕੇ ਪ੍ਰਸ਼ਾਦਾ ਛਕਿਆ ਸੀ।
8. ਅੱਠਵੀਂ ਪਾਤਸ਼ਾਹੀ ਦਾ ਮੰਜੀ ਸਾਹਿਬ ਇੱਕ ਭਾਰੀ ਬੋਹੜ ਹੇਠ ਹੈ। ਉਤੇ ਗੁੰਮਟ ਹੈ ਪਰ ਨਿਸ਼ਾਨ ਸਾਹਿਬ ਨਹੀਂ ਜੋ ਕਿ ਪਰਾਚ ਤੀਰਥ ਉਤੇ ਹੈ। ਇਸ ਤੀਰਥ ਵਿੱਚ ਸਰਸਵਤੀ ਨਦੀ ਦਾ ਜਲ ਪੈਂਦਾ ਹੈ ਜੋ ਕਿ ਉੱਤਰ ਵੱਲ ਇਕ ਫਰਲਾਂਗ ਤੇ ਵਗ ਰਹੀ ਹੈ। ਇਹ ਗੁਰਦੁਆਰਾ ਪੰਡਿਤਾਂ ਦੇ ਕਬਜ਼ੇ ਵਿੱਚ ਹੈ। ਪੰਡਿਤਾਂ ਨੇ ਮੰਜੀ ਸਾਹਿਬ ਤਾਂ ਪੁੱਟ ਕੇ ਬਾਹਰ ਸੁੱਟ ਦਿਤੀ ਹੈ ਪਰ ਮੰਜੀ ਪੁੱਟੀ ਦੇ ਨਿਸ਼ਾਨ ਅਜੇ ਵੀ ਕਾਇਮ ਹਨ ਅਤੇ ਗੁੰਮਟੀ ਅਜੇ ਵੀ ਕਾਇਮ ਹੈ । ਇਹ ਗੁਰਦੁਆਰਾ ਨੌਵੀਂ ਪਾਤਸ਼ਾਹੀ ਜੀ ਦੇ ਗੁਰਦੁਆਰੇ ਤੋਂ ਚੜ੍ਹਦੇ ਦੀ ਤਰਫ 3 ਫਰਲਾਂਗ ਤੇ ਹੈ। (ਧੰਨਾ ਸਿੰਘ ਸਾਈਕਲ ਯਾਤਰਾ ਪੰਨਾ 181)
9. ਗੁਰਦੁਆਰਾ ਨੌਵੀਂ ਪਾਤਸ਼ਾਹੀ ਥਾਨ ਤੀਰਥ ਉਤੇ ਹੈ। ਇਸ ਥਾਂ ਗੁਰੂ ਜੀ ਗ੍ਰਹਿਣ ਦੇ ਮੌਕੇ ਤੇ ਏਥੇ ਆਏ ਤੇ ਸਤਿਨਾਮ ਦਾ ਉਪਦੇਸ਼ ਦਿਤਾ। ਇਸ ਗੁਰਦੁਆਰੇ ਨੂੰ 70-80 ਵਿੱਘੇ ਜ਼ਮੀਨ ਹੈ ਤੇ ਅੰਬਾਂ, ਬੇਰੀਆਂ ਅਤੇ ਅਮਰੂਦਾਂ ਦਾ ਬਾਗ ਵੀ ਹੈ। ਲੰਗਰ ਅਤੇ ਰਿਹਾਇਸ਼ ਹੈ।ਇਹ ਗੁਰਦੁੳਾਰਾ ਸ਼ਹਿਰ ਤੋਂ ਉੱਤਰ ਦੀ ਤਰਫ 3 ਫਰਲਾਂਗ ਤੇ ਹੇ ਤੇ ਨਿਸ਼ਾਨ ਸਾਹਿਬ ਜੀ ਝੂਲ ਰਹੇ ਹਨ। (ਧੰਨਾ ਸਿੰਘ, ਸਾਈਕਲ ਯਾਤਰਾ, ਪੰਨਾ 180)
ਕੁਰੂਖੇਤਰ ਦਾ ਇਹ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੈ। ਗੁਰੂ ਜੀ ਬਾਂਗੜ ਅਤੇ ਮਾਲਵੇ ਦੇ ਮਿਸ਼ਨਰੀ ਦੌਰੇ ਦੌਰਾਨ ਇਸ ਸ਼ਹਿਰ ਵਿਚ ਆਏ ਸਨ। ਇਹ ਝਾਂਸਾ ਰੋਡ ‘ਤੇ ਸਥਿਤ ਹੈ ਅਤੇ ਇਹ ਉਹ ਸਥਾਨ ਹੈ ਜਿੱਥੇ ਗੁਰੂ ਜੀ ਨੇ ਸ਼ਹਿਰ ਵਿੱਚ ਠਹਿਰਿਆ ਸੀ।
ਰਾਜਾ ਕਰਨ ਦੀ ਪਹਾੜੀ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਨ 1670 ਵਿੱਚ ਮਾਲਵੇ ਦੀ ਯਾਤਰਾ ਦੌਰਾਨ ਇੱਥੇ ਆਏ ਸਨ। ਗੁਰੂ ਜੀ ਨੇ ਫਿਰ ਆਪਣੀ ਯਾਤਰਾ ਸ਼ੁਰੂ ਕੀਤੀ, ਅਤੇ ਰਾਜਾ ਕਰਨ ਦੀ ਪਹਾੜੀ ‘ਤੇ ਪਹੁੰਚ ਕੇ, ਆਪਣਾ ਘੋੜਾ ਰੋਕਿਆ, ਅਤੇ ਕਿਹਾ, ‘ਵੇਖੋ, ਰਾਜਾ ਕਰਨ ਕਿੰਨਾ ਮਹਾਨ ਆਦਮੀ ਸੀ। ਉਸ ਨੇ ਹਰ ਰੋਜ਼ ਇੱਕ ਮਣ ਅਤੇ ਇੱਕ ਚੌਥਾਈ ਸੋਨਾ ਦਾਨ ਵਿੱਚ ਦਿੱਤਾ, ਅਤੇ ਜਦੋਂ ਅਜਿਹਾ ਕਰਨ ਲਈ ਕਿਹਾ ਗਿਆ ਤਾਂ ਆਪਣੀ ਖੱਲ ਵੀ ਵੱਖ ਕਰ ਦਿੱਤੀ।” ਜਾਂ ਬਾਬੇ ਨਾਨਕ ਦੇ ਅਤੇ ਨਾਲ ਹੀ ਗੁਰੂ ਹਰਗੋਬਿੰਦ ਜੀ ਦੇ ਪਵਿੱਤਰ ਸਥਾਨਾਂ ‘ਤੇ ਆਪਣੀ ਸ਼ਰਧਾ ਭੇਟ ਕਰਨ ਤੋਂ ਬਾਅਦ, ਬ੍ਰਾਹਮਣਾਂ ਨੂੰ ਇੱਕ ਜਨਤਕ ਦਾਵਤ ਦਿੱਤੀ, ਜਿਨ੍ਹਾਂ ਨੇ ਉਸਨੂੰ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਦੀ ਦੇਖਭਾਲ ਕਰਨ ਲਈ ਕਿਹਾ। ਸਿੱਖਾਂ ਨੂੰ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਿਰਦੇਸ਼ਿਤ ਕਰਦਾ ਇੱਕ ਤਾਂਬੇ ਦੀ ਤਸ਼ਤਰੀ ‘ਤੇ ਉੱਕiਰਆ ਹੁਕਮਨਾਮਾ ਵੀ ਜਾਰੀ ਕੀਤਾ ਗਿਆ। (ਗੁਰੂ ਕੀਆਂ ਸਾਖੀਆਂ, ਸਾਖੀ ੩੮)
ਥਾਨੇਸਰ: (ਥਾਨ ਤੀਰਥ),
ਸ਼ਹਿਰ ਵਿੱਚ ਸ਼ੇਖਚਿਲੀ ਮਕਬਰੇ ਦੇ ਨੇੜੇ ਥਾਨ ਤੀਰਥ ਦੇ ਕਿਨਾਰੇ ਨੌਵੇਂ ਗੁਰੂ ਦਾ ਗੁਰਦੁਆਰਾ ਹੈ ।ਇਥੇ ਬ੍ਰਾਹਮਣਾਂ ਨੂੰ ਭਾਰੀ ਦਾਨ ਦਿਤਾ। ਇਸ ਨਾਲ 50 ਵਿਘੇ ਜ਼ਮੀਨ ਹੈ (ਮਾਲਵਾ ਇਤਿਹਾਸ, ਪੰਨਾ 95)
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਕੁਰੂਖੇਤਰ ਵਿੱਚ ਮਹਾਂਯੱਗ
ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਸੀ, ਅਤੇ ਇਸ ਸਥਾਨ ‘ਤੇ ਸਿੱਖਾਂ ਅਤੇ ਸੰਤਾਂ ਦੀ ਭੀੜ ਹੋਣ ਲੱਗੀ। ਕੜਾਹ ਪ੍ਰਸ਼ਾਦ ਅਤੇ ਹੋਰ ਪਕਵਾਨਾਂ ਨੂੰ ਵੱਡੀ ਮਾਤਰਾ ਵਿੱਚ ਤਿਆਰ ਕਰਕੇ ਵੰਡਿਆ ਗਿਆ। ਗੁਰੂ ਜੀ ਨੇ ਕਿਹਾ, ‘ਹਰ ਪਾਸੇ ਤੋਂ ਬਹੁਤ ਸਾਰੇ ਸਿੱਖ, ਬਾਂਗਰ ਦੇਸ਼ ਵਿੱਚ ਸਾਡੇ ਧਰਮ ਅਸਥਾਨਾਂ ‘ਤੇ ਆਉਣਗੇ, ਪਰ ਦੇਸ਼ ਦੇ ਇਸ ਹਿੱਸੇ ਦੇ ਬਹੁਤ ਘੱਟ ਹਨ । ਮੂਲ ਅਸਥਾਨ ‘ਤੇ ਹਰ ਸਾਲ ਵੱਡਾ ਮੇਲਾ ਲਗਾਇਆ ਜਾਵੇਗਾ। ਢੋਲ ਵਜਾਏ ਜਾਣਗੇ, ਪਵਿੱਤਰ ਗ੍ਰੰਥ ਦਾ ਪਾਠ ਕੀਤਾ ਜਾਵੇਗਾ, ਪਵਿੱਤਰ ਸ਼ਬਦ ਗਾਏ ਜਾਣਗੇ, ਝੰਡੇ ਲਹਿਰਾਏ ਜਾਣਗੇ, ਘੋੜੇ ਅਤੇ ਹਾਥੀ ਲੜੀ ਵਿੱਚ ਖੜੇ ਕੀਤੇ ਜਾਣਗੇ ਅਤੇ ਇੱਕ ਐਲਾਨ ਦੁਆਰਾ ਇਕੱਠੇ ਬੁਲਾਏ ਗਏ ਗਰੀਬਾਂ ਨੂੰ ਰੋਟੀਆਂ ਵੰਡੀਆਂ ਜਾਣਗੀਆਂ। “ਗਰੀਬਾਂ ਦੇ ਰਾਖੇ”, ਸੇਖਾਂ ਨੇ ਕਿਹਾ, “ਅਸੀਂ ਜੰਗਲ ਦੇਸ਼, ਗੁਰੂ ਦੀ ਭਵਿੱਖੀ ਕਾਂਸ਼ੀ ਅਤੇ ਬਾਂਗਰ ਦੇਸ਼ ਦੇਖੇ ਹਨ; ਆਓ ਹੁਣ ਕੁਰਕਸ਼ੇਤਰ ਨੂੰ ਵੀ ਵੇਖੀਏ, ਜਿੱਥੇ ਕੈਰੋਂ ਅਤੇ ਪਾਂਡੋਂ ਵਿਚਕਾਰ ਮਸ਼ਹੂਰ ਲੜਾਈ ਲੜੀ ਗਈ ਸੀ।” ਗੁਰੂ ਜੀ ਨੇ ਜਵਾਬ ਦਿੱਤਾ ਕਿ ਉਹ ਅਗਲੇ ਪੂਰਨਮਾਸ਼ੀ ਨੂੰ ਬਾਬੇ ਨਾਨਕ ਦੀ ਬਰਸੀ ਮਨਾਉਣ ਲਈ 15 ਦਿਨ ਹੋਰ ਉੱਥੇ ਰਹਿਣ ਦਾ ਇਰਾਦਾ ਰੱਖਦੇ ਹਨ ਅਤੇ ਉਸ ਤੋਂ ਬਾਅਦ ਉਹ ਅੱਗੇ ਜਾਣਗੇ। ਇਸ ਅਨੁਸਾਰ ਉਨ੍ਹਾਂ ਨੇ ਬ੍ਰਾਹਮਣਾਂ ਅਤੇ ਸੰਤਾਂ ਲਈ ਭੋਜਨ ਤਿਆਰ ਕਰਨ ਲਈ ਆਪਣੇ ਤੰਬੂਆਂ ਦੇ ਨੇੜੇ ਚੁਰਾਂ ਅਤੇ ਚੁਲਿ੍ਹਆਂ ਦੀਆਂ ਥਾਵਾਂ ਬਣਾਉਣ ਦਾ ਆਦੇਸ਼ ਦਿੱਤਾ। ਉਨ੍ਹਾਂ ਨੇ ਮਿਸਰ ਤਾਜੀ ਮਲ ਨੂੰ ਪੁੱਛਿਆ ਕਿ ਉਹ ਕਿਹੜੀਆਂ ਪਕਵਾਨਾਂ ਨੂੰ ਤਰਜੀਹ ਦਿੰਦੇ ਹਨ।ਮਿਸਰ ਨੇ ਖੀਰ-ਦੁੱਧ ਅਤੇ ਚੌਲ ਇਕੱਠੇ ਉਬਾਲ ਕੇ ਚੀਨੀ ਮਿਲਾਉਣ ਦੀ ਸਿਫਾਰਸ਼ ਕੀਤੀ-ਪਰ ਨਾਲ ਹੀ ਕਿਹਾ ਕਿ ਬਾਬੇ ਨਾਨਕ ਦਾ ਮਨਪਸੰਦ ਪਕਵਾਨ ਕੜਾਹ ਪ੍ਰਸ਼ਾਦ ਸੀ। ਗੁਰੂ ਜੀ ਨੇ ਦੋਵਾਂ ਨੂੰ ਤਿਆਰ ਕਰਨ ਦਾ ਹੁਕਮ ਦਿੱਤਾ, ‘ਗੁਰੂ ਜੀ ਨੇ ਕਿਹਾ, ‘ਮਹਾਰਾਜਾ ਰਾਮ ਚੰਦਰ ਜੀ ਦੁਆਰਾ ਇੱਥੇ ਇੱਕ ਵਿਸ਼ਾਲ ਯੱਗ ਕਰਵਾਇਆ ਗਿਆ ਸੀ, ਅਤੇ ਇਹ ਬਾਬਾ ਨਾਨਕ ਦੀ ਬਰਸੀ ਹੈ”। ਇਸ ਲਈ ਦੁੱਧ ਦੀ ਵੱਡੀ ਮਾਤਰਾ ਇਕੱਠੀ ਕੀਤੀ ਗਈ ਅਤੇ ਖੀਰ, ਕੜਾਹ ਪ੍ਰਸ਼ਾਦ, ਪੂਰੀਆਂ ਅਤੇ ਕੁਚੌਰੀਆਂ, 24 ਘੰਟਿਆਂ ਲਈ ਤਿਆਰ ਸਨ । ਅਗਲੀ ਸਵੇਰ ਬ੍ਰਾਹਮਣ ਅਤੇ ਸੰਤ ਇਕੱਠੇ ਹੋਏ ਅਤੇ ਦਾਅਵਤ ਮਾਨਣ ਲਈ ਕਤਾਰਾਂ ਵਿੱਚ ਬੈਠ ਗਏ। ਉਸ ਦਿਨ ਆਏ ਸਾਰੇ ਲੋਕਾਂ ਦਾ ਸੁਆਗਤ ਕੀਤਾ ਗਿਆ ਸੀ। ਅਜਿਹਾ ਸੀ ਬਾਬੇ ਨਾਨਕ ਦੀ ਬਰਸੀ ਦਾ ਯੱਗ। ਇਸ ਸ਼ਾਨਦਾਰ ਤਿਉਹਾਰ ਦੇ ਸਬੰਧ ਵਿੱਚ ਗੁਰੂ ਜੀ ਦਾ ਨਾਮ ਅੱਜ ਵੀ ਉੱਥੇ ਯਾਦ ਕੀਤਾ ਜਾਂਦਾ ਹੈ। (ਗੁਰੂ ਕੀਆਂ ਸਾਖੀਆਂ , ਸਾਖੀ ੩੨)
ਗੁਰੂ ਜੀ ਨੇ ਮਸੰਦ ਦੁੱਗੋ ਨੂੰ ਖੂਹ ਅਤੇ ਸਰੋਵਰ ਨੂੰ ਸਾਫ਼ ਕਰਨ ਲਈ ਸੋਨੇ ਦੀ ਮੋਹਰਾਂ ਦਿੱਤੀਆਂ ਸਨ, ਕਿਉਂਕਿ ਉਹ ਪਿੰਡ ਦਾ ਜ਼ਿਮੀਦਾਰ ਹੋਣ ਕਰਕੇ ਇਸ ਕੰਮ ਲਈ ਢੁਕਵਾਂ ਆਦਮੀ ਸੀ। ਗੁਰੂ ਜੀ ਨੇ ਇਸ ਤੋਂ ਇਲਾਵਾ ਉਸਨੂੰ ਇਸ ਮਾਮਲੇ ਵਿੱਚ ਈਮਾਨਦਾਰ ਰਹਿਣ ਲਈ ਚੇਤਾਵਨੀ ਦਿੱਤੀ, ਕਿਉਂਕਿ ਪੈਸਾ ਲੋਕ-ਭਲਾਈ ਦੇ ਉਦੇਸ਼ਾਂ ਲਈ ਇਕੱਠਾ ਕੀਤਾ ਗਿਆ ਸੀ, ਅਤੇ ਕਿਸੇ ਵੀ ਦੁਰਵਰਤੋਂ ਨਾਲ ਉਸਦੀ ਬਰਬਾਦੀ ਹੋਵੇਗੀ ਤੇ ਇਹ ਹੋਰ ਬਹੁਤ ਸਾਰੇ ਮਹਾਨ ਪੁਰਸ਼ਾਂ ਦੀ ਬਰਬਾਦੀ ਦਾ ਕਾਰਨ ਬਣੇਗੀ। ਦੱਗੋ ਨੇ ਇਮਾਨਦਾਰੀ ਨਾਲ ਕੰਮ ਨਹੀਂ ਕੀਤਾ। ਉਸ ਨੇ ਖੂਹ ਗੁਰੂ ਜੀ ਦੁਆਰਾ ਦਰਸਾਏ ਗਏ ਸਥਾਨ ‘ਤੇ ਨਹੀਂ ਕੀਤਾ ਸਗੋਂ ਆਪਣੀ ਜਾਇਦਾਦ ‘ਤੇ ਬਣਾਇਆ ਸੀ। ਇਸ ਲਈ ਖੂਹ ਬਹਿ ਗਿਆ, ਤਾਂ ਫਿਰ ਇੱਕ ਹੋਰ ਖੂਹ ਉਸਨੇ ਬਣਾਇਆ ਤਾਂ ਉਹ ਵੀ ਸੀ, ਉਸੇ ਤਰ੍ਹਾਂ ਬਰਬਾਦ ਹੋ ਗਿਆ। ਇਸ ਤੋਂ ਇਲਾਵਾ, ਦਗੋ ਦਾ ਪਰਿਵਾਰ ਦੇ 18 ਜੀ ਬਹੁਤ ਹੀ ਥੋੜ੍ਹੇ ਸਮੇਂ ਵਿਚ ਖਤਮ ਹੋ ਗਏ ਜਿਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਉਸ ਕੋਲ ਕੋਈ ਨਹੀਂ ਬਚਿਆ ਸੀ। ਉਸ ਦੇ ਚੁੱਲ੍ਹੇ ‘ਤੇ ਅੱਕ ਦੇ ਪੌਦੇ ਉੱਗ ਪਏ, ਅਤੇ ਉਹ ਪੂਰੀ ਤਰ੍ਹਾਂ ਬਰਬਾਦ ਹੋ ਗਿਆ। ਥੋੜ੍ਹੇ ਸਮੇਂ ਬਾਅਦ ਦੁੱਗੋ ਦੀ ਮੌਤ ਹੋ ਗਈ ਅਤੇ ਭਾਈ ਫੇਰੂ ਦੇ ਚੇਲੇ ਭਾਈ ਟਹਿਲਦਾਸ ਨੂੰ ਉਸ ਦੀ ਜਗ੍ਹਾ ਨਿਯੁਕਤ ਕੀਤਾ ਗਿਆ। (ਗੁਰੂ ਕੀਆਂ ਸਾਖੀਆਂ, ਸਾਖੀ ੩੩)
