ਕੁਚਜੀ (੭੬੨)
ਕੁਚੱਜੀ ਤੋਂ ਭਾਵ ਹੈ ਕੋਝੇ ਕਰਮਾਂ ਵਾਲੀ ਜਿਸ ਵਿੱਚ ਕੋਈ ਗੁਣ ਹੋਵੇ ਹੀ ਨਾ।ਇਹ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ ਨੰਬਰ 762 ਤੇ ਰਾਗ ਸੂਹੀ ਵਿੱਚ ਹੈ ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਵਲੋਂ ਉਚਾਰਨ ਕੀਤਾ ਸ਼ਬਦ ਹੈ।ਇਸ ਵਿੱਚ ਸਤਿਗੁਰੂ ਜੀ ਨੇ ਜੀਵ ਰੂਪੀ ਇਸਤਰੀ ਨੂੰ ਸਮਝਾਇਆ ਹੈ ਕਿ ਕਿਵੇਂ ਕੁਚੱਜੀ ਤੋਂ ਸੁਚੱਜੀ ਬਣਨਾ ਹੈ ਭਾਵ ਕਿਵੇਂ ਜੀਵ ਇਸਤਰੀ ਨੇ ਆਪਣੇ ਔਗੁਣਾਂ ਨੂੰ ਗੁਣਾਂ ਵਿੱਚ ਤਬਦੀਲ ਕਰਨਾ ਹੈ।
ਸੁਚਜੀ
ਇਹ ਸਿਰਲੇਖ ਵੀ ਕੁਚਜੀ ਤੋਂ ਬਾਅਦ ਹੀ ਸ਼ੁਰੂ ਹੋ ਜਾਂਦਾ ਹੈ। ਸੁਚੱਜੀ ਤੋਂ ਭਾਵ ਜਿਸ ਨੇ ਚੰਗੀ ਜੀਵਨ ਜਾਚ ਸਿਖ ਲਈ ਹੋਵੇ।ਇਹ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਹੀ ਹੈ।ਇਹ ਸਿਰਲੇਖ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਰਫ ਇੱਕ ਵਾਰ ਹੀ ਆਇਆ ਹੈ।ਇਸ ਵਿਚ ਸਤਿਗੁਰੂ ਜੀ ਨੇ ਦੱਸਿਆ ਹੈ ਕਿ ਸੁਚੱਜੀ ਜੀਵ ਇਸਤਰੀ ਜਾਣਦੀ ਹੈ ਪ੍ਰਮਾਤਮਾ ਦੇ ਸ਼ੁਭ ਗੁਣਾਂ ਨੂੰ ਹਿਰਦੇ ਵਿੱਚ ਵਸਾਕੇ ਹੀ ਸੁਖੀ ਹੋਇਆ ਜਾ ਸਕਦਾ ਹੈ।
ਗੁਣਵੰਤੀ
ਇਹ ਸਿਰਲੇਖ ਸੁਚਜੀ ਤੋਂ ਬਾਅਦ ਹੈ ਅਤੇ 763 (੭੬੩) ਪੰਨਾ ਨੰਬਰ ਤੇ ਹੈ।ਇਹ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਜੀ ਵਲੋਂ ਉਚਾਰਨ ਕੀਤਾ ਹੈ।ਇਸ ਵਿੱਚ ਉਸ ਜੀਵ ਇਸਤਰੀ ਦਾ ਜਿਕਰ ਕੀਤਾ ਹੈ ਜੋ ਗੁਣਾਂ ਨਾਲ ਏਨਾ ਭਰ ਜਾਂਦੀ ਹੈ ਜੋ ਵੀ ਗੁਰੂ ਦਾ ਪਿਆਰਾ ਉਸ ਗੁਣਾਂ ਵਾਲੇ ਜੀਵ ਨੂੰ ਮਿਲਦਾ ਹੈ ਉਹ ਆਪਸ ਵਿੱਚ ਗੁਣਾਂ ਦੀ ਸਾਂਝ ਵੀ ਕਰਦੇ ਹਨ ਅਤੇ ਗੁਰਸਿੱਖਾਂ ਤੋਂ ਬਲਿਹਾਰ ਵੀ ਜਾਂਦੇ ਹਨ।ਇੱਕ ਦੂਜੇ ਨੂੰ ਨਿਵ ਨਿਵਕੇ ਪਿਆਰ ਨਾਲ ਮਿਲਦੇ ਹਨ।
Kuchaji (762 – ੭੬੨)
Kuchaji means awkward deeds with no merit at all. This title is in Sri Guru Granth Sahib Ji on page number 762 in Raag Soohi and is a shabad composed by Dhan Guru Nanak Sahib Ji. In it Satguru Ji has explained to the woman on how to go from Kuchaji to Suchaji, that is, how to transform one’s vices into virtues.
Suchaji
This title also starts after Kuchaji. Suchaji means one who has learned a good way of life. This Shabad is composed by Dhan Guru Nanak Sahib Ji. This title appears only once in Sri Guru Granth Sahib Ji. In it Satguru Ji has said that a good woman knows that the good qualities of God can be attained only by indwelling the Hirda.
Gunvanti
This title is after Suchaji and is on page 763 (੭੬੩). This shabad is composed by Dhan Guru Arjan Sahib Ji. It mentions the woman who is so full of virtues that whatever Guru’s Beloved meets these humans with those virtues they also share the virtues among themselves and also become Gursikhs. They meet each other with unconditional love.
Author: Sdn. Mandeep Kaur (UAE)