ਗਾਥਾ
ਇਹ ਸਿਰਲੇਖ ੧੩੬੦(1360) ਅੰਕ ਨੰਬਰ ਤੇ ਆਉਂਦਾ ਹੈ।ਇਹ ਇਕ ਪ੍ਰਾਚੀਨ ਪ੍ਰਾਕ੍ਰਿਤ ਭਾਸ਼ਾ ਹੈ।ਇਹ ਬਾਣੀ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ ਹੈ ਅਤੇ ਇਸ ਹੇਠਾਂ 24 ਸਲੋਕ ਆਉਂਦੇ ਹਨ।
ਇਸ ਬਾਣੀ ਵਿੱਚ ਪਾਤਸ਼ਾਹ ਨੇ ਮਨੁੱਖ ਨੂੰ ਸਮਝਾਇਆ ਹੈ ਮਨੁੱਖਾ ਜੀਵਨ ਉਦੋਂ ਹੀ ਸਫਲ ਹੈ ਜਦੋਂ ਮਨੁੱਖ ਪ੍ਰਮਾਤਮਾ ਦੀ ਸਿਫਤ ਸਾਲਾਹ ਕਰੇ ਅਤੇ ਇਹ ਗੁਣ ਸਾਧ ਸੰਗਤ ਵਿਚੋਂ ਹੀ ਮਿਲਦਾ ਹੈ।
ਫੁਨਹੇ
ਉਪਰੋਕਤ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ੧੩੬੧ (1361) ਅੰਕ ਤੇ ਦਰਜ ਹੈ।ਫੁਨਹੇ ਤੋਂ ਭਾਵ ਹੈ ਉਹ ਛੰਤ ਜਿਸ ਵਿੱਚ ਇੱਕ ਲਫਜ਼ ਬਾਰ ਬਾਰ ਆਵੇ।ਜਿਵੇਂ ਇਸ ਵਿੱਚ ਹਰਿਹਾਂ ਲਫਜ ਬਾਰ ਬਾਰ ਆਉਂਦਾ ਹੈ।ਇਹ ਬਾਣੀ ਵੀ ਗੁਰੂ ਅਰਜਨ ਸਾਹਿਬ ਜੀ ਦੁਆਰਾ ਰਚਿਤ ਹੈ।ਇਸ ਹੇਠਾਂ 23 ਸਲੋਕ ਆਉਂਦੇ ਹਨ।
ਚਉਬੋਲੇ
ਇਹ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ੧੩੬੩ (1363) ਅੰਕ ਤੇ ਦਰਜ ਹੈ।ਇਹ ਇੱਕ ਛੰਤ ਦਾ ਨਾਮ ਹੈ ਅਤੇ ਇਸ ਹੇਠਾਂ 11 ਛੰਤ ਆਉਂਦੇ ਹਨ।ਇਹ ਬਾਣੀ ਵੀ ਰਾਗ ਰਹਿਤ ਹੈ ਅਤੇ ਗੁਰੂ ਅਰਜਨ ਸਾਹਿਬ ਜੀ ਦੁਆਰਾ ਰਚਿਤ ਹੈ।
Gatha
This title comes at page number 1360 (੧੩੬੦). It is an ancient language. This Bani is the composition of Guru Arjan Sahib Ji and it has 24 saloks.
In this verse, Guru Ji has explained to man that human life is successful only when man glorifies the praises of Parmaatma and this quality is found only in the company of saints.
Funhe
The above title is recorded in Sri Guru Granth Sahib Ji at page number 1361 (੧੩੬੧). Funhe means a rhyme in which a word occurs repeatedly. For example, how the word ਹਰਿਹਾਂ comes repeatedly in the Bani. This Bani is also composed by Guru Arjan Sahib Ji. Under this Bani comes 23 saloks.
Chaubole
This title is recorded in Sri Guru Granth Sahib Ji at number 1363 (੧੩੬੩). It is the name of a chhant and under it comes 11 chhant. This Bani is also without raag and is composed by Guru Arjan Sahib Ji.
Author: Sdn. Mandeep Kaur (UAE)