10 (ੳ) ਗੁਰਦੁਆਰਾ ਦਸਵੀਂ ਪਾਤਸ਼ਾਹੀ, ਮੰਜੀ ਸਾਹਬ, ਰਾਜ ਘਾਟ ਸ਼ਹਿਰ ਦੇ ਦੱਖਣ ਵੱਲ 4 ਫਰਲਾਂਗ ਤੇ ਹੈ ਜਿੱਥੇ ਮੰਜੀ ਸਾਹਿਬ ਵੀ ਹੈ ਅਤੇ ਨਿਸ਼ਾਨ ਸਾਹਿਬ ਵੀ ਹੈ। ਪਾਸ ਇਕ ਛੋਟਾ ਜਿਹਾ ਮਕਾਨ ਸੀ ਜਿਸ ਦੀ ਛੱਤ ਡਿਗ ਪਈ ਤਾਂ ਇਸ ਨੂੰ ਇੱਕ ਵੱਡੇ ਭਵਨ ਵਿੱਚ ਬਦਲ ਦਿਤਾ ਗਿਆ ਹੈ।ਇੱਕ ਪ੍ਰਚਲਿਤ ਧਾਰਨਾ ਸੀ ਕਿ ਸੂਰਜ ਗ੍ਰਹਿਣ ਦੌਰਾਨ ਬ੍ਰਾਹਮਣਾਂ ਨੂੰ ਮਹਿੰਗੇ ਤੋਹਫ਼ੇ ਦਾਨ ਵਜੋਂ ਦੇਣ ਨਾਲ ਦਾਨ ਕਰਨ ਵਾਲੇ ਨੂੰ ਖੁਸ਼ਹਾਲੀ ਮਿਲਦੀ ਹੈ। ਇਸ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਨੇ ਕਰਤਾਰ ਦੇ ਰੰਗ ਦਿਖਾਉਣ ਲਈ ਗਊ ਅਜੀਬ ਢੰਗ ਨਾਲ ਪੁੰਨ ਕੀਤੀ ਸੀ। ਗੁਰੂ ਜੀ ਨੇ ਬਹੁਤ ਸਾਰੇ ਅਮੀਰ ਤੋਹਫ਼ੇ ਇੱਕ ਗਊ ਉੱਤੇ ਲੱਦ ਦਿੱਤੇ ਅਤੇ ਬ੍ਰਾਹਮਣਾਂ ਨੂੰ ਉਨ੍ਹਾਂ ਨੂੰ ਲੈ ਜਾਣ ਲਈ ਕਿਹਾ। ਬ੍ਰਾਹਮਣ ਦਰਸ਼ਕਾਂ ਨੂੰ ਉਹ ਗਊ ਖੋਤੇ ਦੇ ਰੂਪ ਵਿੱਵ ਦਿਖੀ ਤੇ ਮਖੌਲਾਂ ਤੋਂ ਡਰਦੇ ਖੋਤੇ ਨੂੰ ਛੂਹਣ ਤੋਂ ਬਹੁਤ ਝਿਜਕਦੇ ਸਨ। ਪਰ ਇੱਕ ਨੌਜਵਾਨ ਬ੍ਰਾਹਮਣ ਮਨੀ ਰਾਮ ਅਪਣੀ ਦਾਦੀ ਕੋਲ ਗਿਆ ਤੇ ਗਊ ਤੇ ਗੱਧੀ ਵਾਲੀ ਗਾਥਾ ਦਸੀ ਤਾਂ ਉਸ ਮਾਈ ਨੇ ਕਿਹਾ’ ਬੱਚਾ ਜਾਹ ਲੈ ਆ। ਉਹ ਗਊ ਹੀ ਹੈ।” ਮਨੀ ਰਾਮ ਨੇ ਗਊ ਲੈ ਲਈ ਤਾਂ ਗੁਰੂ ਜੀ ਨੇ ਪੁਛਿਆ, ਕਿਸ ਨੇ ਤੈਨੂੰ ਇਹ ਭੇਦ ਦਿਤਾ” ਤਾਂ ਉਸ ਕਿਹਾ ਦਾਦੀ ਨੇ । ਗੁਰੂ ਜੀ ਉਸ ਮਾਈ ਦੇ ਘਰ ਗਏ ਜਿਸ ਥਾਂ ਇਹ ਗੁਰਦੁਆਰਾ ਬਣਾਇਆ ਗਿਆ ਹੈ।ਮਨੀ ਰਾਮ ਨੂੰ ਗੁਰੂ ਜੀ ਨੇ ਇੱਕ ਹੁਕਮਨਾਮਾ ਸਾਹਿਬ ਅਤੇ ਖੰਜਰ ਬਖਸ਼ਿਸ਼ ਕੀਤੇ। ਇਹ ਚੋਜ ਗੁਰੂ ਜੀ ਨੇ ਸੂਰਜ ਗ੍ਰਹਿਣ ਦੇ ਮੇਲੇ ਤੇ 1759 ਬਿਕ੍ਰਮੀ (1702 ਈ:) ਨੂੰ ਵਿਖਾਏ ਸਨ।
ਇਹ ਸੁੰਦਰ ਗੁਰਦੁਆਰਾ ਕੁਰੂਖੇਤਰ ਦੇ ਪ੍ਰਸਿੱਧ ਬ੍ਰਹਮਾ ਸਰੋਵਰ ਦੇ ਨੇੜੇ ਸਥਿਤ ਹੈ। ਇਹ ਗੁਰੂ ਗੋਬਿੰਦ ਜੀ ਨੂੰ ਸਮਰਪਿਤ ਹੈ। ਇਹ ਉਸ ਸਥਾਨ ‘ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਸਾਹਿਬ 1702-03 ਵਿਚ ਸੂਰਜ ਗ੍ਰਹਿਣ ਵੇਲੇ ਆਪਣੀ ਯਾਤਰਾ ਦੌਰਾਨ ਠਹਿਰੇ ਸਨ। ਉਨ੍ਹਾਂ ਨੇ ਗ੍ਰਹਿਣ ਦੌਰਾਨ ਭੋਜਨ ਨਾ ਤਿਆਰ ਕਰਨ ਦੇ ਨਿਯਮਾਂ ਦੇ ਉਲਟ ਲੰਗਰ ਲਗਾਇਆ। ਇਸ ਲੰਗਰ ਵਿੱਚ ਅਧਿਆਤਮਿਕ ਸ਼ਕਤੀਆਂ ਰਾਹੀਂ ਭੁੱਖ ਵਧਾਉਂਦੇ ਹੋਏ ਆਏ ਇੱਕ ਬ੍ਰਾਹਮਣ ਦੀ ਭੁੱਖ ਮਿਟਾਉਣ ਲਈ ਸਤਨਾਮ ਲੈ ਕੇ ਭੋਜਨ ਵਰਤਾਇਆ ਗਿਆ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਕੁਰੂਖੇਤਰ ਵਿਖੇ ਆਪਣੀ ਰਿਹਾਇਸ਼ ਦੌਰਾਨ ਇੱਥੇ ਆਏ ਸਨ। ਗ੍ਰਹਿਣ ਦੌਰਾਨ ਭੋਜਨ ਨਾ ਤਿਆਰ ਕਰਨ ਦੇ ਸਥਾਨਕ ਨਿਯਮਾਂ ਨੂੰ ਤੋੜਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਲੰਗਰ ਤਿਆਰ ਕੀਤਾ ਸੀ। ਇੱਕ ਸਾਧੂ ਨੇ ਆਪਣੀ ਭੁੱਖ ਵਧਾ ਕੇ ਸਾਰਾ ਲੰਗਰ ਖੁਦ ਖਾ ਕੇ ਸਿੱਖਾਂ ਨੂੰ ਸ਼ਰਮਸਾਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਤਨਾਮ ਕਹਿ ਕੇ ਸਿੱਖ ਸੇਵਾਦਾਰਾਂ ਨੂੰ ਲੰਗਰ ਛਕਣ ਲਈ ਕਿਹਾ। ਜਦੋਂ ਸਾਧੂ ਨੇ ਲੰਗਰ ਛਕਣਾ ਸ਼ੁਰੂ ਕੀਤਾ ਤਾਂ ਉਹ ਆਪਣੇ ਪਹਿਲੀ ਬੁਰਕੀ ਮੂੰਹ ਵਿੱਚ ਪਾਉਂਦਿਆਂ ਹੀ ਬਹੁਤ ਜਲਦੀ ਰੱਜ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਡਿੱਗ ਪਿਆ।
ਗੁਰਦੁਆਰਾ ਸ੍ਰੀ ਪਟਾ ਸਾਹਿਬ
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ 1701-02 ਵਿਚ ਸੂਰਜ ਗ੍ਰਹਿਣ ਦੇ ਮੇਲੇ ਦੇ ਮੌਕੇ ‘ਤੇ ਕੁਰੂਕਸ਼ੇਤਰ ਆਏ ਤਾਂ ਉਨ੍ਹਾਂ ਨੇ ਹੁਣ ਗੁਰਦੁਆਰਾ ਸ੍ਰੀ ਪਟਾ ਸਾਹਿਬ ਵਾਲੀ ਜਗ੍ਹਾ ‘ਤੇ ਡੇਰਾ ਲਾਇਆ। ਸੂਰਜ ਗ੍ਰਹਿਣ ਦੇ ਮੌਕੇ ਬ੍ਰਾਹਮਣਾਂ ਨੂੰ ਦਾਨ ਵਜੋਂ ਦਾਨ ਦੇਣ ਦਾ ਰਿਵਾਜ ਅਜੇ ਵੀ ਸੀ ਅਤੇ ਇਸ ਵਿਸ਼ਵਾਸ ਨਾਲ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਸੀ ਕਿ ਇਸ ਨਾਲ ਸੂਰਜ ਦੇਵਤਾ ਨੂੰ ਉਸ ਨੂੰ ਖਾਣ ਵਾਲੇ ਦੈਂਤਾਂ ਦੇ ਪੰਜੇ ਤੋਂ ਛੁਟਕਾਰਾ ਮਿਲੇਗਾ ਤੇ ਇਸ ਨਾਲ ਦਾਨੀਆਂ ਨੂੰ ਪਰਲੋਕ ਵਿੱਚ ਧਨ ਮਿਲੇਗਾ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕੂੜ ਨੂੰ ਦੂਰ ਕਰਨ ਦਾ ਨਵਾਂ ਤਰੀਕਾ ਲੱਭਿਆ। ਉਨ੍ਹਾਂ ਨੇ ਇੱਕ ਖੋਤੇ ਨੂੰ ਮਹਿੰਗੇ ਤੋਹਫ਼ਿਆਂ ਨਾਲ ਲੱਦ ਦਿੱਤਾ ਅਤੇ ਬ੍ਰਾਹਮਣਾਂ ਨੂੰ ਇਸ ਨੂੰ ਦਾਨ ਵਜੋਂ ਲੈਣ ਲਈ ਕਿਹਾ। ਬ੍ਰਾਹਮਣਾਂ ਨੇ ਤੋਹਫ਼ਿਆਂ ਦੀ ਲਾਲਸਾ ਕੀਤੀ ਪਰ ਖੋਤੇ ਨੂੰ ਫੜਨ ਤੋਂ ਸੰਕੋਚ ਕੀਤਾ, ਕਿਤੇ ਉਹ ਨੀਚ ਅਤੇ ਅਪਵਿੱਤਰ ਜਾਨਵਰ ਨੂੰ ਛੂਹਣ ਨਾਲ ਪਲੀਤ ਨਾ ਹੋ ਜਾx। ਇਸ ਦ੍ਰਿਸ਼ ਨੇ ਗੁਰੂ ਜੀ ਦੇ ਆਲੇ-ਦੁਆਲੇ ਇਕੱਠੇ ਹੋਏ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਗੁਰੂ ਜੀ ਦੀ ਇਹੀ ਇੱਛਾ ਸੀ। ਉਸਨੇ ਲੋਕਾਂ ਨੂੰ ਗ੍ਰਹਿਣ ਨੂੰ ਮਿਥਿਹਾਸਕ ਦੇਵਤਿਆਂ ਅਤੇ ਦੈਂਤਾਂ ਨਾਲ ਜੋੜਨ ਦੇ ਬੇਤੁਕੇ ਭਰਮ ਅਤੇ ਲਾਲਚੀ ਪੁਜਾਰੀਆਂ ਨੂੰ ਦਾਨ ਦੇਣ ਦੀ ਵਿਅਰਥਤਾ ਬਾਰੇ ਦੱਸਿਆ। ਗੁਰੂ ਜੀ ਬ੍ਰਾਹਮਣਾਂ ਵਿੱਚੋਂ ਇੱਕ ਮਨੀ ਰਾਮ ਤੋਂ ਪ੍ਰਸੰਨ ਹੋਏ, ਜਿਸ ਨੇ ਦੂਜੇ ਪੁਜਾਰੀ ਦੀਆਂ ਧਮਕੀਆਂ ਤੋਂ ਬੇਪਰਵਾਹ ਹੋ ਕੇ, ਗਧੇ ਨੂੰ ਗੁਰੂ ਦੀ ਕਿਰਪਾ ਸਮਝ ਕੇ ਫੜ ਲਿਆ ਅਤੇ ਉਸ ਦਾ ਆਸ਼ੀਰਵਾਦ ਮੰਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਉਸਨੂੰ ਇੱਕ ਘੋੜਾ, ਹੁਕਮਨਾਮਾ ਅਤੇ ਇੱਕ ਕਟਾਰ ਤੋਹਫ਼ੇ ਵਜੋਂ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦਾ ਪਰਿਵਾਰ ਮਨੀ ਰਾਮ ਦੇ ਨਾਲ ਰਿਹਾ ਜਿਸ ਦੀ ਭੈਣ ਨੇ ਮਾਤਾ ਗੁਜਰੀ ਦੀ ਬਹੁਤ ਸਤਿਕਾਰ ਨਾਲ ਸੇਵਾ ਕੀਤੀ। ਨਤੀਜੇ ਵਜੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਨੂੰ ਪੰਜ ਗ੍ਰੰਥੀ ਪੋਥੀ ਦਿੱਤੀ। ਹੁਕਮਨਾਮਾ ਅੱਜ ਵੀ ਗੁਰਦੁਆਰੇ ਵਿਚ ਸੁਰੱਖਿਅਤ ਹੈ।
(ਅ) ਗੁਰਦੁਆਰਾ ਦਸਵੀਂ ਪਾਤਸ਼ਾਹੀ, ਮਹਲਾ ਸੁਦਾਗਰਾਂ ਵਿੱਚ ਬ੍ਰਾਹਮਣਾਂ ਦੇ ਘਰ ਛੋਟਾ ਜਿਹਾ ਗੁਰਦੁਆਰਾ ਹੈ ਜਿਸ ਵਿੱਚ ਮੰਜੀ ਸਾਹਿਬ ਤੇ ਬਾਹਰ ਨਿਸ਼ਾਨ ਸਾਹਿਬ ਝੂਲਦਾ ਹੈ। ਇਹ ਲੋਕਲ ਕਮੇਟੀ ਦੇ ਕਬਜ਼ੇ ਵਿੱਚ ਹੈ।ਇਸ ਗੁਰਦੁਆਰੇ ਨੂੰ ਪੂਰੇ ਪਿੰਡ ਖਾਨਪੁਰ ਦੀ ਜਗੀਰ ਹੈ ਜੋ ਚਮਕੌਰ ਦੇ ਨੇੜੇ ਹੈ। ਮਨੀ ਰਾਮ ਦੇ ਘਰ ਹੁਕਮਨਾਮਾ ਹੈ। (ਧੰਨਾ ਸਿੰਘ, ਸਾਈਕਲ ਯਾਤਰਾ, ਪੰਨਾ 181)
ਗੁਰਦੁਆਰਾ ਸ੍ਰੀ ਰਾਜ ਘਾਟ ਗੁਰੂ ਗੋਬਿੰਦ ਸਿੰਘ ਸਾਹਿਬ
See lessਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਕੁਰੂਖੇਤਰ ਵਿਖੇ ਆਪਣੀ ਰਿਹਾਇਸ਼ ਦੌਰਾਨ ਇੱਥੇ ਆਏ ਸਨ। ਗ੍ਰਹਿਣ ਦੌਰਾਨ ਭੋਜਨ ਨਾ ਤਿਆਰ ਕਰਨ ਦੇ ਸਥਾਨਕ ਨਿਯਮਾਂ ਨੂੰ ਤੋੜਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਲੰਗਰ ਤਿਆਰ ਕੀਤਾ ਸੀ। ਇੱਕ ਸਾਧੂ ਨੇ ਆਪਣੀ ਭੁੱਖ ਵਧਾ ਕੇ ਸਾਰਾ ਲੰਗਰ ਖੁਦ ਖਾ ਕੇ ਸਿੱਖਾਂ ਨੂੰ ਸ਼ਰਮਸਾਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਤਨਾਮ ਕਹਿ ਕੇ ਸਿੱਖ ਸੇਵਾਦਾਰਾਂ ਨੂੰ ਲੰਗਰ ਛਕਣ ਲਈ ਕਿਹਾ। ਜਦੋਂ ਸਾਧੂ ਨੇ ਲੰਗਰ ਛਕਣਾ ਸ਼ੁਰੂ ਕੀਤਾ ਤਾਂ ਉਹ ਆਪਣੇ ਪਹਿਲੀ ਬੁਰਕੀ ਮੂੰਹ ਵਿੱਚ ਪਾਉਂਦਿਆਂ ਹੀ ਬਹੁਤ ਜਲਦੀ ਰੱਜ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਡਿੱਗ ਪਿਆ।
ਇਨ੍ਹਾਂ ਗੁਰ ਅਸਥਾਨਾਂ ਵਿੱਚੋਂ ਸਿਰਫ 6-7 ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਠੀਕ ਤਰ੍ਹਾਂ ਹੋ ਰਹੀ ਹੈ ਅਤੇ ਬਾਕੀ ਛੇ ਜਾਂ ਤਾਂ ਕੁਝ ਲੋਕਾਂ ਨੇ ਢਾਅ ਕੇ ਅਪਣੇ ਕਬਜ਼ੇ ਵਿੱਚ ਲੈ ਲਏ ਹਨ ਜਾਂ ਉਸ ਤਰ੍ਹਾਂ ਅਲੋਪ ਕਰ ਦਿਤੇ ਗਏ ਹਨ। ਸਖਤ ਜ਼ਰੂਰਤ ਹੈ ਕਿ ਇਨਾਂ ਸਾਰੇ ਗੁਰਦੁਆਰੇ ਸਾਹਿਬਾਨਾਂ ਦੀ ਪੂਰੀ ਖੋਜ ਕਰਕੇ ਸਥਾਪਤੀ ਕੀਤੀ ਜਾਵੇ ਤੇ ਯੋਗ ਯਾਦਗਾਰਾਂ ਬਣਨ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੀਂ ਨਵੀਂ ਬਣੀ ਹੈ ਤੇ ਇਸ ਲਈ ਇਹ ਇਕ ਚੈਲੇਂਜ ਦੇ ਹੈ ਕਿ ਕੁਰੂਖੇਤਰ ਜ਼ਿਲੇ ਦੇ ਸਾਰੇ ਗੁਰਦੁਆਰੇ ਸਾਹਿਬ ਜੋ ਢਹਿ ਚੁਕੇ ਹਨ, ਢਾਹੇ ਗਏ ਹਨ ਜਾਂ ਲੁਪਤ ਕੀਤੇ ਗਏ ਹਨ ਉਨ੍ਹਾਂ ਦੀ ਪਛਾਣ ਕਰਕੇ ਦੁਬਾਰਾ ਉਸਾਰੇ ਜਾਣ।
Do the Panj Pyare judge you if you go to take Amrit again?
Shouldn't judge because only He is perfect. All human beings are bound to err. Guru Granth Sahib teaches us: ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥ ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥ ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ ॥੮॥੧੨॥ {ਪੰਨਾ 60-61} ਪਉੜੀ ॥ ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥ ਤੂ ਕਰਹਿ ਸੁ ਸਚੇ ਭਲਾRead more
Shouldn’t judge because only He is perfect. All human beings are bound to err. Guru Granth Sahib teaches us:
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥ ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥ ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ ॥੮॥੧੨॥ {ਪੰਨਾ 60-61}
ਪਉੜੀ ॥ ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥ ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥ ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥ ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ ॥ ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ॥੪॥ {ਪੰਨਾ 301}
ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥ ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥੮॥੪॥ {ਪੰਨਾ 1344}
See lessI have done Amrit but never done path can I should take Amrit again
You say that you were not doing Paath after parkaking Pahul. But were you wearing Kakars? If not, then it will be desirable that you partake Pahul again and seek forgiveness from the Five Beloved Ones, for your lapses.
You say that you were not doing Paath after parkaking Pahul. But were you wearing Kakars? If not, then it will be desirable that you partake Pahul again and seek forgiveness from the Five Beloved Ones, for your lapses.
See lessगुरु की दात क्या है, गुरु भक्ति कैसे करें, गुरुमुख कैसे बने?
Guru/Akalpurakh Giver/Bestower (गुरु दाता) As per teachings of Guru Granth Sahib, Akalpurakh and Shabad Guru are spiritually embodiment of each other. Please read the Shalok of the First Guru Person, Guru Nanak Sahib and its meanings:- सलोकु मः १ ॥गुरु दाता गुरु हिवै घरु गुरु दीपकु तिह लोइ ॥ अमर पदाRead more
Guru/Akalpurakh Giver/Bestower (गुरु दाता)
As per teachings of Guru Granth Sahib, Akalpurakh and Shabad Guru are spiritually embodiment of each other. Please read the Shalok of the First Guru Person, Guru Nanak Sahib and its meanings:-
सलोकु मः १ ॥गुरु दाता गुरु हिवै घरु गुरु दीपकु तिह लोइ ॥ अमर पदारथु नानका मनि मानिऐ सुखु होइ ॥१॥
अर्थ: सतिगुरू (नाम की दाति) देने वाला है। गुरू ठण्ड का श्रोत है। गुरू (ही) त्रिलोकी में प्रकाश करने वाला है। हे नानक! कभी ना समाप्त होने वाला (नाम रूपी) पदार्थ (गुरू से मिलता है)। जिसका मन गुरू में पतीज जाए, वह सुखी हो जाता है।1।
Doing Worship (भक्ति Bhakti)
Only with His blessings and by living life, as per His teachings, after cleansing one’s mind of vices and becoming righteous/virtuous, one can do worship. Other outward means don’t help. Please read the following teachings of Guru Granth Sahib:-
तीरथु तपु दइआ दतु दानु ॥ जे को पावै तिल का मानु ॥
अर्थ: तीर्थ यात्राएं, तपों की साधना, (जीवों पे) दया करनी, दिया हुआ दान- (इन कर्मों के बदले) अगर किसी मनुष्य को कोई आदर-सत्कार मिल भी जाए, तो वह नाम मात्र ही है।
सुणिआ मंनिआ मनि कीता भाउ ॥ अंतरगति तीरथि मलि नाउ ॥
अर्थ: (पर जिस मनुष्य ने अकाल-पुरख के नाम में) सुरति जोड़ी है, (जिस का मन नाम में) पतीज गया है, (और जिस ने अपने मन) में (अकाल-पुरख का) प्यार पैदा किया है, उस मनुष्य ने (मानों) अपने भीतर के तीर्थ में मलमल के स्नान कर लिया है (भाव, उस मनुष्य ने अपने अंदर बस रहे अकाल-पुरख में जुड़ के अच्छी तरह अपने मन की मैल उतार ली है)।
सभि गुण तेरे मै नाही कोइ ॥ विणु गुण कीते भगति न होइ ॥
अर्थ: (हे अकाल-पुरख!) अगर तू (स्वयं खुद) गुण (मेरे में) पैदा ना करें तो मुझसे तेरी भक्ति नहीं हो सकती।
Gurmukh and Manmukh (गुरमुखि = वह मनुष्य जिसका मुँह गुरू की ओर है। मनमुखि = वह मनुष्य जिसका मुँह अपने मन की ओर है)
According to Prof. Sahib Singh ji, who has given meanings of all the Shabads included in Guru Granth Sahib, the entire Guru Granth Sahib is the vyakhya (explanation) of the following two Pangtis of the first Pauri of Jap Baani:-
किव सचिआरा होईऐ किव कूड़ै तुटै पालि ॥
हुकमि रजाई चलणा नानक लिखिआ नालि ॥१॥
Therefore, the basic principles of Sikhi are to become a righteous/ virtuous person and to remain in the Hukam (Divine Law) of Akalpurakh.
If a person’s mind is following the above principles, the person is following Guru Sahib’s teachings and is a Gurmukh. Otherwise, the person’s mind is being driven by the teachings of the world and is a Manmukh.
See lessHow to study Sikhism
Dear OL, If the undersigned is not mistaken, we have corresponded earlier also. Find below the basic concepts of Sikhism, which need to be practically implemented in life, instead of reading theories only. Keeping in view your health condition, it is suggested that you please try to live Sikhi. if yRead more
Dear OL,
If the undersigned is not mistaken, we have corresponded earlier also. Find below the basic concepts of Sikhism, which need to be practically implemented in life, instead of reading theories only. Keeping in view your health condition, it is suggested that you please try to live Sikhi.
if you have any further questions, please do ask.
Regards,
Your Brother
—————–
What is Sikhism?
1. “Sikh” is a “Seeker of Truth” and “Sikhism” stands for:-
(i) Oneness of Humanity;
(ii) No discrimination owing to gender, race, caste, creed, or color;
(iii) No empty rituals & worthless religious practices;
(iv) No life after death theories. Rather, it stands for spiritual salvation/emancipation, during the life time itself, by getting rid of vices.
2. Guru Granth Sahib starts with Jap Baani of First Guru Person, Guru Nanak Sahib, and the Baani starts with, what is called Mool Mantar, which defines the attributes of the One God (Akalpurakh), with whom a person can become one, with the help of Shabad Guru:-
ੴ (Ik Onkar) (One Universal Creator God);
ਸਤਿ ਨਾਮੁ (Sat Naam) (The Name Is Truth);
ਕਰਤਾ ਪੁਰਖੁ (Karta Purakh) (Creative Being Personified);
ਨਿਰਭਉ (Nirbhau) (No Fear);
ਨਿਰਵੈਰੁ (Nirvair) (No Enmity or Hatred),
ਅਕਾਲ ਮੂਰਤਿ (Akal Moorat) (Image of the undying);
ਅਜੂਨੀ (Ajuni) (Beyond Birth);
ਸੈਭੰ (Saibhang) (Self-existstant);
ਗੁਰ ਪ੍ਰਸਾਦਿ (Gur Parsad) (By Guru’s Grace).
Therefore, the First Guru Person, Guru Nanak Sahib, himself had made it very clear, in the very beginning of the Guru Granth Sahib, that there is one creator God and He is not in human form but resides everywhere and in every living being.
3. In his discussion with Yogis, the First Guru Person, Guru Nanak Sahib had made it very clear that his Guru was Shabad when he said Shabad Guru Surat Dhun Chela.
4. Further, Sikhism:-
(i) teaches a Sikh to live his life in the present, as per Hukam of Akalpurakh (Divine Law) and teachings of ever living Guru, Sri Guru Granth Sahib;
(ii) expects a Sikh to earn an honest living, remain connected with Akalpurakh all the time and share his honest earning, with poor and needy;
(iii) expects a Sikh to be compassionate, kind, tolerant and is to love all i e. he is to reach the mental state of seeing Akalpurakh in everyone and hence having friends only and no enemies;
(iv) expects a Sikh to serve the humanity, without any distinction of caste, creed and religion.
5. Guru Granth Sahib teaches a person/Sikh to get rid of vices, become a righteous/virtuous person (Gurmukh). The goal of becoming a righteous/virtuous person was laid down by the First Guru Person Guru Nanak Sahib, in the first Pauri (stanza) of Jap Baani itself, when he said:-
Kiv Sachiara hoiey, Kiv Kude Tute Pal,
Hukam Rajai Chalna, Nanak likhya Naal.
6. Once a person/Sikh achieves the goal of becoming a righteous/virtuous person and becomes one with Akalpurakh and Shabad Guru, who are spiritually embodiment of each other, he will live a disciplined life and achieve the stage of spiritual equipoise and spiritual bliss. The final goal is to achieve spiritual emancipation/ salvation (enlightenment) in this life itself since there is no concept of salvation/emancipation, after death in Sikhism.In other words, there is no concept of reincarnation after death, which is a concept of Hinduism.
7. Imbibing the above teachings, of Guru Granth Sahib, is what is called Sikhi.
8. From what is stated above, you can very well see that Sikhi has nothing to with rituals (Karamkands) and is nothing but carrying personal values, each and every moment of life, which one carry while living anywhere in the world.
See lessVeer ji, can you please explain how to do Swas Gras Simran?
ਸਤਿਕਾਰ ਯੋਗ ਮਨਕਰਨ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।। 'ਸਾਸ ਸਾਸ ਸਿਮਰਨ' ਬਾਰੇ ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਤੀਸਰੇ ਗੁਰੂ ਸਰੀਰ ਗੁਰੂ ਅਮਰਦਾਸ ਜੀ ਦਾ ਇੱਕ ਸਲੋਕ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 515 ਤੇ ਸੁਸ਼ੋਭਿਤ ਹੈ, ਨੂੰ ਅਤੇ ਉਸ ਦੇ ਅਰਥ ਪੜ੍ਹਨ ਦੀ ਬੇਨਤੀ ਕਰਦਾ ਹੈ:- ਸਲੋਕੁ ਮਃ ੩ ॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁRead more
ਸਤਿਕਾਰ ਯੋਗ ਮਨਕਰਨ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
‘ਸਾਸ ਸਾਸ ਸਿਮਰਨ’ ਬਾਰੇ ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਤੀਸਰੇ ਗੁਰੂ ਸਰੀਰ ਗੁਰੂ ਅਮਰਦਾਸ ਜੀ ਦਾ ਇੱਕ ਸਲੋਕ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 515 ਤੇ ਸੁਸ਼ੋਭਿਤ ਹੈ, ਨੂੰ ਅਤੇ ਉਸ ਦੇ ਅਰਥ ਪੜ੍ਹਨ ਦੀ ਬੇਨਤੀ ਕਰਦਾ ਹੈ:-
ਸਲੋਕੁ ਮਃ ੩ ॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥ ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥ ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥ ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥੧॥ {ਪੰਨਾ 515}
ਅਰਥ: ਜੋ ਪ੍ਰਭੂ ਆਕਾਰ-ਰਹਿਤ ਹੈ; ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ; ਜੋ ਅਪਹੁੰਚ ਹੈ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ, ਜਿਸ ਦਾ ਕੀਤਾ ਹੋਇਆ ਹੀ ਸਭ ਕੁਝ ਹੋ ਰਿਹਾ ਹੈ, ਉਸ ਦੀ ਸਿਫ਼ਤਿ-ਸਾਲਾਹ ਉਸੇ ਦਾ ਰੂਪ ਹੈ। ਉਸ ਦਾ ਨਾਮ ਜੀਵਾਂ ਨੂੰ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਪ੍ਰਾਪਤੀ ਕਿਸੇ ਗੁਰਮੁਖ ਨੂੰ ਹੀ ਹੁੰਦੀ ਹੈ। ਸਿਫ਼ਤਿ-ਸਾਲਾਹ ਦੀ ਦਾਤਿ ਭਾਗਾਂ ਨਾਲ ਹੀ ਮਿਲਦੀ ਹੈ, ਜਿਸ ਨੂੰ ਮੇਹਰ ਕਰ ਕੇ ਆਪ ਪ੍ਰਭੂ ਦੇਂਦਾ ਹੈ, ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੂੰ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਹੈ।੧।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਸਪੱਸ਼ਟ ਕਰ ਰਹੇ ਹਨ ਕਿ ਜੋ ਮਨੁੱਖ ਸਚਿਆਰ/ਗੁਣਵਾਨ ਅਰਥਾਤ ਗੁਰਮੁਖ ਬਣਦਾ ਹੈ (ਅਰਥਾਤ ਗੁਰਬਾਣੀ ਦੀ ਸਿੱਖਿਆ ਤੇ ਚੱਲਦਾ ਹੈ ਅਤੇ ਵਿਕਾਰਾਂ ਤੋਂ ਛੁਟਕਾਰਾ ਪਾਉਂਦਾ ਹੈ) ਅਤੇ ਹੁਕਮ ਵਿਚ ਰਹਿੰਦਾ ਹੈ, ਉਸ ਨੂੰ ਬਾਣੀ ਦੀ ਸਿਫਤ-ਸਲਾਹ ਦੀ ਦਾਤ ਮਿਲਦੀ ਹੈ ਅਰਥਾਤ ਉਹ ਹਰ ਵੇਲੇ ਨਾਮ ਜਪਦਾ ਹੈ। ਇਸ ਤਰ੍ਹਾਂ ਮਨੁੱਖ ਅਕਾਲਪੁਰਖ ਅਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਦਾ ਹੈ ਤੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚਦਾ ਹੈ। ਆਖ਼ਰੀ ਮੰਜ਼ਿਲ ਇਸੇ ਜੀਵਨ ਵਿਚ ਆਤਮਿਕ ਮੁਕਤੀ ਦੀ ਅਵਸਥਾ ਪ੍ਰਾਪਤ ਕਰਨਾ ਹੈ।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
See lessਆਪ ਦਾ ਵੀਰ
I’m puzzled about the existence of God. Sometimes I feel God is just a concept, other times I feel His presence. How do I reconcile these thoughts?
Respected Simran ji, Waheguru ji ka Khalsa, Waheguru ji ki Fateh! In response to your question, the undersigned wants to draw your kind attention to the following Stanza of a Shabad of Fourth Guru Person, Guru Ramdas Sahib, in which he is guiding us that Akalpurakh is all pervasive i.e. everywhere iRead more
Respected Simran ji,
Waheguru ji ka Khalsa, Waheguru ji ki Fateh!
In response to your question, the undersigned wants to draw your kind attention to the following Stanza of a Shabad of Fourth Guru Person, Guru Ramdas Sahib, in which he is guiding us that Akalpurakh is all pervasive i.e. everywhere in water, earth and every living being:-
ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥ ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥ ਤਿਸੁ ਜਨ ਕੇ ਹਉ ਮਲਿ ਮਲਿ ਧੋਵਾ ਪਾਓੁ ॥੧॥ (ਪੰਨਾ 1201) ਅਰਥਾਤ ਹੇ ਮੇਰੇ ਮਨ! ਉਹ ਹਰੀ ਹਰੇਕ ਸਰੀਰ ਵਿਚ ਵੱਸਦਾ ਹੈ, ਜਲ ਵਿਚ ਧਰਤੀ ਵਿਚ ਵੱਸਦਾ ਹੈ, ਹਰੇਕ ਥਾਂ ਵਿਚ ਵੱਸਦਾ ਹੈ, ਮੇਰੇ ਅੰਦਰ ਉਸ ਦੇ ਦਰਸਨ ਦੀ ਤਾਂਘ ਹੈ। ਹੇ ਮੇਰੇ ਮਨ! ਜੇ ਕੋਈ ਸੰਤ ਮੈਨੂੰ ਆ ਮਿਲੇ, ਹਰੀ ਦਾ ਕੋਈ ਸੰਤ ਆ ਮਿਲੇ, ਕੋਈ ਮੇਰਾ ਪਿਆਰਾ ਸੰਤ ਜਨ ਮੈਨੂੰ ਆ ਮਿਲੇ, ਤੇ, ਮੈਨੂੰ (ਪਰਮਾਤਮਾ ਦੇ ਮਿਲਾਪ ਦਾ) ਰਾਹ ਵਿਖਾ ਜਾਏ, ਮੈਂ ਉਸ ਦੇ ਪੈਰ ਮਲ ਮਲ ਕੇ ਧੋਵਾਂ।1।
Therefore, you can very well see from the above teachings of Guru Granth Sahib that Akalpurakh lives in every living being, as what we call ‘Soul (Atma)’.
Therefore, have full faith in Guru Granth Sahib and you will never have a doubt of the kind you are having at present. Read Gurbani and learn the meanings as well. Once you start doing, you will never have any doubts whatsoever about existence of Akalpurakh.
Hope it helps. If you have any further questions, please do ask. If you find any deficiencies, please point out the same for improvement in future.
Regards,
See lessYour Brother
I have a question about Dukh Bhanjani Sahib: Which Guru wrote it, and what is its purpose?
ਤੁਸੀਂ ਦੇਖ ਸਕਦੇ ਹੋ ਕਿ ਹੇਠਾਂ ਦਿੱਤੀ ਤੁੱਕ ਵਿਚ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ ਕਿ ਗੁਰੂ ਦੀ ਬਾਣੀ ਅਰਥਾਤ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਸਾਰੀ ਬਾਣੀ, ਨਾਂਹ ਕਿ ਸਿਰਫ਼ 'ਦੁਖ ਭੰਜਨੀ ਸਾਹਿਬ' ਪੁਸਤਕ ਵਿਚ ਸ਼ਾਮਿਲ ਕੀਤੀ ਗਈ ਬਾਣੀ, ਸਦਾ ਹੀ ਸਾਰੇ ਫ਼ਲ ਦੇਣ ਵਾਲੀ, ਸੁਖ ਦੇਣ ਵਾਲੀ ਹੈ:- ਗੁਰਬਾਣੀ ਗਾਵਹ ਭਾਈ ॥ ਓਹ ਸਫਲ ਸਦਾ ਸੁਖਦਾਈ ॥ ਨਾਨਕ ਨਾਮੁ ਧਿਆਇਆ ॥ ਪੂਰਬRead more
ਤੁਸੀਂ ਦੇਖ ਸਕਦੇ ਹੋ ਕਿ ਹੇਠਾਂ ਦਿੱਤੀ ਤੁੱਕ ਵਿਚ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ ਕਿ ਗੁਰੂ ਦੀ ਬਾਣੀ ਅਰਥਾਤ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਸਾਰੀ ਬਾਣੀ, ਨਾਂਹ ਕਿ ਸਿਰਫ਼ ‘ਦੁਖ ਭੰਜਨੀ ਸਾਹਿਬ’ ਪੁਸਤਕ ਵਿਚ ਸ਼ਾਮਿਲ ਕੀਤੀ ਗਈ ਬਾਣੀ, ਸਦਾ ਹੀ ਸਾਰੇ ਫ਼ਲ ਦੇਣ ਵਾਲੀ, ਸੁਖ ਦੇਣ ਵਾਲੀ ਹੈ:-
ਗੁਰਬਾਣੀ ਗਾਵਹ ਭਾਈ ॥ ਓਹ ਸਫਲ ਸਦਾ ਸੁਖਦਾਈ ॥ ਨਾਨਕ ਨਾਮੁ ਧਿਆਇਆ ॥ ਪੂਰਬਿ ਲਿਖਿਆ ਪਾਇਆ ॥੨॥੧੭॥੮੧॥ {ਪੰਨਾ 628}
ਅਰਥ: ਹੇ ਭਾਈ! ਆਓ ਅਸੀ ਭੀ ਗੁਰੂ ਦੀ ਬਾਣੀ ਗਾਵਿਆ ਕਰੀਏ। ਗੁਰੂ ਦੀ ਬਾਣੀ ਸਦਾ ਹੀ ਸਾਰੇ ਫਲ ਦੇਣ ਵਾਲੀ ਸੁਖ ਦੇਣ ਵਾਲੀ ਹੈ। ਹੇ ਨਾਨਕ! ਆਖ-) (ਉਸੇ ਮਨੁੱਖ ਨੇ ਗੁਰਬਾਣੀ ਦੀ ਰਾਹੀਂ ਪਰਮਾਤਮਾ ਦਾ) ਨਾਮ ਸਿਮਰਿਆ ਹੈ ਜਿਸ ਨੇ ਪੂਰਬਲੇ ਜਨਮ ਵਿਚ ਲਿਖਿਆ ਭਗਤੀ ਦਾ ਲੇਖ ਪ੍ਰਾਪਤ ਕੀਤਾ ਹੈ।੨।੧੭।੮੧।
See lessHow can the later Gurus be reincarnations of the first if their lifetimes overlap? What are your views on soul, self, or individuality in this context?
ਪਹਿਲੇ ਚਾਰ ਗੁਰ ਵਿਅਕਤੀਆਂ ਦਾ ਇਕੋ ਸਮੇਂ ਸਰੀਰਕ ਜਾਮੇ ਵਿਚ ਧਰਤੀ ਤੇ ਮੌਜੂਦ ਹੋਣਾ। ਇਹ ਤੁਹਾਡੀ ਸੂਚਨਾ ਵਾਸਤੇ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਆਪਣੀ ਪੁਸਤਕ ਗੁਰ-ਇਤਿਹਾਸ ਪਾਤਸ਼ਾਹੀ ੨ ਤੋਂ ੯ ਦੇ ਪੰਨਾ ੧੦੩ ਤੇ ਜੀਵਨ- ਬ੍ਰਿਤਾਂਤ ਸ੍ਰੀ ਗੁਰੂ ਰਾਮਦਾਸ ਜੀ ਵਿਚ ਲਿਖਦੇ ਹਨ:- "੨੫ ਅੱਸੂ ਸੰਮਤ ੧੫੯੧ ਨੂੰ ਇਹਨਾਂ ਦਾ ਜਨਮ ਹੋਇਆ ਸੀ। ਚੰਦਰਮਾ ਦੇ ਹਿਸਾਬ ਦਿੱਤਾ ਕੱਤਕ ਵਦੀ ੨Read more
ਪਹਿਲੇ ਚਾਰ ਗੁਰ ਵਿਅਕਤੀਆਂ ਦਾ ਇਕੋ ਸਮੇਂ ਸਰੀਰਕ ਜਾਮੇ ਵਿਚ ਧਰਤੀ ਤੇ ਮੌਜੂਦ ਹੋਣਾ। ਇਹ ਤੁਹਾਡੀ ਸੂਚਨਾ ਵਾਸਤੇ ਹੈ।
ਪ੍ਰੋਫੈਸਰ ਸਾਹਿਬ ਸਿੰਘ ਜੀ ਆਪਣੀ ਪੁਸਤਕ ਗੁਰ-ਇਤਿਹਾਸ ਪਾਤਸ਼ਾਹੀ ੨ ਤੋਂ ੯ ਦੇ ਪੰਨਾ ੧੦੩ ਤੇ ਜੀਵਨ- ਬ੍ਰਿਤਾਂਤ ਸ੍ਰੀ ਗੁਰੂ ਰਾਮਦਾਸ ਜੀ ਵਿਚ ਲਿਖਦੇ ਹਨ:-
“੨੫ ਅੱਸੂ ਸੰਮਤ ੧੫੯੧ ਨੂੰ ਇਹਨਾਂ ਦਾ ਜਨਮ ਹੋਇਆ ਸੀ। ਚੰਦਰਮਾ ਦੇ ਹਿਸਾਬ ਦਿੱਤਾ ਕੱਤਕ ਵਦੀ ੨ ਸੀ, ਭਾਵ ਪੂਰਨਮਾਸ਼ੀ ਤੋਂ ਦੂਜਾ ਦਿਨ। ਈਸਵੀ ਸੰਨ ੧੫੩੪ ਅਤੇ ਸਤੰਬਰ ਦੀ ੨੪ ਤਰੀਕ ਸੀ। ਇਥੇ ਇਹ ਭੀ ਚੇਤੇ ਰੱਖਣ ਵਾਲੀ ਗੱਲ ਹੈ ਕਿ ਉਸ ਵੇਲੇ ਗੁਰੂ ਨਾਨਕ ਦੇਵ ਜੀ ਸਾਡੇ ਪੈਂਹਠ ਸਾਲਾਂ ਦੇ ਹੋ ਚੁੱਕੇ ਸਨ, (ਗੁਰੂ) ਅਮਰਦਾਸ ਜੀ ਸਾਡੇ ਪਚਵੰਜਾ ਸਾਲ ਦੀ ਉਮਰ ਦੇ ਸਨ, ਬਾਬਾ ਲਹਿਣਾ ਜੀ ਉਸ ਵੇਲੇ ੩੦ ਸਾਲਾਂ ਦੇ ਸਨ। ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਪਾਸ ਅੱਪੜਿਆਂ ੨ ਸਾਲ ਹੋ ਚੁਕੇ ਸਨ। ਇਉਂ ਆਖ ਲਵੋ ਉਸ ਵੇਲੇ ਚਾਰੇ ਗੁਰ-ਵਿਅਕਤੀ ਸਰੀਰਕ ਜਾਮੇ ਵਿਚ ਮੌਜੂਦ ਸਨ। ਆਪੋਂ ਵਿਚ ਥੋੜੀ ਥੋੜੀ ਵਿੱਥ ਉਤੇ; ਪਰ ਮੇਲ ਅਜੇ ਗੁਰੂ ਨਾਨਕ ਸਾਹਿਬ ਅਤੇ ਬਾਬਾ ਲਹਿਣਾ ਜੀ ਦਾ ਹੀ ਹੋਇਆ ਸੀ। ਪੰਜਾਬ ਦੇ ਨਕਸ਼ੇ ਤੋਂ ਵੇਖੋ – ਕਰਤਾਰਪੁਰ (ਰਾਵੀ-ਕੰਢੇ), ਖਡੂਰ, ਬਾਸਰਕੇ ਅਤੇ ਲਾਹੌਰ।”
ਗੁਰੂ ਨਾਨਕ ਦੇਵ ਜੀ ੭ ਸਤੰਬਰ ੧੫੩੯ ਨੂੰ ਜੋਤੀ ਜੋਤਿ ਸਮਾਏ। ਇਸ ਲਈ ਇਹ ਚਾਰੋਂ ਗੁਰੂ ਵਿਅਕਤੀ ਲਗਭਗ 5 ਸਾਲ ਇਕੋ ਸਮੇਂ ਸਰੀਰਕ ਜਾਮੇ ਵਿਚ ਮੌਜੂਦ ਸਨ।
See less**************